Tuesday 21 March 2017

ਭਰੂਣ ਹੱਤਿਆ ਸਮਾਜਿਕ ਬੁਰਾਈ ਦਾ ਖਾਤਮਾ ਹੋਣਾ ਜਰੂਰੀ:ਡਾ ਜੈ ਸਿੰਘ

By Tricitynews Reporter
Chandigarh 21st March:- ਭਰੂਣ ਹੱਤਿਆ ਇੱਕ ਬਹੁਤ ਵੱਡੀ ਸਮਾਜਿਕ ਬੁਰਾਈ ਹੈ ਇਸ ਦੇ ਖਾਤਮੇ ਲਈ ਹਰ ਵਰਗ ਦੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਭਰੂਣ ਹੱਤਿਆ ਰੋਕਣ ਤੋਂ ਬਿਨ੍ਹਾਂ ਅਸੀ ਨਰੋਏ ਅਤੇ ਚੰਗੇ ਸਮਾਜ ਦੀ ਸਿਰਜਣਾ ਨਹੀਂ  ਕਰ ਸਕਦੇ ਔਰਤਾਂ ਖੁਦ ਇਸ ਸਮਾਜਿਕ ਬੁਰਾਈ ਨੂੰ ਖਤਮ ਕਰਨ ਵਿੱਚ ਅਹਿਮ ਰੋਲ ਅਦਾ ਕਰ ਸਕਦੀਆਂ ਹਨ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਾਇਮਰੀ ਹੈਲਥ ਸੈਂਟਰ ਮਜਾਤ ਵਿਖੇ ਸਿਵਲ ਸਰਜਨ ਡਾ ਜੈ ਸਿੰਘ ਨੇ ਬੱਚੀ ਭਰੂਣ ਹੱਤਿਆ ਦੇ ਵਿਸ਼ੇ ਤੇ ਕਰਵਾਈ ਗਈ ਜਿਲ੍ਹਾ ਪੱਧਰੀ ਵਰਕਸਾਪ ਨੂੰ ਸਬੰਧੋਨ ਕਰਦਿਆਂ ਕੀਤਾ 
ਸਿਵਲ ਸਰਜਨ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਅਜੌਕੇ ਯੂੱਗ ਵਿੱਚ ਭਰੂਣ ਹੱਤਿਆ ਇੱਕ ਵੱਡੀ ਸਮਾਜਿਕ ਬੁਰਾਈ ਉਭਰ ਕੇ ਸਾਹਮਣੇ ਆਈ ਹੈ। ਜਿਸ ਨਾਲ ਸਮਾਜਿਕ ਕਦਰਾਂ ਕੀਮਤਾਂ ਨੂੰ ਵੀ ਢਾਹ ਲੱਗੀ ਹੈ। ਉਨ੍ਹਾਂ ਕਿਹਾ ਕਿ ਬੱਚੀ ਨੂੰ ਜਨਮ ਦਾ ਅਧਿਕਾਰ ਹੈ ਇਸ ਤੋਂ ਉਸ ਨੂੰ ਵੰਚਿਤ ਨਹੀ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਜਿਸ ਔਰਤ ਨੂੰ ਖੁਦ ਇੱਕ ਔਰਤ ਨੇ ਪੈਦਾ ਕੀਤਾ ਹੈ, ਤਾਂ ਲੜਕੀਆਂ ਨਾਲ ਭਿੰਨ-ਭੇਦ ਕਿਉਂ ਰੱਖਿਆ ਜਾਵੇ? ਉਨ੍ਹਾ ਕਿਹਾ ਕਿ ਲੜਕੀਆਂ ਅੱਜ ਲੜਕਿਆਂ ਨਾਲੋਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ, ਉਨ੍ਹਾਂ ਨੁੰ ਅੱਗੇ ਵਧਣ ਦੇ ਬਰਾਬਰ ਮੌਕੇ ਦੇਣੇ ਚਾਹੀਦੇ ਹਨ। ਲੜਕੀਆਂ ਵੀ ਆਪਣੇ ਮਾਤਾ ਪਿਤਾ ਦੀ ਦੇਖਭਾਲ ਪੁੱਤਰਾਂ ਦੀ ਤਰ੍ਹਾਂ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਲਿੰਗ ਅਨੁਪਾਤ ਘਟਣਾ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ। ਇਸ ਅਨੁਪਾਤ ਨੂੰ ਬਰਾਬਰ ਕਰਨ ਵਿੱਚ ਮਾਤਾ ਪਿਤਾ, ਸਹੁਰਾ ਪਰਿਵਾਰ, ਡਾਕਟਰ ਅਤੇ ਮੋਹਤਵਰ ਵਿਅਕਤੀ ਆਪਣਾ ਵੱਡਾ ਯੋਗਦਾਨ ਪਾ ਸਕਦੇ ਹਨ। ਵਰਕਸਾਪ ਨੂੰ ਸੰਬੋਂਧਨ ਕਰਦਿਆਂ ਜਿਲ੍ਹਾ ਸਿਹਤ ਭਲਾਈ ਅਫਸਰ ਡਾ ਊਸਾ ਸਿੰਗਲਾ ਨੇ ਵੀ ਭਰੂਣ ਹੱਤਿਆ ਨੂੰ ਰੋਕਣ ਦਾ ਸੱਦਾ ਦਿੱਤਾ। ਵਰਕਸਾਪ ਨੂੰ ਸੀਨੀਅਰ ਮੈਡੀਕਲ ਅਫਸਰ ਪ੍ਰਾਇਮਰੀ ਹੈਲਥ ਸੈਂਟਰ ਘੜੁੰਆਂ ਡਾ: ਕੁਲਜੀਤ, ਡਾ: ਪਰਮਿੰਦਰਜੀਤ ਸਿੰਘ ਸੰਧੂ ਅਤੇ ਜਿਲ੍ਹਾ ਮਾਸ ਮੀਡੀਆ ਅਫਸਰ ਗੁਰਦੀਪ ਕੌਰ ਨੇ ਵੀ ਸੰਬੋਧਨ ਕੀਤਾ

No comments: