Wednesday 9 November 2016

ਨੌਜਵਾਨਾਂ ਨੂੰ ਆਪਣੀ ਵੋਟ ਬਣਾਉਣ ਲਈ ਵੱਧ ਵੱਧ ਤੋਂ ਜਾਗਰੂਕ ਕਰਨ ਲਈ ਵਿਦਿਅਕ ਸੰਸਥਾਵਾਂ ਪਾ ਸਕਦੀਆਂ ਹਨ ਅਪਣਾ ਵੱਡਾ ਯੋਗਦਾਨ:ਮਾਂਗਟ

By Tricitynews Reporter
Chandigarh 09th November:- ਨੌਜਵਾਨਾਂ ਨੂੰ ਆਪਣੀ ਵੋਟ ਬਣਾਉਣ ਲਈ ਵਿਦਿਾਕ ਸੰਸਥਾਵਾਂ ਜਾਗਾਰੂਕ ਕਰਨ ਲਈ ਬਹੁਤ ਵੱਡਾ ਰੋਲ ਅਦਾ ਕਰ ਸਕਦੀਆਂ ਹਨ 18 ਸਾਲ ਜਾਂ 18 ਤੋਂ ਵੱਧ ਉਮਰ ਦੇ ਵਿਦਿਆਰਥੀਆਂ ਨੂੰ ਵੋਟਾਂ ਬਣਾਉਣ ਅਤੇ ਵੋਟਾਂ ਪਾਉਣ ਲਈ ਨੁਕੜ ਨਾਟਕਾਂ ਰਾਹੀਂ ਜਾਗਰੂਕ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਨੌਜਵਾਨ ਆਪਣੀ ਵੋਟ ਬਣਾਕੇ ਉਸਦਾ ਸਹੀ ਇਸਤੇਮਾਲ ਕਰ ਸਕਣ ਇਨਾ੍ਹਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫਸਰ ਡੀ.ਐਸ.ਮਾਂਗਟ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜਿਲ੍ਹੇ 18 ਸਾਲ ਦੀ ਉਮਰ ਦੇ ਜਾਂ ਇਸ ਤੋਂ ਵੱਧ ਉਮਰ ਦੇ ਨੌਜਵਾਨ ਜਿਨ੍ਹਾਂ ਨੇ ਅਜੇ ਤੱਕ ਆਪਣੀ ਵੋਟ ਨਹੀਂ ਬਣਾਈ ਨੂੰ ਆਪਣੀਆਂ ਵੋਟਾਂ ਬਣਾਉਣ ਲਈ ਜਾਗਰੂਕ ਕਰਨ ਲਈ ਸਵੀਪ ਪ੍ਰੋਗਰਾਮ ਤਹਿਤ ਸੱਦੀ ਗਈ ਕੈਂਪਸ ਐਬੰਸਡਰਾਂ ਅਤੇ ਕੋਰ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ  
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ)ਨੂੰ ਆਖਿਆ ਕਿ ਸਵੀਪ ਗਤੀਵਿਧੀਆਂ ਤਹਿਤ ਫੋਟੋ ਵੋਟਰ ਸੂਚੀ ਦੀ ਸੁਧਾਈ 2017 ਦੌਰਾਨ ਜਿਲ੍ਹੇ ਦੇ ਸਮੂਹ ਪ੍ਰਾਈਵੇਟ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁੱਖੀਆਂ ਨੂੰ ਹਦਾਇਤ ਕੀਤੀ ਜਾਵੇ ਕਿ ਜਿਨਾ੍ਹਂ ਵਿਦਿਆਰਥੀਆਂ ਦੀ ਉਮਰ 18 ਸਾਲ ਤੋਂ ਵਧ ਹੈ ਅਤੇ ਹੁਣ ਤੀਕ ਉਨਾ੍ਹਂ ਦੀਆ ਵੋਟਾਂ ਨਹੀਂ ਬਣੀਆਂ ਉਹ ਫਾਰਮ ਨੰਬਰ 6 ਭਰਵਾਕੇ ਨਵੀਂਆਂ ਵੋਟਾਂ ਬਣਾਉਣ ਅਤੇ ਭਰੇ ਗਏ ਫਾਰਮਾਂ ਦੀ ਗਿਣਤੀ ਬਾਰੇ ਸਬੰਧਤ .ਆਰ. ਨੂੰ ਸੂਚਿਤ ਕੀਤਾ ਜਾਵੇ। ਇਸ ਤੋਂ ਇਲਾਵਾ ਉਨਾ੍ਹਂ ਦੱਸਿਆ ਕਿ ਹਰੇਕ ਕੈਂਪਸ ਐਬੰਸਡਰ ਆਪਣੇ੿ਆਪਣੇ ਕਾਲਜ਼, ਯੂਨੀਵਰਸਿਟੀ ਵਿਚ 02 ਜਨਵਰੀ 2017 ਤੱਕ ਹੋਣ ਵਾਲੇ ਕਾਲਜ ਫੈਸਟੀਵਲ ਜਾਂ ਹੋਰ ਫੰਕਸ਼ਨਾਂ ਸਬੰਧੀ ਜਾਣਕਾਰੀ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਕਮ ਉਪ ਮੰਡਲ ਮੈਜਿਸਟ੍ਰੇਟ ਨੂੰ ਦੇਣਗੇ ਤਾਂ ਜੋ ਇਸ ਸਬੰਧੀ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਵੱਲੋਂ ਵੀ ਜਾਣਕਾਰੀ ਹਿੱਤ ਸਟਾਲ ਲਗਵਾਏ ਜਾ ਸਕਣ 


No comments: