Saturday 13 May 2017

ਐਨ.ਆਰ.ਆਈ ਦੇ ਘਰ ਚ ਲੱਗੇ ਸੀ.ਸੀ.ਟੀਵੀ ਕੈਮਰੇ ਦੋਸ਼ੀਆਂ ਨੂੰ ਫੜਾਉਣ ਵਿੱਚ ਹੋਏ ਸਹਾਈ: ਐਸ.ਪੀ. ਭੰਡਾਲ

By Tricitynews Reporter
Chandigarh 13th May:- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲਿਸ ਨੇ 08 ਮਈ ਨੁੰ ਕੀਤੇ ਕਤਲ ਸੁਰਜੀਤ ਸਿੰਘ ਨਾਮੀ ਐਨ.ਆਰ.ਆਈ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸ਼ਲ ਕੀਤੀ ਹੈ ਐਨ.ਆਰ.ਆਈ ਦੇ ਘਰ ' ਲੱਗੇ ਸੀ.ਸੀ.ਟੀਵੀ ਕੈਮਰੇ ਕਤਲ ਦੇ ਦੋਸ਼ੀਆਂ ਨੂੰ ਫੜਾਉਣ ਵਿੱਚ ਬੇਹੱਦ ਸਹਾਈ ਹੋਏ ਹਨ ਐਨ.ਆਰ.ਆਈ ਦੇ ਕਤਲ ਦੇ ਦੋਸ਼ੀਆਂ ਦੀ ਪਹਿਚਾਣ ਪਰਮਿੰਦਰ ਸਿੰਘ ਉਰਫ ਡੋਨ ਅਤੇ ਗੁਰਪ੍ਰੀਤ ਕੌਰ ਵਜੋਂ ਹੋਈ ਜਿਨ੍ਹਾਂ ਨੁੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਇਸ ਦਾ ਖੁਲਾਸਾ ਐਸ.ਪੀ. (ਸਿਟੀ) ਅਰਜਨਾ ਐਵਾਰਡੀ ਪਰਮਿੰਦਰ ਸਿੰਘ ਭੰਡਾਲ ਨੇ ਸੋਹਾਣਾ ਥਾਣੇ ਵਿੱਖੇ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਇਸ ਮੌਕੇ ਡੀ.ਐਸ.ਪੀ ਰਮਨਦੀਪ ਸਿੰਘ ਅਤੇ ਪੁਲਿਸ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ 
ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ 12 ਮਈ ਨੂੰ ਥਾਣਾ ਸੋਹਾਣਾ ਵਿਖੇ ਅਧੀਨ ਧਾਰਾ 302, 34 ਆਈ.ਪੀ. ਸੀ ਅਤੇ ਮੁੱਕਦਮਾ ਨੰਬਰ 95 ਦਰਜ ਕੀਤਾ ਗਿਆ ਸੀ। ਜਿਸ ਵਿੱਚ ਸੁਰਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਜੱਟ ਵਾਸੀ ਪਿੰਡ ਫਤਿਹਪੁਰ ਜੱਟਾਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਅਤੇ ਮੋਜੂਦਾ ਰਿਹਾਇਸ ਕੋਠੀ ਨੰਬਰ 3217 ਸੈਕਟਰ 71 ਮੋਹਾਲੀ ਦੀ ਮ੍ਰਿਤਕ ਦੇਹ ਪਿੰਡ ਮੋਲੀ ਬੈਦਵਾਨ ਵਿੱਚ ਗੰਦੇ ਨਾਲੇ ਵਿੱਚੋ ਮਿਲੀ ਸੀ। ਜਿਸ ਦੇ ਮੁੰਹ ਤੇ ਕਪੜਾ ਬੰਨ ਕੇ ਬੋਰਾ ਪਾਇਆ ਹੋਇਆ ਸੀ ਜਿਸ ਦੇ ਦੋਵੇ ਪੈਰ ਕੱਟੇ ਹੋਏ ਸਨ ਅਤੇ ਦੋਵੇ ਬਾਹਾਂ ਨੂੰ ਪਲਾਸਟਿਕ ਦੀ ਟਿਊਬ ਨਾਲ ਪਿੱਛੇ ਕਰਕੇ ਬਣਿਆ ਹੋਇਆ ਸੀ। ਮੁਕੱਦਮੇ ਦੀ ਤਫਤੀਸ ਦੌਰਾਨ ਸੋਹਾਣਾ ਪੁਲਿਸ ਨੂੰ  ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋ ਮੁਕੱਦਮੇ ਦੇ ਦੋਸ਼ੀ ਪਰਮਿੰਦਰ ਸਿੰਘ ਉਰਫ ਡੋਨ ਅਤੇ ਗੁਰਪ੍ਰੀਤ ਕੌਰ ਨੁੰ ਗ੍ਰਿਫਤਾਰ ਕੀਤਾ ਗਿਆ। 
ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਦੋਸ਼ੀਆਂ ਨੇ ਪੁੱਛ ਗਿੱਠ ਦੋਰਾਨ ਇੰਨ ਸਾਫ ਕੀਤਾ ਕਿ ਗੁਰਪ੍ਰੀਤ ਕੌਰ ਜੋ ਕਿ ਦੋ ਸਾਲ ਪਹਿਲਾਂ ਐਨ.ਆਰ.ਆਈ ਸੁਰਜੀਤ ਸਿੰਘ ਦੀ ਕੋਠੀ ਵਿੱਚ ਕਿਰਾਏ ਤੇ ਰਹੀ ਅਤੇ ਉਸ ਨੇ ਸੁਰਜੀਤ ਸਿੰਘ ਨੇ 25 ਹਜਾਰ ਦੇ ਕਰੀਬ ਕਿਰਾਏ ਦੀ ਰਕਮ ਵੀ ਦੇਣੀ ਸੀ। ਦੋਵੇ ਦੋਸ਼ੀਆਂ ਨੇ ਸਾਜਿਸ ਅਧੀਨ 8 ਮਈ ਦੀ ਸ਼ਾਮ ਨੂੰ ਐਨ.ਆਰ.ਆਈ. ਸੁਰਜੀਤ ਸਿੰਘ ਨੂੰ ਆਪਣੇ ਮਕਾਨ ਨੰਬਰ 1069 ਸੈਕਟਰ 79 ਮੋਹਾਲੀ ਵਿਖੇ ਬੁਲਾਇਆ ਅਤੇ ਉਨ੍ਹਾਂ ਨੇ ਰੱਲ ਕੇ ਸੁਰਜੀਤ ਸਿੰਘ ਦੀਆਂ  ਬਲੈਕਮੇਲ ਕਰਨ ਲਈ ਗੁਰਪ੍ਰੀਤ ਕੌਰ ਨਾਲ ਅਸਲੀਲ ਫੋਟੋਆਂ ਖਿੱਚਣ ਦੀ ਕੋਸ਼ਿਸ ਕੀਤੀ ਜਿਸ ਕਾਰਨ ਇਨ੍ਹਾਂ ਵਿਚਕਾਰ ਹੱਥੋਪਾਈ ਵੀ ਹੋਈ ਅਤੇ ਦੋਸ਼ੀ ਪਰਮਿੰਦਰ ਸਿੰਘ ਨੇ ਸੁਰਜੀਤ ਸਿੰਘ ਦੇ ਸਿਰ ਤੇ ਵੇਸਬਾਲ ਨਾਲ ਸੱਟਾਂ ਮਾਰਿਆ ਜਿਸ ਨਾਲ ਉਸ ਦੀ ਮੋਤ ਹੋ ਗਈ ਅਤੇ ਦੋ ਦਿਨ ਮ੍ਰਿਤਕ ਦੇਹ ਨੂੰ ਦੋਸ਼ੀਆਂ ਵੱਲੋਂ ਆਪਣੇ ਘਰ ਵਿੱਚ ਹੀ ਰੱਖਿਆ। ਪਰੰਤੂ ਲਾਸ਼ ਵਿੱਚ ਬਦਬੂ ਆਉਣ ਕਰਕੇ ਰਾਤ ਸਮੇ ਲਾਸ ਨੂੰ ਮੋਲੀਬੈਦਵਾਨ ਵਾਲੇ ਗੰਦੇ ਨਾਲੇ ਦੀਆਂ ਝਾੜੀਆਂ ਵਿੱਚ ਸੁੱਟ ਦਿੱਤਾ। ਦੋਸ਼ੀਆਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀਂ ਹੈ।
ਉਨ੍ਹਾਂ ਇਸ ਮੌਕੇ ਜ਼ਿਲ੍ਹੇ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਰੱਖੇ ਗਏ ਕਿਰਾਏਦਾਰਾਂ ਬਾਰੇ ਜਾਣਕਾਰੀ ਆਪਣੇ ਨੇੜੇ ਪੈਂਦੇ  ਥਾਣਿਆਂ ਵਿੱਚ ਦੇਣ ਨੂੰ ਜਰੂਰ ਯਕੀਨੀ ਬਣਾਉਣ ਤਾਂ ਜੋ ਕੋਈ ਵੀ ਮੰਦਭਾਗੀ ਘਟਨਾ ਨਾ ਵਾਪਰੇ

No comments: