Monday 15 May 2017

ਜ਼ਿਲ੍ਹੇ 'ਚ ਮਿਡ ਡੇ ਮੀਲ ਸਕੀਮ ਤਹਿਤ ਬੱਚਿਆਂ ਨੂੰ 7 ਕਰੋੜ 63 ਲੱਖ 50 ਹਜਾਰ 327 ਰੁਪਏ ਕੀਤੇ ਖਰਚ: ਗੁਰਪ੍ਰੀਤ ਕੌਰ ਸਪਰਾ

By Tricitynews Reporter
Chandigarh 15th May:- ਸਾਹਿਬਜਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ 666 ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਸਕੂਲਾਂ ਦੇ 57 ਹਜਾਰ 310 ਬੱਚਿਆਂ ਨੂੰ ਮਿਡ ਡੇ ਮੀਲ ਸਕੀਮ ਤਹਿਤ ਦੁਪਹਿਰ ਦਾ ਸਾਫ ਸੂਥਰਾ ਅਤੇ ਪੋਸਟਿਕ ਖਾਣਾ ਮੁਹੱਈਆ ਕਰਵਾਇਆ ਜਾਂਦਾ ਹੈ ਅਤੇ ਜਿਲ੍ਹੇ ' ਮਿਡ ਡੇ ਮੀਲ ਸਕੀਮ ਨੂੰ ਯੋਜਨਬੰਧ  ਤਰੀਕੇ ਨਾਲ ਸਫਲਤਾ ਪੂਰਵਕ ਚਲਾਇਆ ਜਾ ਰਿਹਾ ਹੈ ਇਸਦੀ ਜਾਣਕਾਰੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਦਿੰਦਿਆਂ ਦੱਸਿਆ ਕਿ ਮਿਡ ਡੇ ਮੀਲ ਸਾਡੇ ਗੁਰੂਆਂ ਪੀਰਾਂ ਦੇ ਦਰਸਾਏ ਮਾਰਗਾਂ ਤੇ ਚਲ ਕੇ ਸਰਬੱਤ ਦੇ ਭਲੇ ਲਈ, ਜਾਤ-ਪਾਤ ਅਤੇ ਊਚ-ਨੀਚ ਦਾ ਭੇਦ ਮਿਟਾਉਣ ਵਾਲੀ ਅਤੇ ਸਕੂਲੀ ਬੱਚਿਆਂ ਨੂੰ ਪੰਗਤ  ਵਿੱਚ ਬਿਠਾ ਕੇ ਦੁਪਹਿਰ ਦਾ ਖਾਣਾ  ਦੇਣ ਵਾਲੀ ਸਕੀਮ ਜੋ ਕਿ ਭਾਰਤ ਸਰਕਾਰ ਅਤੇ ਰਾਜ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ 
ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਜ਼ਿਲ੍ਹੇ ' ਮਿਡ ਡੇ ਮੀਲ ਸਕੀਮ ਅਧੀਨ 443 ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਪ੍ਰਾਇਮਰੀ ਸਕੂਲਾਂ ਦੇ 35 ਹਜਾਰ 566 ਬੱਚਿਆਂ ਨੂੰ ਦੁਪਹਿਰ ਦਾ ਖਾਣਾ ਦਿੱਤਾ ਜਾਂਦਾ ਹੈ ਅਤੇ 223  ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਅੱਪਰ ਪ੍ਰਾਇਮਰੀ ਸਕੂਲਾਂ ਦੇ 21 ਹਜਾਰ 744 ਬੱਚਿਆਂ ਨੁੰ ਇਸ ਸਕੀਮ ਅਧੀਨ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ  ਜ਼ਿਲ੍ਹੇ ਵਿੱਚ ਦੁਪਹਿਰ ਦਾ ਖਾਣਾ ਬਣਾਉਣ ਲਈ ਪ੍ਰਾਇਮਰੀ ਸਕੂਲਾਂ ਵਿੱਚ 857 ਅਤੇ ਅੱਪਰ ਪ੍ਰਾਇਮਰੀ ਸਕੂਲਾਂ ਵਿੱਚ 501 ਕੁੱਕ-ਕਮ- ਹੈਲਪਰ ਕੰਮ ਕਰ ਰਹੇ ਹਨ। ਉਨ੍ਰਾ ਦੱਸਿਆ ਕਿ ਪ੍ਰਾਇਮਰੀ ਸਕੂਲਾਂ ਵਿੱਚ ਖਾਣਾ ਬਣਾਉਣ ਲਈ 4.13 ਰੁਪਏ ਅਤੇ ਅੱਪਰ ਪ੍ਰਾਇਮਰੀ ਸਕੂਲਾਂ ਵਿੱਚ ਖਾਣਾ ਬਣਾਉਣ ਲਈ 6.18 ਰੁਪਏ ਪ੍ਰਤੀ ਬੱਚਾ, ਪ੍ਰਤੀ ਦਿਨ ਦੇ ਹਿਸਾਬ ਨਾਲ ਖਾਣਾ ਬਣਾਉਣ ਕੁਕਿੰਗ ਕੌਸਟ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ। 
ਗੁਰਪ੍ਰੀਤ ਕੌਰ ਸਪਰਾ ਨੇ  ਦੱਸਿਆ ਕਿ ਮਿਡ ਮੀਲ ਸਕੀਮ ਤਹਿਤ 7 ਕਰੋੜ 63 ਲੱਖ 50 ਹਜਾਰ 327 ਰੁਪਏ ਦੀ ਰਾਸ਼ੀ ਖਰਚ ਕੀਤੀ ਜਾ ਚੁੱਕੀ ਹੈ ਜਿਸ ਵਿੱਚ 5 ਕਰੋੜ 84 ਲੱਖ 21 ਹਜਾਰ 481 ਕੁਕਿੰਗ ਕੌਸਟ ਅਤੇ 1 ਕਰੋੜ 79 ਲੱਖ 28 ਹਜਾਰ 846 ਰੁਪਏ ਖਾਣਾ ਬਣਾਉਣ ਵਾਲੇ ਕੁੱਕਾਂ ਨੂੰ ਸੈਲਰੀ ਵਜੋਂ ਦਿੱਤੀ ਗਈ। ਉਨ੍ਹਾਂ ਹੋਰ ਦੱਸਿਆ ਕਿ ਜ਼ਿਲ੍ਹੇ ' 67 ਸਕੂਲਾਂ ਵਿੱਚ ਗੈਰ ਸਰਕਾਰੀ ਸੰਸਥਾ ਇਸਤਰੀ ਸਕਤੀ ਵੱਲੋਂ ਬਣਿਆ ਬਣਾਇਆ ਦੁਪਹਿਰ ਦਾ ਖਾਣਾ ਸਕੂਲੀ ਬੱਚਿਆਂ ਲਈ ਭੇਜਿਆ ਜਾਂਦਾ ਹੈ ਅਤੇ ਬਾਕੀ ਸਕੂਲਾਂ ਵਿੱਚ ਮਿਡ ਡੇ ਮੀਲ ਅਧਿਆਪਕਾਂ ਦੀ ਦੇਖ-ਰੇਖ ਹੇਠ ਕੁੱਕਾਂ ਵੱਲੋਂ ਤਿਆਰ ਕੀਤਾ ਜਾਂਦਾਂ ਹੈ।  ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਸਕੂਲਾਂ ਵਿੱਚ ਬਣਾਇਆ ਜਾਣ ਵਾਲਾ ਮਿਡ ਡੇ ਮੀਲ ਅਤੇ ਐਨ.ਜੀ.. ਵੱਲੋਂ ਤਿਆਰ ਕੀਤਾ ਮਿਡ ਡੇ ਮੀਲ ਨਿਰੰਤਰ ਚੈਕ ਕੀਤਾ ਜਾਂਦਾ ਹੈ ਅਤੇ ਇਹ ਖਾਣਾ ਜ਼ਿਲ੍ਹਾ ਸਿੱਖਿਆ ਅਫਸਰ, ਉਪ ਜ਼ਿਲ੍ਹਾ ਸਿੱਖਿਆ ਅਫਸਰ, ਸਹਾਇਕ ਬਲਾਕ ਮੈਨੇਜਰ ਅਤੇ ਜ਼ਿਲ੍ਹੇ ਦੇ ਹੋਰ ਅਧਿਕਾਰੀਆਂ ਵੱਲੋਂ ਚੈਕ ਕੀਤਾ ਜਾਂਦਾ ਹੈ ਤਾਂ ਜੋ ਸਕੂਲੀ ਬੱਚਿਆਂ ਨੂੰ ਦੁਪਹਿਰ ਦਾ ਸਾਫ ਸੂਥਰਾ ਅਤੇ ਪੋਸਟਿਕ ਖਾਣਾ ਮਿਲਣ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਖਾਣੇ ਦੇ ਸਮੇਂ-ਸਮੇਂ ਸਿਵਲ ਸਰਜਨ ਸਾਹਿਬਜਾਦਾ ਅਜੀਤ ਸਿੰਘ ਵੱਲੋਂ ਗਠਿਤ ਕੀਤੀ ਟੀਮ ਵੱਲੋਂ ਸੈਪਲ ਵੀ ਲਏ ਜਾਂਦੇ ਹਨ। ਉਨ੍ਹਾਂ ਹੋਰ ਦੱਸਿਆ ਕਿ ਦੁਪਹਿਰ ਦੇ ਖਾਣੇ ਦੀ ਹਰ ਦਿਨ ਲਈ ਸੂਚੀ ਬਣਾਈ ਗਈ ਹੈ ਜਿਸ ਤਹਿਤ ਦੁਪਹਿਰ ਦਾ ਖਾਣਾ ਤਿਆਰ ਕੀਤਾ ਜਾਂਦਾ ਹੈ


No comments: