Tuesday 21 March 2017

ਜਿਲ੍ਹੇ ਦੇ ਲੋਕਾਂ ਨੂੰ ਭ੍ਰਿਸਟਾਚਾਰ ਮੁਕਤ ਪ੍ਰਸਾਸਨ ਦਿੱਤਾ ਜਾਵੇਗਾ:ਡਿਪਟੀ ਕਮਿਸ਼ਨਰ

By Tricitynews Reporter
Chandigarh 21st March:- ਸਾਹਿਬਜਾਦਾ ਅਜੀਤ ਸਿੰਘ ਨਗਰ ਜਿਲ੍ਹੇ ਦੇ ਲੋਕਾਂ ਨੂੰ ਭ੍ਰਿਸਟਾਚਾਰ ਮੁਕਤ ਪ੍ਰਸ਼ਾਸਨ ਦਿੱਤਾ ਜਾਵੇਗਾ ਅਤੇ ਜਿਲ੍ਹੇ ਦੇ ਆਮ ਲੋਕਾਂ ਤੱਕ ਪਹੁੰਚ ਬਣਾਈ ਜਾਵੇਗੀ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਆਪਣੀ ਪਲੇਠੀ ਪ੍ਰੈਸ ਮਿਲਣੀ ਦੌਰਾਨ ਕੀਤਾ  
ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਕਿਹਾ ਕਿ ਪ੍ਰੈਸ ਲੋਕਤੰਤਰ ਦਾ ਚੌਥਾ ਥੰਮ ਮੰਨਿਆਂ ਜਾਂਦਾ ਹੈ। ਸਾਫ ਸੂਥਰਾ ਪ੍ਰਸਾਸ਼ਨ ਦੇਣ ਲਈ  ਵੀ ਪ੍ਰੈਸ ਦਾ ਅਹਿਮ ਰੋਲ ਹੁੰਦਾ ਹੈ। ਪ੍ਰੈਸ ਅਤੇ ਪ੍ਰਸਾਸ਼ਨ ਵਿਚਕਾਰ ਆਪਸੀ ਤਾਲਮੇਲ ਹੋਣਾ ਬੇਹੱਦ ਜਰੂਰੀ ਹੈ। ਉਨ੍ਹਾਂ ਪ੍ਰੈਸ ਨੂੰ ਜਿਲ੍ਹੇ ਸਬੰਧੀ ਵੱਖ-ਵੱਖ ਸਮੇਂ ਦੇ ਫੀਡ ਬੈਕ ਦੇਣ ਲਈ ਵੀ ਕਿਹਾ। ਉਨ੍ਹਾਂ ਹੋਰ ਦੱਸਿਆ ਕਿ ਨਵੇਂ ਵਿਚਾਰ ਅਤੇ ਨਵੇਂ ਸੁਝਾਅ ਭੇਜਣ ਲਈ reachdcsasnagar@gmail.com  ਬਣਾਈ ਗਈ। ਕੋਈ ਵੀ ਨੌਜਵਾਨ ਜਾਂ ਵਿਅਕਤੀ ਇਸ -ਮੇਲ ਤੇ ਆਪਣੇ ਵਿਚਾਰ ਭੇਜ ਸਕਦਾ ਹੈ ਅਤੇ ਜੇਕਰ ਉਹ ਚੰਗੇ ਹੋਣਗੇ ਤਾਂ ਭਵਿੱਖ ਵਿੱਚ ਉਨ੍ਹਾਂ ਨੂੰ ਲਾਗੂ ਕਰਨ ਤੇ ਵਿਚਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਿਲ੍ਹੇ ਦਾ ਕੋਈ ਵੀ ਵਿਅਕਤੀ ਆਪਣੀ ਸਿਕਾਇਤ ਜਾਂ ਮੁਸ਼ਕਿਲ dc.sasnagar.punjab@gmail.com ਇਸ ਮੇਲ ਤੇ ਭੇਜ ਸਕਦਾ ਹੈ। ਸ੍ਰੀਮਤੀ ਸਪਰਾ ਨੇ ਕਿਹਾ  ਕਿ ਜਿਲ੍ਹੇ ' ਨਸ਼ਿਆਂ ਦਾ ਖਾਤਮਾ ਲੋਕਾਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ। ਜਿਸ ਵਿੱਚ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਪੂਰੀ ਤਨਦੇਹੀ ਨਾਲ ਕੰਮ ਕਰੇਗਾ। ਉਨ੍ਹਾਂ ਹੋਰ ਕਿਹਾ ਕਿ ਇਸ ਵਾਰ ਕਣਕ ਦੇ ਸੀਜ਼ਨ ਦੋਰਾਨ ਕਿਸ਼ਾਨਾਂ ਨੂੰ ਆਪਣੀ ਫਸਲ ਮੰਡੀਆਂ ਵਿੱਚ ਵੇਚਣ ਲਈ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਣਕ ਦੀ ਖਰੀਦ ਲਈ ਸੁਚੱਜੇ ਪ੍ਰਬੰਧ ਕੀਤੇ ਜਾ ਰਹੇ ਹਨ। 
ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਕਿਹਾ ਕਿ ਜਿਲ੍ਹੇ ਦੇ ਅਫ਼ਸਰਾਂ ਨੂੰ ਜਵਾਬਦੇਹ ਬਣਾਇਆ ਜਾਵੇਗਾ ਅਤੇ ਜਾਣਬੁੱਝ ਕੇ ਗਲਤੀ ਕਰਨ ਵਾਲੇ ਅਫ਼ਸਰਾਂ ਨੁੰ ਕਿਸੇ ਵੀ ਕੀਮਤ ਤੇ ਬਖਸਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰਾਂ ਵਿੱਚ ਲੋਕਾਂ ਨੂੰ ਰਹੀਆਂ ਮੁਸ਼ਕਿਲਾਂ ਦਾ ਜਲਦੀ ਹੀ ਹੱਲ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਤਹਿਸੀਲਾਂ ਦੇ ਕੰਮ ਕਾਜ ਵਿੱਚ ਵੀ ਵੱਡਾ ਸੁਧਾਰ ਲਿਆਂਦਾ ਜਾਵੇਗਾ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਜਿਲ੍ਹਾ ਪ੍ਰਬੰਧਕੀ ਕੰਪਲੇੈਕਸ ਦੇ ਦਾਖਲਾ ਪੁਆਇੰਟਾਂ ਤੇ ਸਾਈਨ ਬੋਰਡ ਲਗਾਏ ਜਾਣਗੇ ਤਾਂ ਜੋ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਦਾਖਲ ਹੋਣ ਸਮੇਂ ਲੋਕਾਂ ਨੂੰ ਵੱਖ ਵੱਖ ਦਫ਼ਤਰਾਂ ਦੀ ਜਾਣਕਾਰੀ ਹਾਸਿਲ ਹੋ ਸਕੇ ਅਤੇ ਉਨ੍ਹਾਂ ਨੂੰ ਦਫ਼ਤਰ ਲੱਭਣ ਲਈ ਖੱਜਲ ਖੁਆਰ ਨਾਂ ਹੋਣਾ ਪਵੇ। ਉਨ੍ਹਾਂ ਹੋਰ ਦੱਸਿਆ ਕਿ ਉਹ ਕੈਂਪ ਆਫਿਸ ਨਹੀਂ ਬਣਾਉਣਗੇਂ ਸਗੋ ਆਪਣੇ ਦਫ਼ਤਰ ਵਿੱਚ ਹੀ ਬੈਠ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਨਣਗੇ ਅਤੇ ਕੰਮ ਕਾਜ ਨਿਪਟਾਉਣਗੇ। ਇਸ ਮੌਕੇ ਕਮਿਸ਼ਨਰ ਨਗਰ ਨਿਗਮ ਰਾਜੇਸ਼ ਧੀਮਾਨ ਵੀ ਮੌਜੂਦ ਸਨ

Six day International Public Health Management Development Programme:Panelist Discussed Issues,Opportunities and Challenges in Health Organizations

By Tricitynews Reporter
Chandigarh 21st March:- On the second day the sessions started with feedback on the previous day sessions from participants and discussion of case studies brought by participants.
Dr Sonu Goel, Additional Professor, School of Public Health, PGI, Chandigarh and Program Director introduced the concept of project management and importance of Planning, Organizing, Controlling and measuring in national health programs.
Dr Preethi Pradhan, Dean, Chitkara School of Health Sciences Chitkara University, Punjab took a session on human resource planning and job analysis, training needs assessment and skill development recruitment and selection. The session would help participants in applying principles of Human Resource Management like recruitment and selection, performance appraisal in their respective health care setting. By means of case studies, she also discussed application of theory in public health.
Dr Manjushri Faculty of Punjab University deliberated on Inventory Control Techniques in Healthcare Organizations. She discussed purpose, importance and various techniques of inventory management in public health systems. By means of case studies, she mentioned role of correctly projecting drugs/equipments in hospitals to avoid stock outs and improve drug supplies, so that all patients get drugs timely. 
Dr. Arun Aggarwal, Professor of Community Medicine, School of Public Health, PGI, Chandigarh briefed audience about material planning and forecasting technique, and purchase and procurement procedures. He described that all steps followed in purchase and procurement should be expedited for optimal functioning of hospitals and better patient care. All sessions were highly interactive and followed by their respective case study, relevant videos and associated management games. There was also an outdoor activity in the form of management games at plaza sector 17 which was thoroughly enjoyed by participants.

ਭਰੂਣ ਹੱਤਿਆ ਸਮਾਜਿਕ ਬੁਰਾਈ ਦਾ ਖਾਤਮਾ ਹੋਣਾ ਜਰੂਰੀ:ਡਾ ਜੈ ਸਿੰਘ

By Tricitynews Reporter
Chandigarh 21st March:- ਭਰੂਣ ਹੱਤਿਆ ਇੱਕ ਬਹੁਤ ਵੱਡੀ ਸਮਾਜਿਕ ਬੁਰਾਈ ਹੈ ਇਸ ਦੇ ਖਾਤਮੇ ਲਈ ਹਰ ਵਰਗ ਦੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਭਰੂਣ ਹੱਤਿਆ ਰੋਕਣ ਤੋਂ ਬਿਨ੍ਹਾਂ ਅਸੀ ਨਰੋਏ ਅਤੇ ਚੰਗੇ ਸਮਾਜ ਦੀ ਸਿਰਜਣਾ ਨਹੀਂ  ਕਰ ਸਕਦੇ ਔਰਤਾਂ ਖੁਦ ਇਸ ਸਮਾਜਿਕ ਬੁਰਾਈ ਨੂੰ ਖਤਮ ਕਰਨ ਵਿੱਚ ਅਹਿਮ ਰੋਲ ਅਦਾ ਕਰ ਸਕਦੀਆਂ ਹਨ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਾਇਮਰੀ ਹੈਲਥ ਸੈਂਟਰ ਮਜਾਤ ਵਿਖੇ ਸਿਵਲ ਸਰਜਨ ਡਾ ਜੈ ਸਿੰਘ ਨੇ ਬੱਚੀ ਭਰੂਣ ਹੱਤਿਆ ਦੇ ਵਿਸ਼ੇ ਤੇ ਕਰਵਾਈ ਗਈ ਜਿਲ੍ਹਾ ਪੱਧਰੀ ਵਰਕਸਾਪ ਨੂੰ ਸਬੰਧੋਨ ਕਰਦਿਆਂ ਕੀਤਾ 
ਸਿਵਲ ਸਰਜਨ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਅਜੌਕੇ ਯੂੱਗ ਵਿੱਚ ਭਰੂਣ ਹੱਤਿਆ ਇੱਕ ਵੱਡੀ ਸਮਾਜਿਕ ਬੁਰਾਈ ਉਭਰ ਕੇ ਸਾਹਮਣੇ ਆਈ ਹੈ। ਜਿਸ ਨਾਲ ਸਮਾਜਿਕ ਕਦਰਾਂ ਕੀਮਤਾਂ ਨੂੰ ਵੀ ਢਾਹ ਲੱਗੀ ਹੈ। ਉਨ੍ਹਾਂ ਕਿਹਾ ਕਿ ਬੱਚੀ ਨੂੰ ਜਨਮ ਦਾ ਅਧਿਕਾਰ ਹੈ ਇਸ ਤੋਂ ਉਸ ਨੂੰ ਵੰਚਿਤ ਨਹੀ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਜਿਸ ਔਰਤ ਨੂੰ ਖੁਦ ਇੱਕ ਔਰਤ ਨੇ ਪੈਦਾ ਕੀਤਾ ਹੈ, ਤਾਂ ਲੜਕੀਆਂ ਨਾਲ ਭਿੰਨ-ਭੇਦ ਕਿਉਂ ਰੱਖਿਆ ਜਾਵੇ? ਉਨ੍ਹਾ ਕਿਹਾ ਕਿ ਲੜਕੀਆਂ ਅੱਜ ਲੜਕਿਆਂ ਨਾਲੋਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ, ਉਨ੍ਹਾਂ ਨੁੰ ਅੱਗੇ ਵਧਣ ਦੇ ਬਰਾਬਰ ਮੌਕੇ ਦੇਣੇ ਚਾਹੀਦੇ ਹਨ। ਲੜਕੀਆਂ ਵੀ ਆਪਣੇ ਮਾਤਾ ਪਿਤਾ ਦੀ ਦੇਖਭਾਲ ਪੁੱਤਰਾਂ ਦੀ ਤਰ੍ਹਾਂ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਲਿੰਗ ਅਨੁਪਾਤ ਘਟਣਾ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ। ਇਸ ਅਨੁਪਾਤ ਨੂੰ ਬਰਾਬਰ ਕਰਨ ਵਿੱਚ ਮਾਤਾ ਪਿਤਾ, ਸਹੁਰਾ ਪਰਿਵਾਰ, ਡਾਕਟਰ ਅਤੇ ਮੋਹਤਵਰ ਵਿਅਕਤੀ ਆਪਣਾ ਵੱਡਾ ਯੋਗਦਾਨ ਪਾ ਸਕਦੇ ਹਨ। ਵਰਕਸਾਪ ਨੂੰ ਸੰਬੋਂਧਨ ਕਰਦਿਆਂ ਜਿਲ੍ਹਾ ਸਿਹਤ ਭਲਾਈ ਅਫਸਰ ਡਾ ਊਸਾ ਸਿੰਗਲਾ ਨੇ ਵੀ ਭਰੂਣ ਹੱਤਿਆ ਨੂੰ ਰੋਕਣ ਦਾ ਸੱਦਾ ਦਿੱਤਾ। ਵਰਕਸਾਪ ਨੂੰ ਸੀਨੀਅਰ ਮੈਡੀਕਲ ਅਫਸਰ ਪ੍ਰਾਇਮਰੀ ਹੈਲਥ ਸੈਂਟਰ ਘੜੁੰਆਂ ਡਾ: ਕੁਲਜੀਤ, ਡਾ: ਪਰਮਿੰਦਰਜੀਤ ਸਿੰਘ ਸੰਧੂ ਅਤੇ ਜਿਲ੍ਹਾ ਮਾਸ ਮੀਡੀਆ ਅਫਸਰ ਗੁਰਦੀਪ ਕੌਰ ਨੇ ਵੀ ਸੰਬੋਧਨ ਕੀਤਾ

Richa Aggarwal Wins Ravishing Wedding Awards for Being Best in Bridal Makeovers

By Tricitynews Reporter
Chandigarh 21st March:- Ravishing Wedding Awards were held today at Onara resorts & hotel and endeavored to felicitate the prominent personalities from wedding industry and give away the biggest industry of India its due importance. Awards were given in vivid categories and the show catered to the crème la de crème of the society including makeup artists, fashion designers, jewelers, wedding planners, socialites and industrialists. The evening was hosted by RK Nanda & Shweta Nanda of Ravishing Wedding.  
Bollywood glamour and starry attraction to the evening were added by Bollywood's beautiful actress Urmila Matondkar and stunning Malaika Arora Khan. 
Richa Aggarwal and Cleopatra Spa and salon were honored to receive the award for being best in bridal makeovers. Urmila Matondkar awarded Richa Aggarwal, Sachin and Harveen Kathuria from Cleopatra beauty wellness & makeovers with prestigious award “BEST BRIDAL MAKEOVERS ".
The awards are known for its credibility and are chosen on the basis of voting and survey and opinion polls. The evening was studded with fashionistas and socialites and experts from different spheres and professions.  
Host & organizer of the event R.K. Nanda also congratulated Richa on receiving award and said that Richa is very dedicated to her work , she has been winning this award for a few years now and she has maintained and even gone a level above in her passion for her work. Richa Aggarwal was very humbled with the appreciation of her work and was very grateful too. She said that it is a great honor to be awarded with such a prestigious award especially for Bridal Makeup Category as every bride desires to look the best on her wedding day. She feels privileged to receive the award from beautiful Urmila Matondkar amongst experts of the Industry. Winning the award consecutively was indeed a challenge but Cleopatra with best services, innovation and trendsetting techniques in bridal makeovers has been able to win the award. We are determined to repeat the victory in future as well