Thursday 20 April 2017

ਸ਼ਹਿਰ 'ਚ 13 ਹੋਰ ਨਵੇਂ ਟਿਊਬਵੈਲ ਲਗਾਏ ਜਾਣਗੇ ਅਤੇ ਸੀਵਰੇਜ਼ ਟਰੀਟਮੈਂਟ ਪਲਾਂਟ ਵੀ ਕੀਤਾ ਜਾਵੇਗਾ ਸਥਾਪਿਤ: ਬਲਬੀਰ ਸਿੰਘ ਸਿੱਧੂ

By Tricitynews Reporter
Chandigarh 20th April:- ਸਾਹਿਬਜਾਦਾ ਅਜੀਤ ਸਿੰਘ ਨਗਰ ਸ਼ਹਿਰ ' ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ 60 ਕਰੋੜ ਰੁਪਏ ਖਰਚ ਕਰਨ ਦੀ  ਇੱਕ ਵਿਸੇਸ਼ ਯੋਜਨਾ ਉਲੀਕੀ ਗਈ ਹੈ ਜਿਸ ਤਹਿਤ ਸ਼ਹਿਰ ' 13 ਨਵੇਂ ਹੋਰ ਡੂੰਘੇ ਟਿਊਬਵੈਲ ਲਗਾਏ ਜਾਣਗੇ ਅਤੇ ਸੀਵਰੇਜ਼ ਟਰੀਟਮੈਂਟ ਪਲਾਂਟ ਵੀ ਸਥਾਪਿਤ ਕੀਤਾ ਜਾਵੇਗਾ ਇਸ ਤੋਂ ਇਲਾਵਾ ਕਜੌਲੀ ਵਾਟਰ ਵਰਕਸ ਤੋਂ ਪੰਜ ਐਮ.ਜੀ.ਡੀ. ਪਾਣੀ ਹੋਰ ਮਿਲਣਾ ਸ਼ੁਰੂ ਹੋ ਜਾਵੇਗਾ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਨਗਰ ਨਿਗਮ ਭਵਨ ਦੇ ਮੀਟਿੰਗ ਹਾਲ ਵਿਖੇ ਨਗਰ ਨਿਗਮ ਅਤੇ ਹੋਰਨਾਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਉਪਰੰਤ ਪੱਤਰਕਾਰਾਂ ਨਾਲ  ਗੱਲਬਾਤ ਕਰਦਿਆਂ ਦਿੱਤੀ 
ਬਲਬੀਰ ਸਿੰਘ ਸਿੱਧੂ ਨੇ ਇਸ  ਮੌਕੇ ਦੱਸਿਆ ਕਿ ਸਾਹਿਬਜਾਦਾ ਅਜੀਤ ਸਿੰਘ ਨਗਰ ਜੋ ਕਿ ਪੰਜਾਬ ਦਾ ਪ੍ਰਵੇਸ ਦੁਆਰ ਹੈ ਇਸ ਦੀ ਖੂਬਸੂਰਤੀ ਅਤੇ ਸਰਵਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।  ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ  ਬਣੀ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ ਜੋ ਚੋਣ ਵਾਅਦੇ ਕੀਤੇ ਹਨ ਉਹਨ੍ਹਾਂ ਨੂੰ ਹਰ ਕੀਮਤ ਤੇ ਪੂਰਾ ਕੀਤਾ ਜਾਵੇਗਾ ਅਤੇ ਲੋਕਾਂ ਨੁੰ ਸਾਫ ਸੂਥਰਾ ਪ੍ਰਸ਼ਾਸਨ ਦੇਣ ਦੇ ਨਾਲ ਨਾਲ ਵਿਕਾਸ ਕਾਰਜਾਂ ਵਿੱਚ ਵੀ ਪਾਰਦਰਸ਼ਤਾ ਲਿਆਂਦੀ ਜਾਵੇਗੀ। ਉਨ੍ਹਾਂ ਇਸ ਮੌਕੇ ਸਮੂਹ ਸ਼ਹਿਰ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸ਼ਹਿਰ ਦੀ ਸਫਾਈ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਤਾਂ ਜੋ ਮੁਹਾਲੀ ਸ਼ਹਿਰ ਨੂੰ ਸਫਾਈ ਪੱਖੋਂ ਦੇਸ਼ ਦਾ ਨਮੂਨੇ ਦਾ ਸ਼ਹਿਰ ਬਣਾ ਸਕੀਏ। ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਨਗਰ ਨਿਗਮ ਦੀ ਹਦੂਦ ਅੰਦਰ ਪੈਦੇ ਪਿੰਡ ਜੋ ਅਣਗੌਲੇ ਹਨ ਦੀ ਹੁਣ ਕਾਇਆ ਕਲਪ ਕੀਤੀ ਜਾਵੇਗੀ। ਬਲਬੀਰ ਸਿੰਘ ਸਿੱਧੂ ਨੇ ਇਸ ਮੌਕੇ ਦੱਸਿਆ ਕਿ ਲੋਕਾਂ ਨੂੰ ਪਾਣੀ ਦੀ ਵਰਤੋਂ ਨੂੰ ਸੰਜਮ ਨਾਲ ਕਰਨ ਲਈ ਜਾਗਰੂਕ ਕੀਤਾ ਜਾਵੇਗਾ। ਪੱਤਰਕਾਰਾਂ ਵੱਲੋਂ ਐਸ.ਵਾਈ.ਐਲ. ਦੇ ਮੁੱਦੇ ਤੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਕੋਲ ਇੱਕ ਵੀ ਬੁੰਦ ਪਾਣੀ ਦੀ ਫਾਲਤੂ ਨਹੀਂ ਹੈ। ਦਰਿਆਵਾਂ ਵਿੱਚ ਪਹਿਲਾਂ ਹੀ ਪਾਣੀ ਘਟਦਾ ਜਾ ਰਿਹਾ ਹੈ। ਇਸ ਲਈ ਗੁਆਂਢੀ ਰਾਜ ਹਰਿਆਣੇ ਨੂੰ ਪਾਣੀ ਦੇਣ ਦੀ ਕੋਈ ਤੁੱਕ ਨਹੀ ਬਣਦੀ। 
ਇਸ ਤੋਂ ਪਹਿਲਾਂ ਬਲਬੀਰ ਸਿੰਘ ਸਿੱਧੂ ਨੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਧਿਕਾਰੀ ਪੰਜਾਬ ਸਰਕਾਰ ਦੀਆਂ ਨੀਤੀਆਂ ਮੁਤਾਬਿਕ ਕੰਮ ਕਰਨ ਤਾਂ ਜੋ ਲੋਕਾਂ ਦੀਆਂ ਭਾਵਨਾਵਾਂ ਤੇ ਖਰਾ ਉਤਰਿਆ ਜਾ ਸਕੇ।  ਉਨ੍ਹਾਂ ਇਸ ਮੌਕੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੀ  ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ  ਨਾਲ ਨਿਭਾਉਣ ਲਈ ਆਖਿਆ। ਬਲਬੀਰ ਸਿੰਘ ਸਿੱਧੂ ਨੇ ਇਸ ਮੌਕੇ ਨਗਰ ਨਿਗਮ ਦੇ ਅਧਿਕਾਰੀਆਂ  ਨੂੰ ਹਦਾਇਤਾਂ ਦਿੱਤੀਆਂ ਕਿ ਉਹ ਸ਼ਹਿਰ ਦੀ ਸਫਾਈ ਨੁੰ ਇੱਕ ਯੋਜਨਾਬੱਧ ਤਰੀਕੇ ਨਾਲ ਚਲਾਉਣ  ਤਾਂ ਜੋ ਸਫਾਈ ਕਾਰਜਾਂ ਵਿੱਚ  ਵਿਆਪਕ ਤੌਰ ਤੇ ਸੁਧਾਰ ਆਵੇ। ਹਰੇਕ ਵਾਰਡ ਵਿੱਚ ਅਧਿਕਾਰੀਆਂ ਦੀ ਸੂਚੀ ਅਤੇ ਉਨ੍ਹਾਂ ਦੇ ਟੈਲੀਫੋਨ ਨੰਬਰ ਅੰਕਿਤ ਕੀਤੇ ਜਾਣ ਤਾਂ ਜੋ ਕੋਈ ਵੀ ਨਾਗਰਿਕ ਉਨ੍ਹਾਂ ਤੋਂ ਸਫਾਈ ਕਾਰਜਾਂ ਸਬੰਧੀ ਜਾਣਕਾਰੀ ਹਾਸ਼ਿਲ ਕਰ ਸਕੇ। ਉਨ੍ਹਾਂ ਹੋਰ ਕਿਹਾ ਕਿ ਸ਼ਹਿਰ ' ਬਿਨ੍ਹਾਂ ਮਨਜੂਰੀ ਤੋਂ ਜੇਕਰ ਕੋਈ ਵੀ ਕੰਪਨੀ ਅੰਡਰਗਰਾਊਂਡ ਟੈਲੀਫੋਨ ਦੀ ਤਾਰ ਪਾ ਰਹੀ ਹੋਵੇ  ਉਸ ਨੂੰ ਤੁਰੰਤ ਬੰਦ ਕਰਵਾਇਆ ਜਾਵੇ ਅਤੇ ਉਸ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਵੀ ਕੀਤੀ ਜਾਵੇ ਅਤੇ ਉਸ ਕੰਪਨੀ ਤੋਂ ਤਾਰ ਪਾਉਣ ਦਾ ਪੂਰਾ ਲੇਖਾ ਜੋਖਾ ਲਿਆ ਜਾਵੇ ਅਤੇ ਕੰਪਨੀ ਦੇ ਨੁਮਾਇੰਦਿਆਂ ਨੂੰ ਸੱਦ ਕੇ ਉਨ੍ਹਾਂ ਨਾਲ ਮੀਟਿੰਗ ਕੀਤੀ ਜਾਵੇ। ਬਲਬੀਰ ਸਿੰਘ ਸਿੱਧੂ ਨੇ ਇਸ ਮੌਕੇ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੁੰ ਸ਼ਹਿਰ ਨਿਵਾਸੀਆਂ ਨੁੰ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਵੀ ਆਖਿਆ ਅਤੇ ਨਗਰ ਨਿਗਮ ਅੰਦਰ ਪੈਂਦੇ ਪਿੰਡਾਂ ਦੇ ਸੀਵਰੇਜ਼ ਸਿਸਟਮ  ਵਿੱਚ ਸੁਧਾਰ ਲਿਆਉਣ ਲਈ ਆਖਿਆ। ਬਲਬੀਰ ਸਿੰਘ ਸਿੱਧੂ ਨੇ ਇਸ ਮੌਕੇ ਅਵਾਰਾ ਕੁੱਤਿਆਂ ਤੇ ਕਾਬੂ ਪਾਉਣ ਲਈ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਵੱਧ-ਤੋਂ-ਵੱਧ ਕੁੱਤਿਆਂ ਦੀ ਨਸਬੰਦੀ ਕਰਨ ਦੀ ਮੁਹਿੰਮ ਵਿੰਢਣ ਲਈ ਵੀ ਆਖਿਆ।  ਬਲਬੀਰ ਸਿੰਘ ਸਿੱਧੂ ਨੇ ਇਸ ਮੌਕੇ ਕਮਿਸ਼ਨਰ ਨਗਰ ਨਿਗਮ ਨੁੰ ਆਖਿਆ ਕਿ ਜਿਹੜੇ ਹੋਟਲ ਆਪਣਾ ਵੇਸਟ ਨਾਲ ਰਿਹਾਇਸੀ ਇਲਾਕਿਆਂ ਦੇ ਸੀਵਰੇਜ਼ ਵਿੱਚ ਸੁੱਟਦੇ ਹਨ ਜਿਸ ਕਾਰਨ ਸੀਵਰੇਜ਼ ਬੰਦ ਹੁੰਦਾ ਹੈ ਉਨ੍ਹਾਂ ਹੋਟਲ ਮਾਲਕਾਂ ਵਿਰੁੱਧ ਕਾਰਵਾਈ ਕੀਤੀ ਜਾਵੇ।  

ਮੀਟਿੰਗ ਵਿੱਚ ਕਮਿਸ਼ਨਰ ਨਗਰ ਨਿਗਮ ਰਾਜੇਸ਼ ਧੀਮਾਨ ਨੇ ਵਿਸ਼ਵਾਸ ਦਿਵਾਇਆ ਕਿ ਉਹ ਸ਼ਹਿਰ ਦੀ ਸਫਾਈ ਪੱਖੋਂ ਕੋਈ ਕਸਰ ਬਾਕੀ ਨਹੀਂ ਛੱਡਣਗੇ ਅਤੇ ਸ਼ਹਿਰ ਦਾ ਸਮੁੱਚਾ ਵਿਕਾਸ ਯੋਜਨਾ ਬੱਧ ਤਰੀਕੇ ਨਾਲ ਕੀਤਾ ਜਾਵੇਗਾ ਮੀਟਿੰਗ ਦੌਰਾਨ ਸਮੁੱਚੇ ਸ਼ਹਿਰ ਦੀਆਂ ਮੁਸ਼ਿਕਲਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।

Ajay Kumar Vyas Take over as GM (Network-IV) SBI Chandigarh Circle

By Tricitynews Reporter
Chandigarh 20th April:- Ajay Kumar Vyas has taken over as General Manager (Network-IV), State Bank of India Chandigarh Circle. The Network-IV comprises parts of Punjab state.
Ajay Kumar Vyas started his career as a Probationary Officer in 1985 in Ahmedabad Circle. In his illustrious career of 31 years, he has held important assignments in various capacities in Credit, International Banking, Agriculture, etc.
He has also worked as Assistant General Manager (SME), LHO Delhi, Assistant General Manager (SARC), Jaipur, Dy. General Manager, Mid Corporate Group, CC Mumbai and General Manager, Ahmedabad.



Usha Strengthens its Flagship E-Series Range of Fans

By Tricitynews Reporter
Chandigarh 20th April:- Usha International, one of India’s leading consumer durables company, launches two new models EX7 and EX9 in its flagship automotive inspired E-series fans range. Both the model shave ‘Automotive Paint’ finish, high torque motor and Aerodynamic blades that offer silent operation and high air delivery. These fans come with an air delivery of 240 cmm (cubic meter per minute) whereas most fans give air delivery of 210 – 220 cmm.
Geared to inspire the automobile enthusiasts, Usha E-Series is a perfect blend of cutting edge technology& aesthetics to deliver high performance. The E-series range features three layered ‘Automotive inspired’ metallic colors and finish.
On the new launches, Rohit Mathur, President- Fans, USHA International said that our strategy on Usha E-series launch is based on emerging consumer trends of design & color in the automotive industry. Usha is geared up for launch of more than 20 new models of fans across consumer segments this year.
Usha uses high-grade steel lamination to improve the performance and durability of its fans.
Usha EX7 and EX9 are priced atINR 3,999/-and INR 5,199/- respectively.


Tisva Unveils Gauri Khan Collection

By Tricitynews Reporter
Chandigarh 20th April:- Tisva, the premium home decorative lighting brand from Usha International Limited, recently unveiled the Gauri Khan Collection. This collection of aesthetic luminaires is an expression of creativity that has been inspired by pure light.
The collection features an exquisite range of hand-made crystal chandeliers and wall lights from Spain, where the oldest traditions of glass blowing are combined with the most advanced and innovative technologies. The range also includes hand-crafted borosilicate chandeliers, pendants and chrome plated products that have been carefully crafted together with style and elegance.
Tisva has been at the fore front of introducing innovative technologies in decorative lighting. This new collection has been designed with high precision craftsmanship and innovation that perfectly gels with Tisva’s philosophy of providing the Indian consumers the best of lighting technology and design. All lights come with one year warranty and lamps suited for the product.
The Gauri Khan Collection will be available at select Tisva stores in Mumbai, Delhi and Chandigarh.



Mohit Banwait’s “Palli” will Reveal Secrets of Farmers:10 Minutes Film will Showcase Hard Fact

By Tricitynews Reporter
Chandigarh 20th April:- There is so much which is happening in our country, society and  which few people have tried to show it to our audiences. Movies on Few hard facts or the truths like drugs and corruption have been shown to the audiences. Out of few truths one of the most disastrous truth, is, Farmers doing Suicides every second day. Many leaders promised to mend it but nobody worked on it to stop it, this is a very serious concern which needs to be addressed on priority.  And this short film, “Palli’s” team was there to talk about the same.
“Palli” is a short film which is made under the banners of Banwait and Dara Films Entertainment. This film will showcase the reason that what makes our farmers take this extreme step of killing themselves. It is a nicely made movie which shows the bitter truth of our society. Mohit Banwait is the Director of the movie, who is debuting as a Director with “Palli”, and who was the producer of the Punjabi film, “Once Upon A Time In Amitsar”. This short film is been produced by Mani Dhaliwal, who was the producer of Punjabi film, “Dulla Bhatti”.
On this occasion, Director Mohit Banwait, said that this short film is very close to his heart. There are few incidents in the society which makes you emotional and out of all these incidents, Farmer’s Suicide is one such incident, which makes you cry. And it forces you to think that why this happening in our country is. So he took the responsibility of taking a step forward to show this fact to the audience through this short film, “Palli”. And he is feeling happy and proud to be associated with a great team who is with him in his this initiative.

Mani Dhaliwal, Producer, said that he didn’t waste time and immediately said yes after Mohit Narrated the story to him, thinking this that this kind of truth need to be brought in front of the people.
Lead Actress, Tanvi Nagi, said that she was excited and happy to get associated with this kind of short film which will show this fact. This movie is a very emotional movie”.
On this occasion, Director Mohit Banwait and Producer, Mani Dhaliwal also launched their music company as Beat Box Tunes and announced to make a Punjabi Feature film also under the banner of Banwait and Dara Films Entertainment.


ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੌਂ 156 ਵਿੱਚ ਲੋੜਵੰਦਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ

By Tricitynews Reporter
Chandigarh 20th April:- ਇਨਸਾਫ ਸਭਨਾ ਲਈ ਤਹਿਤ ਜ਼ਿਲ੍ਹੇ ' ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਹੇਠਲੇ ਪੱਧਰ ਤੱਕ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਲੋੜਵੰਦ ਵਿਅਕਤੀ ਮੁਫ਼ਤ ਕਾਨੂਨੀ ਸਹਾਇਤਾ ਦਾ ਵੱਧ ਤੋਂ ਵੱਧ ਲਾਹਾ ਲੈ ਸਕਣ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੌਂ 156 ਵਿੱਚ ਲੋੜਵੰਦਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਤੇ ਸੈਸਨਜ਼ ਜੱਜ -ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਅਰਚਨਾ ਪੁਰੀ ਨੇ ਜੂਡੀਸੀਅਲ ਕੋਰਟ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਪੱਧਰੀ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ 
ਸ੍ਰੀਮਤੀ ਅਰਚਨਾ ਪੁਰੀ ਨੇ ਇਸ ਮੌਕੇ ਦੱਸਿਆ ਕਿ ਜ਼ਿਲ੍ਹੇ ਦੇ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਤੋਂ ਇਲਾਵਾ ਕਾਲਜਾਂ ਵਿੱਚ ਮੁਫ਼ਤ ਕਾਨੂੰਨੀ ਸਹਾਇਤਾ ਅਤੇ ਲੋਕ ਅਦਾਲਤਾਂ ਬਾਰੇ ਸੈਮੀਨਾਰ ਆਯੋਜਿਤ ਕੀਤੇ ਜਾਣ ਅਤੇ  ਜਿਸ ਵਿੱਚ ਮਾਪਿਆਂ ਦੀ ਸਮੂਲੀਅਤ ਵੀ ਯਕੀਨੀ ਬਣਾਈ ਜਾਵੇ। ਇਨ੍ਹਾਂ ਸੈਮੀਨਾਰਾਂ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸੁਰੂ ਕੀਤੀਆਂ ਵੱਖ-ਵੱਖ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਅਤੇ ਸਕੂਲੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਹੱਕਾਂ ਅਤੇ ਫਰਜਾਂ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਹੋਰ ਕਿਹਾ ਕਿ ਜ਼ਿਲ੍ਹੇ ਵਿੱਚ ਚੱਲ ਰਹੀਆਂ ਹੋਰ ਲੀਗਲ ਏਡ ਕਲੀਨਿਕਾਂ ਦੇ ਕੰਮ-ਕਾਜ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਇਆ ਜਾਵੇਗਾ ਤਾਂ ਜੋ ਲੀਗਲ ਏਡ ਕਲੀਨਿਕਾਂ ਰਾਹੀਂ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਦੀ ਵਿਧੀ ਅਤੇ ਲੋਕ ਅਦਾਲਤਾਂ ਬਾਰੇ ਜਾਣਕਾਰੀ ਹਾਸਲ ਹੋ ਸਕੇ ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਹੋਰ ਲੀਗਲ ਏਡ ਕਲੀਨਿਕਾਂ ਵੀ ਖੋਲੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਢੁੱਕਵੀਆਂ ਥਾਵਾਂ ਤੇ ਮੁਫ਼ਤ ਕਾਨੂੰਨੀ ਸਹਾਇਤਾ ਅਤੇ ਲੋਕ ਅਦਾਲਤਾਂ ਬਾਰੇ ਬੈਨਰ ਅਤੇ ਹੋਰਡਿੰਗਜ਼ ਵੀ ਲਗਵਾਏ ਜਾਣਗੇ ਤਾਂ ਜੋ ਆਮ ਲੋਕ ਜਾਗਰੂਕ ਹੋ ਸਕਣ। 
ਸ੍ਰੀਮਤੀ ਅਰਚਨਾ ਪੁਰੀ ਨੇ ਦੱਸਿਆ ਕਿ ਕੋਈ ਵੀ ਅਜਿਹਾ ਵਿਅਕਤੀ ਜਿਸ ਦੀ ਸਲਾਨਾ ਆਮਦਨ 1.50 ਲੱਖ ਤੋਂ ਵੱਧ ਨਾ ਹੋਵੇ ਉਹ ਮੁਫ਼ਤ ਕਾਨੂੰਨੀ ਸਹਾਇਤ ਪ੍ਰਾਪਤ ਕਰ ਸਕਦਾ ਹੈ। ਇਸ ਤੋਂ ਇਲਾਵਾ ਅਨੁਸੂਿਚਤ ਜਾਤੀ/ ਅਨੁਸੂਚਿਤ ਕਬੀਲੇ ਦੇ ਮੈਂਬਰ, ਬੇਗਾਰ ਦਾ ਮਾਰਿਆ, ਇਸਤਰੀ/ਬੱਚਾ, ਮਾਨਸਿਕ/ਰੋਗੀ/ਅਪੰਗ ਵਿਅਕਤੀ, ਵੱਡੀ ਮੁਸ਼ੀਵਤ ਦਾ ਮਾਰੀਆਂ, ਉਦਯੋਗਿਕ ਕਾਮੇ ਅਤੇ ਹਿਰਾਸਤ ਅਧੀਨ ਵਿਅਕਤੀ ਅਤੇ ਜੇਲ ਵਿੱਚ ਬੰਦ ਹਵਾਲਾਤੀ ਕੈਦੀ ਵੀ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਸੀ.ਜੇ.ਐਮ-ਕਮ- ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਮੋਨਿਕਾ ਲਾਂਬਾ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਗਤੀਵਿਧੀਆਂ ਬਾਰੇ ਵਿਸ਼ਥਾਰਪੂਰਵਕ ਜਾਣਕਾਰੀ ਦਿੱਤੀ।  
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਚਰਨਦੇਵ ਸਿੰਘ ਮਾਨ, ਵਧੀਕ ਜ਼ਿਲ੍ਹਾ ਸੈਸਨ ਜੱਜ ਤਰਸੇਮ ਮੰਗਲਾ, ਸੀ.ਜੇ.ਐਮ ਸ੍ਰੀਮਤੀ ਵਿਪੀਨ ਦੀਪ ਕੌਰ, ਡੀ.ਐਸ.ਪੀ ਹਰਸਿਮਰਤ ਸਿੰਘ, ਵਧਪਕ ਜ਼ਿਲ੍ਹਾ ਅਟਾਰਨੀ ਐਚ.ਐਸ. ਰੱਖਰ, ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸਨ ਅਮਰਜੀਤ ਸਿੰਘ ਲੋਗੀਆਂ, ਗੈਰ ਸਰਕਾਰੀ ਮੈਂਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪੀ.ਡੀ ਬਧਵਾ ਅਤੇ ਸਰਤਾਜ ਸਿੰਘ ਗਿੱਲ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ