Wednesday, 12 October 2016

ਜਿਲ੍ਹੇ ਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਮਿੱਥੇ ਸਮੇਂ ਤੇ ਮੁੰਕਮਲ ਕੀਤਾ ਜਾਵੇ:ਕ੍ਰਿਸਨ ਪਾਲ ਸਰਮਾ

By Tricitynews Reporter
Chandigarh 12th October:- ਸਾਹਿਬਜਾਦਾ ਅਜੀਤ ਸਿੰਘ ਨਗਰ ਜਿਲ੍ਹੇ ਚੱਲ ਰਹੇ ਵਿਕਾਸ ਕਾਰਜਾ ਨੂੰ ਸਮੇ ਸਿਰ ਮੁੰਕਮਲ ਕੀਤਾ ਜਾਵੇ ਤਾਂ ਜੋ ਇਨਾਂਹ ਕੰਮਾਂ ਦਾ ਆਮ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਮਿਲ ਸਕੇ| ਇਨਾਂਹ ਵਿਚਾਰਾਂ ਦਾ ਪ੍ਰਗਟਾਵਾ ਚੇਅਰਮੈਨ ਜਿਲਾ੍ਹ ਯੋਜਨਾ ਕਮੇਟੀ ਕ੍ਰਿਸਨ ਪਾਲ ਸਰਮਾ ਨੇ ਜਿਲਾ੍ਹ ਪ੍ਰਬੰਧਕੀ ਕੰਪਲੈਕਸ ਸਥਿਤ ਜਿਲਾ ਯੋਜਨਾ ਕਮੇਟੀ ਦੇ ਦਫ.ਤਰ ਵਿਖੇ ਸੱਦੀ ਗਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਜਿਲਾ੍ਹ ਯੋਜਨਾ ਕਮੇਟੀ ਦੇ ਮੈਂਬਰਾ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਕੀਤਾ|
 ਕ੍ਰਿਸਨ ਪਾਲ ਸਰਮਾ ਨੇ ਇਸ ਮੌਕੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਿਲ੍ਹੇ ਦੇ ਵਿਕਾਸ ਕਾਰਜਾਂ ਲਈ ਬਹੁਤ ਸਾਰੀਆਂ ਗਰਾਂਟਾਂ ਦਿੱਤੀਆ ਗਈਆਂ ਹਨ| ਜਿਨਾਂਹ ਨਾਲ ਪਿੰਡਾਂ ਅਤੇ ਸਹਿਰਾਂ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ| ਉਨਾਂਹ ਇਸ ਮੌਕੇ ਅਧਿਕਾਰੀਆਂ ਨੂੰ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਨਾ ਕਰਨ ਲਈ ਵੀ ਆਖਿਆ ਅਤੇ ਵਿਕਾਸ ਕਾਰਜਾਂ ਨੂੰ ਮਿਆਰੀ ਹੋਣਾ ਯਕੀਨੀ ਬਣਾਉਣ ਲਈ ਵੀ ਆਖਿਆ ਉਨਾਂਹ ਇਸ ਮੌਕੇ ਜਿਲਾ੍ਹ ਯੌਜਨਾ ਕਮੇਟੀ ਦੇ ਮੈਬਰਾ ਨੂੰ ਵੀ ਚੱਲ ਰਹੇ ਵਿਕਾਸ ਕਾਰਜਾ ਤੇ ਖੁਦ ਨਿਗਰਾਨੀ ਰੱਖਣ ਲਈ ਕਿਹਾ| ਕ੍ਰਿਸਨ ਪਾਲ ਸਰਮਾ ਨੇ ਇਸ ਮੌਕੇ ਕਿਹਾ ਕਿ ਜਿਲ੍ਹੇ ਛੋਟੇ ਛੋਟੇ ਵਿਕਾਸ ਕਾਰਜ ਜਿਹੜੇ ਕਿ ਅਧੂਰੇ ਪਏ ਹਨ| ਜਿਨਾਂਹ ਦੇ ਮੁੰਕਮਲ ਹੋਣ ਨਾਲ ਲੋਕਾਂ ਨੂੰ ਫਾਇਦਾ ਹੁੰਦਾ ਹੋਵੇ ਉਨਾਂਹ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਮੁੰਕਮਲ ਕੀਤਾ ਜਾਵੇ| 
ਕ੍ਰਿਸਨ ਪਾਲ ਸਰਮਾ ਨੇ ਇਸ ਮੌਕੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਅਜਿਹਾ ਘਰ ਨਹੀ ਹੋਵੇਗਾ ਜਿੱਥੇ ਕਿ ਪਾਖਾਨਾ ਨਾ ਹੋਵੇ| ਉਨਾਂਹ ਦੱਸਿਆ ਕਿ ਜਿਲ੍ਹੇ ਦੇ ਪਿੰਡਾਂ ਵਿੱਚ ਪਾਖਾਨਾ ਬਣਾਉਣ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ| ਉਨਾਂਹ ਹੋਰ ਕਿਹਾ ਕਿ ਜਿਲੇ ਦਾ ਕੋਈ ਵੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ , ਹਾਈ ਸਕੂਲ, ਮਿਡਲ ਸਕੂਲ ਅਤੇ ਪ੍ਰਾਇਮਰੀ ਸਕੂਲ ਅਜਿਹਾ ਨਹੀ ਰਹੇਗਾ ਜਿੱਥੇ ਪਾਖਾਨਾ ਨਾ ਹੋਵੇ ਅਤੇ ਸਕੂਲਾਂ ਵਿੱਚ ਲੜਕੀਆਂ ਲਈ ਵੱਖਰੇ ਪਾਖਾਨੇ ਬਣਾਏ ਜਾ ਰਹੇ ਹਨ| ਉਨਾਂਹ ਹੋਰ ਕਿਹਾ ਕਿ ਜਿ.ਲ੍ਹੇ ਦੇ ਵਿਕਾਸ ਕਾਰਜਾਂ ਨੂੰ ਯੋਜਨਾਬੱਧ ਤਰੀਕੇ ਨਾਲ ਕੀਤੇ ਜਾਣਗੇ|ਇਸ ਮੌਕੇ ਜਿਲਾ੍ਹ ਯੋਜਨਾ ਕਮੇਟੀ ਦੀ ਮੈਂਬਰ ਕਰਮਜੀਤ ਕੌਰ ਸਮੇਤ ਕਮੇਟੀ ਦੇ ਹੋਰ ਮੈਂਬਰ ਅਤੇ ਦਫਤਰ ਉਪ ਅਰਥ ਅੰਕੜਾ ਸਾਲਾਹਕਾਰ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ|
https://ssl.gstatic.com/ui/v1/icons/mail/images/cleardot.gifNo comments: