Monday 21 November 2016

29 ਨਵੰਬਰ ਤੱਕ ਮਨਾਇਆ ਜਾਵੇਗਾ ਬਾਲ ਮਜਦੂਰੀ ਖਾਤਮਾ ਸਪਤਾਹ:ਨਯਨ ਭੁੱਲਰ

By Tricitynews Reporter
Chandigarh 21st November:- ਬਾਲ ਮਜਦੂਰੀ ਦੀ ਪ੍ਰਥਾ ਨੂੰ ਖਤਮ ਕਰਨ ਹਿੱਤ ਜ਼ਿਲੇ ਅੰਦਰ  21 ਨਵੰਬਰ ਤੋਂ ਲੈ ਕੇ 29 ਨਵੰਬਰ 2016 ਤੱਕ ਬਾਲ ਮਜਦੂਰੀ ਸਪਤਾਹ ਮਨਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਸ਼ਿਕਾਇਤਾਨਯਨ ਭੁੱਲਰ ਨੇ ਦੱਸਿਆ ਕਿ ਪੰਜਾਬ ਸਟੇਟ ਐਕਸ਼ਨ ਪਲਾਨ ਫਾਰ ਟੋਟਲ ਐਬੋਲਿਸਨ ਆਫ ਚਾਈਲਡ ਲੇਬਰ ਅਤੇ ਚਾਈਲਡ ਐਂਡ ਐਡੋਲਸੈਂਟ ਲੇਬਰ (ਪ੍ਰੋਹੀਬਸਨ ਐਂਡ ਰੈਗੂਲੇਸ਼ਨ ) ਐਕਟ , 1986 ਦੇ ਉਪਬੰਧਾਂ ਮੁਤਾਬਕ ਮਨਾਏ ਜਾ ਰਹੇ ਇਸ ਸਪਤਾਹ ਦੌਰਾਨ  ਜ਼ਿਲੇ ਦੇ ਸਬੰਧਤ ਵਿਭਾਗ ਜਿਵੇ ਕਿ ਕਿਰਤ, ਪੁਲਿਸ, ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ, ਸਕੂਲ ਸਿਖਿਆ, ਸਿਹਤ ਅਤੇ ਸਥਾਨਕ ਸਰਕਾਰਾਂ ਆਦਿ ਦੀਆਂ ਸਾਝੀਆਂ  ਟੀਮਾਂ ਵੱਲੋਂ ਅਚਨਚੇਤ ਛਾਪੇ ਮਾਰਨ ਲਈ ਚੈਕਿੰਗ ਟੀਮ ਵੱਲੋਂ ਚੈਕਿੰਗ ਕੀਤੀ ਜਾਵੇਗੀ
ਸਹਾਇਕ ਕਮਸ਼ਿਨਰ ਨਯਨ ਭੁੱਲਰ ਨੇ ਹੋਰ ਦੱਸਿਆ ਕਿ  ਚਾਈਲਡ ਐਂਡ ਐਡੋਲਸੈਂਟ ਲੇਬਰ (ਪ੍ਰੋਹੀਬਸਨ ਐਂਡ ਰੈਗੂਲੇਸ਼ਨ ) ਐਕਟ , 1986 ਅਧੀਨ 14 ਸਾਲ ਤੱਕ ਦੇ ਬੱਚਿਆਂ ਦੇ ਰੋਜਗਾਰ 'ਤੇ ਮੁਕੰਮਲ ਰੋਕ ਹੈ ਅਤੇ ਐਡੋਲਸੈਂਟ  ( 14 ਸਾਲ ਤੋਂ 18 ਸਾਲ ) ਦੀ  ਉਮਰ ਹਜਾਰਡੱਸ ਅਕੂਪੇਸ਼ਨ ਅਤੇ ਪ੍ਰੋਸੈਸਿਜ ਵਿਚ ਕੰਮ ਕਰਨ ਤੋਂ ਮਨਾਹੀ  ਹੈ ਉਨਾਂ ਇਹ ਵੀ ਦੱਸਿਆ ਕਿ ਇਸ ਦੌਰਾਨ ਜ਼ਿਲੇ ਦੇ ਸਹਾਇਕ ਕਿਰਤ ਕਮਿਸ਼ਨਰਕਿਰਤ ਤੇ ਸੁਲਾਹ ਅਫਸਰ ਦੇ ਦਫਤਰ ਵਿਚ ਚਾਈਲਡ ਹੈਲਪ ਲਾਈਨ ਸਥਾਪਤ ਕੀਤੀ ਜਾਵੇਗੀ , ਜਿੱਥੇ ਇਸ ਸਪਤਾਹ ਦੌਰਾਨ ਸ਼ਿਕਾਇਤਾਂ ਪ੍ਰਾਪਤ ਕੀਤੀਆਂ ਜਾਣਗੀਆਂ ਇਸ ਦੇ ਨਾਲ ਹੀ ਉਨਾਂ ਸਬੰਧਤ ਵਿਭਾਗਾਂ ਨੂੰ ਇਹ ਵੀ ਕਿਹਾ ਕਿ ਉਹ ਐਕਟ ਦੇ ਨਵੇਂ ਉਪਬੰਧਾਂ ਮੁਤਾਬਿਕ ਇਸ ਸਪਤਾਹ ਦੌਰਾਨ ਲੱਭੇ ਗਏ ਬਾਲ ਮਜਦੂਰਾਂ ਅਤੇ ਐਡੋਲਸੈਂਟਸ ਦੀ ਵੱਖਰੀਵੱਖਰੀ ਗਿਣਤੀ ਉਨਾਂ ਦੇ ਪੁਨਰਵਾਸ ਸਬੰਧੀ ਸੂਚਨਾਂ ਦਫਤਰ ਕਿਰਤ ਕਮਿਸ਼ਨਰ ਪੰਜਾਬ ਨੂੰ ਭੇਜੀ ਜਾਵੇ ਅਤੇ  ਇਸ ਰੋਪਰਟ ਦੇ ਨਾਲ ਦੋਸ਼ੀ ਪ੍ਰਬੰਧਕਾਂ ਦੀ ਸੂਚੀ ਵੀ ਭੇਜਣੀ  ਯਕੀਨੀ ਬਣਾਈ  ਜਾਵੇ 


No comments: