Tuesday, 9 May 2017

ਨਵਾਂ ਪਾਸਪੋਰਟ ਬਣਾਉਣ ਲਈ ਦਿੱਤੀ ਜਾ ਸਕਦੀ ਹੈ ਸੇਵਾ ਕੇਂਦਰਾਂ ਵਿੱਚ ਅਰਜੀ: ਡਿਪਟੀ ਕਮਿਸ਼ਨਰ

By Tricitynews Reporter
Chandigarh 09th May:- ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਉਨ੍ਹਾਂ ਦੇ ਦਰਾਂ ਤੇ ਹੀ ਪਾਸਪੋਰਟ ਨਾਲ ਸਬੰਧਿਤ ਸੇਵਾਵਾਂ ਮੁਹੱਈਆਂ ਕਰਾਉਣ ਦੇ ਆਦੇਸ਼ਾਂ ਅਨੁਸਾਰ ਹੁਣ ਸਾਹਿਬਜਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ' ਚਲ ਰਹੇ 80 ਸੇਵਾ ਕੇਂਦਰਾਂ ਵਿੱਚ ਨਵਾਂ ਪਾਸਪੋਰਟ ਬਣਾਉਣ ਅਤੇ ਨਵਿਆਉਣ ਸਮੇਤ ਪਾਸਪੋਰਟ ਨਾਲ ਸਬੰਧਿਤ 10 ਸੇਵਾਵਾਂ ਹਾਸਿਲ ਕੀਤੀਆਂ ਜਾ ਸਕਦੀਆਂ ਹਨ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਸੇਵਾਂ ਕੇਂਦਰਾਂ ਵਿੱਚ ਪਹਿਲਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਸੇਵਾਵਾਂ ਦੇ ਨਾਲ ਨਾਲ ਇੱਕ ਹੋਰ ਪਹਿਲ ਕਦਮੀ ਕਰਦਿਆਂ ਪਾਸਪੋਰਟ ਨਾਲ ਸਬੰਧਿਤ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ ਹੁਣ ਕੋਈ ਵੀ ਨਾਗਰਿਕ ਆਪਣੇ ਨੇੜਲੇ ਸੇਵਾ ਕੇਂਦਰ ਵਿੱਚ ਜਾ ਕੇ ਆਪਣਾ ਨਵਾਂ ਪਾਸਪੋਰਟ ਬਣਾਉਣ ਲਈ , ਨਵੀਨੀਰਕਨ ਇਸ ਤੋਂ ਇਲਾਵਾ  ਪੁਲਿਸ ਕਲੀਰੈਂਸ ਸਰਟੀਫਿਕੇਟ (ਪੀ.ਸੀ.ਸੀ), 60 ਪੇਜ ਵਾਲਾ ਪਾਸਪੋਰਟ ਅਪਲਾਈ ਕਰਨ, ਨਾਬਾਲਗਾਂ ਲਈ ਪਾਸਪੋਰਟ ਅਪਲਾਈ ਕਰਨ, ਪਾਸਪੋਰਟ ਗੁਆਚਣ, ਪਾਸਪੋਰਟ ਖਰਾਬ ਹੋਣ  ਜਾਂ ਚੋਰੀ ਹੋਣ ਦੀ ਸੂਰਤ ਵਿੱਚ, ਬਿਨੈਕਾਰ ਦਾ ਪਤਾ ਅਤੇ ਹੋਰ ਦਸਤਾਵੇਜ਼ ਬਦਲਣ ਦੀ ਸੂਰਤ ਵਿੱਚ, ਪਾਸਪੋਰਟ ਵਿੱਚ ਬਦਲਾਅ ਲਈ ਬਿਨੈ ਪੱਤਰ, ਪਾਸਪੋਰਟ ਲਈ ਸਮਾ ਲੈਣ ਤੇ ਮਿੱਥੇ ਸਮੇਂ ਤੇ ਨਾਂ ਪਹੁੰਚਣ ਕਾਰਨ ਦੁਬਾਰਾ ਸਮਾਂ ਲੈਣ ਆਦਿ ਸੇਵਾਵਾਂ ਹਾਸਿਲ ਕਰ ਸਕਦਾ ਹੈ 
ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਹੁਣ ਲੋਕਾਂ ਨੂੰ ਆਪਣੇ ਬੀ.ਐਸ.ਐਨ.ਐਲ. ਦੇ ਲੈਂਡ ਲਾਇਨ ਟੈਲੀਫੋਨ ਅਤੇ ਬਰੌਡਬੈਂਡ ਇੰਟਰਨੈਟ ਦੇ ਬਿਲ ਭਰਨ ਲਈ ਦੂਰ ਦੁਰਾਡੇ ਨਹੀਂ ਜਾਣਾ ਪਵੇਗਾ ਸਗੋਂ ਇਹ ਸੇਵਾ ਵੀ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ਵਿੱਚ ਸੁਰੂ ਕੀਤੀ ਜਾ ਚੁੱਕੀ ਹੈ। ਕੋਈ ਵੀ ਵਿਅਕਤੀ ਨੇੜਲੇ ਸੇਵਾ ਕੇਂਦਰ ਵਿੱਚ ਜਾ ਕੇ ਆਪਣਾ ਬਿਲ ਜਮਾ ਕਰਵਾ ਸਕਦਾ ਹੈ। ਜਿਸ ਨਾਲ ਲੋਕਾਂ ਦੀ ਸਮੇਂ ਅਤੇ ਧਨ ਦੀ ਬੱਚਤ ਹੋਵੇਗੀ।  ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸੇਵਾ ਕੇਂਦਰ ਸਨਿਚਰਵਾਰ ਨੂੰ ਛੁੱਟੀ ਵਾਲੇ ਦਿਨ ਵੀ ਖੁੱਲੇ ਰਹਿੰਦੇ ਹਨ ਅਤੇ ਇਸ ਦਿਨ ਸੇਵਾ ਕੇਦਰਾਂ ਵਿੱਚ ਆਮ ਦਿਨਾਂ ਵਾਂਗ ਕੰਮ ਹੁੰਦਾ ਹੈ। ਉਨ੍ਹਾਂ ਲੋਕਾਂ ਨੁੰ ਅਪੀਲ ਕੀਤੀ ਕਿ ਉਹ ਜਿਲ੍ਹੇ ਵਿੱਚ ਖੋਲੇ ਗਏ ਸੇਵਾ ਕੇਂਦਰਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਅਤੇ ਆਪਣੇ ਨੇੜਲੇ ਸੇਵਾ ਕੇਂਦਰਾਂ ਵਿੱਚ ਸਰਕਾਰੀ ਸੇਵਾਵਾਂ ਹਾਸਿਲ ਕਰਨ ਨੂੰ ਤਰਜੀਹ ਦੇਣNo comments: