Thursday 13 October 2016

ਲੜਕੇ ਅਤੇ ਲੜਕੀਆਂ ਦੇ ਜਿਲ੍ਹਾ ਪੱਧਰੀ ਟੂਰਨਾਂਮੈਂਟ 14-15 ਅਕਤੂਬਰ ਨੂੰ:ਜਿਲ੍ਹਾ ਖੇਡ ਅਫਸਰ

By Tricitynews Reporter
Chandigarh 13th October:- ਪੰਜਾਬ ਸਰਕਾਰ ਖੇਡਾਂ ਅੇਤ ਯੁਵਕ ਸੇਵਾਵਾਂ ਵਿਭਾਗ ਦੇ ਸਹਿਯੋਗ ਨਾਲ ਖੇਲੋ ਇੰਡੀਆ-ਨੈਸ਼ਨਲ ਪ੍ਰੋਗਰਾਮ ਫਾਰ ਡਿਵੈਲਪਮੈਂਟ ਆਫ ਸਪੋਰਟਸ ਸਕੀਮ ਅਧੀਨ ਸਾਲ 2016-17 ਦੇ ਸੈਸ਼ਨ ਲਈ ਜਿਲ੍ਹਾ ਪੱਧਰੀ ਟੂਰਨਾਂਮੈਂਟ ਜੂਨੀਅਰ/ਸੀਨੀਅਰ ਲੜਕੇ/ਲੜਕੀਆਂ-ਅਡੰਰ-14 ਅਤੇ ਅੰਡਰ-17 ਦੇ 14-15 ਅਕਤੂਬਰ 2016 ਨੂੰ ਕਰਵਾਏ ਜਾ ਰਹੇ ਹਨ ਇਹ  ਜਾਣਕਾਰੀ ਦਿੰਦਿਆਂ ਜਿਲਾ ਖੇਡ ਅਫਸਰ ਅਮਨਦੀਪ ਕੌਰ ਨੇ ਦੱਸਿਆ ਹੈ ਕਿ ਇਨ੍ਹਾਂ ਖੇਡਾਂ ਵਿਚ ਭਾਗ ਲੈਣ ਵਾਲੇ ਖਿਡਾਰੀ ਅਤੇ ਖਿਡਾਰਨਾਂ ਨੂੰ ਆਪਣੇ ਬੈਂਕ ਦਾ ਖਾਤਾ ਨੰਬਰ, ਬੈਂਕ ਦਾ ਨਾਂ ਅਤੇ ਆਈ.ਐਫ.ਐਸ.ਸੀ ਕੋਡ ਨਾਲ ਲੈ ਕੇ ਆਉਣਾ ਹੋਵੇਗਾ ਅਤੇ ਟੂਰਨਾਂਮੈਂਟ ਵਾਲੇ ਦਿਨ ਸਵੇਰੇ 07:00 ਵਜੇ ਟੂਰਨਾਂਮੈਂਟ ਸਥਾਨ ਤੇ ਰਿਪੋਰਟ ਕਰਨ  
ਜਿਲ੍ਹਾ ਖੇਡ ਅਫਸਰ ਅਮਨਦੀਪ ਕੌਰ ਨੇ ਦੱਸਿਆ ਕਿ ਪਹਿਲੀਆਂ ਤਿੰਨ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਖਾਣਾ/ਰਿਫਰੈਸ਼ਮੈਂਟ ਵੀ ਦਿੱਤੀ ਜਾਵੇਗੀ। ਉਨਾ੍ਹਂ ਦੱਸਿਆ ਕਿ ਅੰਡਰ 14 ਦੇ ਅਥਲੈਟਿਕਸ, ਫੁੱਟਬਾਲ, ਹਾਕੀ ਅਤੇ ਵਾਲੀਬਾਲ ਦੇ ਖੇਡ ਮੁਕਾਬਲੇ ਅਤੇ ਅੰਡਰ -17 ਦੇ ਅਥਲੈਟਿਕਸ, ਫੁੱਟਬਾਲ, ਵੇਟਲਿਫਟਿੰਗ, ਕਬੱਡੀ ਅਤੇ ਹੈਂਡਬਾਲ ਦੇ ਖੇਡ ਮੁਕਾਬਲੇ ਹੋਣਗੇ। ਉਨਾ੍ਰਂ ਕਿਹਾ ਕਿ ਹੋਰ ਜਾਣਕਾਰੀ  ਲੈਣ ਲਈ ਦਫਤਰ ਦੇ ਮੋਬਾਇਲ ਨੰ 0172-2210975 ਤੇ ਜਾਂ ਕੋਚ ਇੰਚਾਰਜ ਰਾਕੇਸ਼ ਕੁਮਾਰ ਸ਼ਰਮਾ ਹੈਂਡਬਾਲ ਕੋਚ-9417338162, ਜਿਮਨਾਸਟਿਕ ਕੋਚ-94170-45741, ਸੁਰਜੀਤ ਸਿੰਘ, ਫੁੱਟਬਾਲ ਕੋਚ-9216159599, ਜੁਲਫਕਾਰ ਅਥਲੈਟਿਕਸ ਕੋਚ-9814939997, ਗਗਨਦੀਪ ਸਿੰਘ ਤੈਰਾਕੀ ਕੋਚ - 98142-63198 ਦੇ ਮੋਬਾਇਲ ਨੰਬਰਾਂ ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। 
ਜਿਲ੍ਹਾ ਖੇਡ ਅਫਸਰ ਨੇ ਅਮਨਦੀਪ ਕੌਰ ਹੋਰ ਕਿ ਦੱਸਿਆ  ਖੇਡ ਮੁਕਾਬਲਿਆਂ ਤੋਂ ਇਲਾਵਾ ਅੰਡਰ-14 ਦੇ ਗਰੁੱਪ ਵਿਚ ਜਿਮਨਾਸਟਿਕ, ਵੇਟਲਿਫਟਿੰਗ, ਜੂਡੋ, ਕੁਸ਼ਤੀ, ਬਾਕਸਿੰਗ, ਕਬੱਡੀ ਦੇ ਅਤੇ ਅੰਡਰ-17 ਦੇ ਗਰੁੱਪ ਵਿਚ ਬਾਕਸਿੰਗ, ਵੇਟਲਿਫਟਿੰਗ, ਕੁਸ਼ਤੀ, ਹਾਕੀ ਅਤੇ ਬਾਸਕਿਟਬਾਲ ਦੇ ਜਿਲ੍ਹਾ ਪੱਧਰ ਤੇ ਟ੍ਰਾਇਲ ਵੀ 14 ਅਤੇ 15 ਅਕਤੂਬਰ ਨੂੰ  ਕਰਵਾਏ ਜਾਣਗੇ ਜਿਨ੍ਹਾਂ ਵਿਚ ਚੁਣੀਆਂ ਜਾਣ ਵਾਲੀਆਂ ਟੀਮਾਂ ਰਾਜ ਪੱਧਰੀ ਖੇਡਾਂ ਵਿਚ ਭਾਗ ਲੈਣਗੀਆਂ 



No comments: