Wednesday, 27 September 2017

ਰਾਜ ਪੱਧਰੀ ਖੇਡਾਂ ਦੌਰਾਨ ਪਟਿਆਲਾ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ

By Tricitynews Reporter
Chandigarh 27th September:- ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ 63ਵੀਆਂ ਪੰਜਾਬ ਅੰਡਰ 19 ਸਾਲ ਟੇਬਲ ਟੈਨਿਸ ਲੜਕੀਆਂ ਸਕੂਲ ਖੇਡਾਂ ਅੱਜ ਸਾਨੋ ਸੋਕਤ ਨਾਲ ਲਰਨਿੰਗ ਪਾਥ ਸਕੂਲ ਸੈਕਟਰ 67 ਸਮਾਪਤ ਹੋ ਗਈਆ ਇਹ ਖੇਡਾਂ 24 ਸਤੰਬਰ ਤੋਂ 27 ਸਤੰਬਰ ਲਰਨਿੰਗ ਪਾਥ ਸਕੂਲ ਵਿਖੇ ਕਰਵਾਈਆਂ ਗਈਆ ਇਸ ਟੂਰਨਾਂਮੈਂਟ ਪਟਿਆਲਾ ਜ਼ਿਲ੍ਹਾ ਪਹਿਲੇ ਸਥਾਨ ਤੇ ਫਿਰੋਜਪੁਰ ਦੂਜੇ ਅਤੇ ਰੋਪੜ ਤੀਜੇ ਸਥਾਨ ਰਿਹਾ ਇਨਾਮ ਵੰਡ ਸਮਾਰੋਹ ਜ਼ਿਲ੍ਹਾ ਸਿੱਖਿਆ ਅਫ਼ਸਰ ( ਸੈਕੰਡਰੀ) ਨਿਰਮਲ ਸਿੰਘ ਸਿੱਧੂ ਨੇ ਇਨਾਮਾਂ ਦੀ ਵੰਡ ਕੀਤੀ ਗਈ ਇਸ ਦੌਰਾਨ ਨਿਰਮਲ ਸਿੰਘ ਸਿੱਧੂ ਨੇ ਖਿਡਾਰੀਆਂ ਦੀ ਹੋਸਲਾ ਅਫਜਾਈ ਕਰਦਿਆਂ ਕਿਹਾ ਕਿ ਹੁਣ ਜੇਤੂ ਖਿਡਾਰੀ ਨੈਸ਼ਨਲ ਖੇਡਾਂ ਵਿੱਚ ਪੰਜਾਬ ਦੀ ਅਗਵਾਈ ਕਰਨਗੇ ਅਤੇ ਨੈਸ਼ਨਲ ਖੇਡਾਂ ਵਿੱਚ ਅਨੁਸਾਸ਼ਨ ਵਿੱਚ ਰਹਿ ਕਿ ਪੰਜਾਬ ਦਾ ਨਾਂ ਰੋਸ਼ਨ ਕਰਨਗੇ 
ਨਿਰਮਲ ਸਿੰਘ ਸਿੱਧੂ ਨੇ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਅਤੇ ਪ੍ਰਬੰਧਕਾਂ ਦੀ ਪ੍ਰਸੰਸਾ ਕਰਦਿਆਂ ਖੇਡਾਂ ਦੀ ਸਫਲਤਾ ਲਈ ਵਧਾਈ ਦਿੱਤੀ। ਇਸ  ਮੌਕੇ ਟੂਰਨਾਮੈਂਟ ਕਮੇਟੀ ਦੇ ਪ੍ਰੈੱਸ ਸਕੱਤਰ ਅਧਿਆਤਮ ਪ੍ਰਕਾਸ ਤਿਊੜ, .. ਜਸਵਿੰਦਰ ਕੌਰ, ਪ੍ਰਿੰਸੀਪਲ ਬਲਜੀਤ ਸਿੰਘ ਤਿਊੜ, ਪ੍ਰਿੰਸੀਪਲ ਰਾਜੇਸ ਕੁਮਾਰ ਭਾਰਦਵਾਜ, ਪ੍ਰਿੰਸੀਪਲ ਕੋਮਲ ਸਿੰਘ, ਹਿੰਮਤ ਸ਼ਰਮਾ, ਸ੍ਰੀਮਤੀ ਨਵੇਦਤਾ, ਅਨੂ ਓਬਰਾਏ, ਹਰਬੰਸ ਸਿੰਘ, ਜਸਵੀਰ ਕੌਰ, ਗੁਰਮੀਤ ਕੌਰ, ਗੁਰਪ੍ਰੀਤ ਸਿੰਘ, ਭੁਪਿੰਦਰ ਗਰੇਵਾਲ ਸਮੂਹ ਖੇਡ ਅਧਿਆਪਕ ਵੀ ਮੌਜੂਦ ਸਨ 

No comments: