By Tricitynews Reporter
Chandigarh 18th April:- ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਦੇ ਅਧਿਸੂਚਨਾ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਮੁਤਾਬਿਕ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜਿਲ੍ਹੇ 'ਚ ਜਿਆਦਾ ਪੱਕੇ ਹੋਏ ਅਤੇ ਕੱਟੇ ਹੋਏ ਫਲ ਅਤੇ ਸਬਜੀਆਂ ਵੇਚਣ ਤੇ ਪਾਬੰਦੀ ਲਗਾਈ ਗਈ ਹੈ। ਇਹ ਹੁਕਮ ਗਰਮੀਆਂ ਦੇ ਮੱਦੇਨਜਰ ਹੈਜੇ ਦੇ ਬਚਾਅ ਲਈ ਜਾਰੀ ਕੀਤੇ ਗਏ ਹਨ ਅਤੇ ਇਹ ਹੁਕਮ 31 ਦਸੰਬਰ 2017 ਤੱਕ ਲਾਗੂ ਰਹਿਣਗੇ।
ਗਰਮੀਆਂ ਦੇ ਮੌਸਮ 'ਚ ਅਕਸਰ ਹੈਜਾ ਫੈਲਣ ਦਾ ਡਰ ਬਣਿਆ ਰਹਿੰਦਾ ਹੈ ਇਸ ਲਈ ਹੈਜੇ ਤੋਂ ਬਚਾਅ ਲਈ ਜਿਲ੍ਹੇ 'ਚ ਸਾਰੀ ਕਿਸਮ ਦੀਆਂ ਮਠਿਆਈਆਂ, ਕੇਕ, ਬਰੈਡ, ਖੁਰਾਕ ਸਬੰਧੀ ਸਾਰੀਆਂ ਵਸਤਾਂ ਜਿਸ ਵਿੱਚ ਲੱਸੀ, ਸ਼ਰਬਤ, ਗੰਨੇ ਦਾ ਰਸ, ਆਦਿ ਵੇਚਣ ਦੀ ਵੀ ਮਨਾਹੀ ਕੀਤੀ ਹੈ ਜਦੋਂ ਤੱਕ ਇਹ ਸ਼ੀਸੇ ਦੀ ਅਲਮਾਰੀ ਵਿੱਚ ਰੱਖੀਆਂ/ਢੱਕੀਆਂ ਨਾ ਹੋਣ। ਇਸ ਤੋਂ ਇਲਾਵਾ ਬਰਫ, ਆਈਸ ਕਰੀਮ, ਕੈਡੀ, ਸੋਡਾ (ਖਾਰਾ, ਮਿੱਠਾ ) ਵੇਚਣ, ਬਾਹਰੋਂ ਲਿਆਉਣ ਦੀ ਮਨਾਹੀ ਕੀਤੀ ਹੈ ਜਦੋਂ ਤੱਕ ਇਨ੍ਹਾਂ ਵਸਤਾਂ ਨੂੰ ਤਿਆਰ ਕਰਨ ਲਈ ਲਿਆਂਦਾ ਪਾਣੀ ਬੈਕਟੀਰੀਅਲੋਜਿਸਟ ਪੰਜਾਬ ਵੱਲੋਂ ਪਾਸ ਨਾ ਕੀਤਾ ਗਿਆ ਹੋਵੇ। ਇਸ ਤੋਂ ਇਲਾਵਾ ਨਗਰ ਕੌਂਸਲਾਂ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੂੰ ਪੀਣ ਲਈ ਸਪਲਾਈ ਕੀਤੇ ਜਾਣ ਵਾਲੇ ਪਾਣੀ ਨੂੰ ਕਲੋਰੀਨੇਟ ਕਰਕੇ ਸਪਲਾਈ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਹਨ।
ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਸਿਵਲ ਸਰਜਨ, ਸਹਾਇਕ ਸਿਵਲ ਸਰਜਨ, ਜਿਲ੍ਹਾ ਸਿਹਤ ਅਫਸਰ, ਜਿਲ੍ਹਾ ਐਪਿਡੀਮੋਲੋਜਿਸਟ, ਏ.ਐਮ.ਓ., ਏ.ਯੂ.ਓ. ਸਮੂਹ ਨਗਰ ਕੌਸ਼ਲਾਂ ਦੇ ਮੈਡੀਕਲ ਅਫਸਰ, ਸਿਹਤ ਵਿਭਾਗ ਦੇ ਸਮੂਹ ਮੈਡੀਕਲ ਅਫਸਰ, ਸੈਨੀਟਰੀ ਇੰਸਪੈਕਟਰ, ਫੂਡ ਸੇਫਟੀ ਅਫਸਰ, ਮਲਟੀਪਰਪਜ਼ ਹੈਲਥ ਸੂਪਰਵਾਈਜਰ, ਸਮੂਹ ਸੀਨੀਅਰ ਮੈਡੀਕਲ ਅਫਸਰ, ਇੰਚਾਰਜ ਸਿਵਲ ਹਸਪਾਤਲ, ਮੁਢਲੇ ਸਿਹਤ ਕੇਂਦਰ, ਮੈਜਿਸਟਰੇਟ ਪਹਿਲਾ ਦਰਜਾ ਸਾਹਿਬਜਾਦਾ ਅਜੀਤ ਸਿੰਘ ਨਗਰ ਜਿਹੜੇ ਜਿਲ੍ਹੇ ਵਿੱਚ ਕੰਮ ਕਰਦੇ ਹਨ ਨੂੰ ਆਪਣੇ-ਆਪਣੇ ਖੇਤਰ ਵਿੱਚ ਮਾਰਕਿਟ, ਦੁਕਾਨਾਂ, ਖੁਰਾਕ ਸਬੰਧੀ ਕਾਰਖਾਨਿਆਂ ਵਿੱਚ ਦਾਖਲ ਹੋਣ/ਜਾਣ ਅਤੇ ਮੁਆਇਨਾ/ਚੈਕ ਕਰਨ ਅਤੇ ਖਾਣ ਪੀਣ ਸਬੰਧੀ ਵਸਤਾ ਚੈਕ ਕਰਨ ਜਿਹੜੀਆਂ ਮਨੁੱਖਤਾ ਦੀ ਵਰਤੋਂ ਹਾਨੀਕਾਰਕ ਹੋਣ/ਸਮਝੀਆਂ ਜਾਣ ਉਨ੍ਹਾਂ ਨੂੰ ਬੰਦ ਕਰਨ, ਜਾਇਆ ਕਰਨ ਵੇਚਣ ਤੋਂ ਮਨਾਹੀ ਅਤੇ ਸਬੰਧਤ ਮਾਲਕ ਦੇ ਚਲਾਨ ਕਰਨ ਦੇ ਅਧਿਕਾਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸਿਵਲ ਸਰਜਨ ਐਸ.ਏ.ਐਸ. ਨਗਰ ਨੂੰ ਜਿੱਥੇ ਉਹ ਠੀਕ ਸਮਝਣ ਮੈਡੀਕਲ ਚੈਕਅਪ ਪੋਸ਼ਟਾ, ਹੈਜੇ ਦੀਆਂ ਚੈਕਅਪ ਪੋਸ਼ਟਾਂ ਲਾਉਣ ਦੇ ਅਧਿਕਾਰਾਂ ਦੇ ਨਾਲ-ਨਾਲ ਮੈਡੀਕਲ ਚੈਕ ਪੋਸ਼ਟਾਂ,ਹੈਜਾ ਰੋਕੂ ਪੋਸਟਾ ਅਧਿਕਾਰੀ/ਕਰਮਚਾਰੀਆਂ ਨੂੰ ਗੱਡੀਆਂ ਰੋਕਣ ਅਤੇ ਸਵਾਰੀਆਂ ਚੈਕ ਕਰਨ ਦੇ ਅਧਿਕਾਰ ਵੀ ਦਿੱਤੇ ਗਏ ਹਨ।
No comments:
Post a Comment