Monday, 12 September 2016

ਸਿੰਕਦਰ ਸਿੰਘ ਮਲੂਕਾ ਨੇ ਨਵੇਂ ਬੀ.ਡੀ.ਪੀ.ਓਜ਼ ਨੂੰ ਦਿੱਤੇ ਨਿਯੁਕਤੀ ਪੱਤਰ

By Tricitynews Reporter
Chandigarh 12th September:- ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਦੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਨਵ-ਨਿਯੁਕਤ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਨੂੰ ਅੱਜ ਵਿਕਾਸ ਭਵਨ, ਮੋਹਾਲੀ ਵਿੱਚ ਨਿਯੁਕਤੀ ਪੱਤਰ ਸੌਂਪੇ ਗਏ ਇਸ ਸਮੇਂ ਸਿਕੰਦਰ ਸਿੰਘ ਮਲੂਕਾ ਨੇ ਨਵ-ਨਿਯੁਕਤ ਅਧਿਕਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਹਰ ਵਿਭਾਗ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਉਨ੍ਹਾਂ ਕਿਹਾ ਪੰਚਾਇਤ ਵਿਭਾਗ ਵਿੱਚ ਪੰਚਾਇਤ ਸਕੱਤਰਾਂ ਦੀ ਭਰਤੀ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਜਲਦੀ ਵੀ ਪੰਚਾਇਤ ਸਕੱਤਰ ਨਿਯੁਕਤ ਕੀਤੇ ਜਾਣਗੇ, ਜਿਸ ਨਾਲ ਪੰਚਾਇਤਾਂ ਦੇ ਵਿਕਾਸ ਕੰਮਾਂ ਵਿੱਚ ਹੋਰ ਤੇਜ਼ੀ ਆਏਗੀ ਉਨ੍ਹਾਂ ਨੇ ਨਵੇਂ ਅਧਿਕਾਰੀਆਂ ਨੂੰ ਆਪਣਾ ਕੰਮ ਪੂਰੀ ਤਨਦੇਹੀ ਅਤੇ ਈਮਾਨਦਾਰੀ ਨਾਲ ਕਰਨ ਦੀ ਪ੍ਰੇਰਨਾ ਦਿੱਤੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਪੇਂਡੂ ਲੋਕਾਂ ਦੀ ਸੇਵਾ ਨਾਲੋਂ ਹੋਰ ਕੋਈ ਵੱਡੀ ਸੇਵਾ ਨਹੀਂ ਹੈ
ਸਿਕੰਦਰ ਸਿੰਘ ਮਲੂਕਾ ਨੇ ਨਵ-ਨਿਯੁਕਤ ਅਧਿਕਾਰੀਆਂ ਨੂੰ ਦਿੱਤੇ ਨਿਯੁਕਤੀ ਪੱਤਰਾਂ ਅਨੁਸਾਰ ਧਾਰਾ ਕੱਕੜ ਨੂੰ ਬਲਾਕ ਦੀਨਾ ਨਗਰ ਵਿਖੇ ਬੀ.ਡੀ.ਪੀ.. ਨਿਯੁਕਤ ਕੀਤਾ ਗਿਆ ਹੈ ਇਸੇ ਤਰ੍ਹਾਂ ਗੁਰਕ੍ਰਿਪਾਲ ਸਿੰਘ ਨਾਗਰਾ ਨੂੰ ਬਲਾਕ ਅਜਨਾਲਾ, ਅਭਿਨਵ ਗੋਇਲ ਨੂੰ ਬਲਾਕ ਫੂਲ, ਗੁਰਇਕਬਾਲ ਸਿੰਘ ਨੂੰ ਬਲਾਕ ਸੁਧਾਰ, ਅਤੇ ਕੁਸਮ ਅਗਰਵਾਲ ਨੂੰ ਬਲਾਕ ਅਬੋਹਰ ਵਿਖੇ ਬੀ.ਡੀ.ਪੀ.. ਨਿਯੁਕਤ ਕੀਤਾ ਗਿਆ ਹੈ ਇਸ ਸਮੇਂ ਵਿਭਾਗ ਦੇ ਡਾਇਰੈਕਟਰ ਜੀ.ਕੇ . ਸਿੰਘ, ਜੁਆਇੰਟ ਡਾਇਰੈਕਟਰ ਰਮਿੰਦਰ ਕੌਰ ਬੁੱਟਰ ਅਤੇ ਡਿਪਟੀ ਡਾਇਰੈਕਟਰ ਗੁਰਦਿਆਲ ਸਿੰਘ ਚੱਠਾ ਅਧਿਕਾਰੀ ਹਾਜ਼ਰ ਸਨ


No comments: