Tuesday 6 September 2016

ਜਵਾਹਰ ਨਵੋਦਿਆ ਵਿਦਿਆਲਿਆਂ ਰਕੌਲੀ (ਕੁਰਾਲੀ) 'ਚ ਦਾਖਲਾ ਲੈਣ ਲਈ ਅਰਜ਼ੀ ਫਾਰਮ 16 ਸਤਬੰਰ ਤੱਕ ਭਰੇ ਜਾ ਸਕਦੇ ਹਾਂ:ਗੁਪਤਾ

By Tricitynews Reporter
Chandigarh 06th September:- ਸਾਹਿਬਜਾਦਾ ਅਜੀਤ ਸਿੰਘ ਨਗਰ ਜ਼ਿਲੇ ' ਭਾਰਤ ਸਰਕਾਰ ਦੇ ਮਾਨਵ ਸੰਸਾਧਨ ਵਿਕਾਸ ਮੰਤਰਾਲਿਆਂ ( ਸਕੂਲ ਸਿੱਖਿਆ ਅਤੇ ਸ਼ਾਖਰਸ਼ਤਾ ਵਿਭਾਗ) ਅਧੀਨ ਚਲ ਰਹੇ  ਜਵਾਹਰ ਨਵੋਦਿਆ ਵਿਦਿਆਲਿਆਂ ਪਿੰਡ ਰਕੌਲੀ (ਕੁਰਾਲੀ) ਲਈ ਛੇਵੀਂ ਜਮਾਤ ਵਿੱਚ ਸਾਲ 2017 ਲਈ ਦਾਖਲੇ ਟੈਂਸਟ ਲਈ ਅਰਜ਼ੀ ਫਾਰਮ 16 ਸਤੰਬਰ ਤੱਕ ਭਰੇ ਜਾ ਸਕਦੇ ਹਨ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਦਿਆਲਿਆਂ ਦੇ ਪ੍ਰਿੰਸੀਪਲ ਅਭਾ ਗੁਪਤਾ ਨੇ ਦੱਸਿਆ ਕਿ ਪੰਜਵੀਂ ਜਮਾਤ ਵਿੱਚ ਪੜ ਰਹੇ ਵਿਦਿਆਰਥੀਆਂ ਨੂੰ ਸਿਲੈਕਸ਼ਨ ਟੈਂਸਟ ਲਈ ਫਾਰਮ ਬਿਲਕੁਲ ਮੁਫਤ ਦਿੱਤੇ ਜਾ ਰਹੇ ਹਨ 
ਪ੍ਰਿੰਸੀਪਲ ਅਭਾ ਗੁਪਤਾ ਨੇ ਦੱਸਿਆ ਕਿ ਇਹ ਫਾਰਮ ਜ਼ਿਲਾਂ ਸਿੱਖਿਆ ਅਫ਼ਸਰਾਂ ਅਤੇ ਜ਼ਿਲੇ ਦੇ ਸਮੂਹ ਬਲਾਕ ਸਿੱਖਿਆ ਅਫ਼ਸਰਾਂ ਦੇ ਦਫ਼ਤਰਾ ਦੇ ਨਾਲ ਨਾਲ ਜਵਾਹਰ ਨਵੋਦਿਆਂ ਵਿਦਿਆਲਿਆਂ ਰਕੌਲੀ ਵਿਖੇ ਵੀ ਉਪਲੱਬਧ ਹਨ ਜਿੱਥੋਂ ਕਿ ਫਾਰਮ ਮੁਫਤ ਦਿੱਤੇ ਜਾ ਰਹੇ ਹਨ। 



No comments: