Saturday, 17 June 2017

ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਆਯੂਰਵੈਦਿਕ ਮੈਡੀਕਲ ਅਫ਼ਸਰਾਂ ਵੱਲੋਂ ਦਿੱਤੀ ਗਈ ਯੋਗਾ ਟਰੇਨਿੰਗ

By Tricitynews Reporter
Chandigarh 17th June:- ਜ਼ਿਲ੍ਹਾ ਆਯੂਰਵੈਦਿਕ ਯੂਨਾਨੀ ਅਫਸਰ ਡਾ. ਅਜੇ ਭਾਰਤੀ ਦੀ ਨਿਗਰਾਨੀ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਭਾਸ ਮਹਾਜਨ ਅਤੇ ਡਿਪਟੀ ਸਿੱਖਿਆ ਅਫ਼ਸਰ ਰਵਿੰਦਰ ਕੌਰ ਦੇ ਸਹਿਯੋਗ ਨਾਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 3 ਬੀ 1 ਵਿਖੇ ਆਯੂਰਵੈਦਿਕ ਮੈਡੀਕਲ ਅਫ਼ਸਰਾਂ ਵੱਲੋਂ ਤਕਰੀਬਨ 300 ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਯੋਗਾ ਟਰੇਨਿੰਗ ਦਿੱਤੀ ਗਈ ਇਸ ਸਬੰਧੀ ਜਾਣਕਾਰੀ ਦਿੰਦਿਆ ਆਯੂਰਵੈਦਿਕ ਮੈਡੀਕਲ ਅਫ਼ਸਰ ਡਾ. ਹਰਦੀਪ ਸਿੰਘ ਨੇ ਦੱਸਿਆ ਕਿ ਇਸ ਟਰੇਨਿੰਗ ਵਿੱਚ ਸਰਕਾਰੀ ਸਕੂਲ ਫੇਜ਼-7, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (੧੩!$$) ਸੋਹਾਣਾ, ਸਰਕਾਰੀ ਸਕੂਲ ਬਲੌਂਗੀ ਅਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 3 ਬੀ 1 ਦੇ ਵਿਦਿਆਰਥੀ ਅਤੇ ਅਧਿਆਪਕ ਸ਼ਾਮਲ ਹੋਏ ਟਰੇਨਿੰਗ ਸਵੇਰੇ 6.00 ਵਜੇ ਤੋਂ 7.00 ਵਜੇ ਤੱਕ ਦਿੱਤੀ ਗਈ
ਇਸ ਮੌਕੇ ਆਯੁਰਵੈਦਿਕ ਮੈਡੀਕਲ ਅਫ਼ਸਰ ਡਾ. ਅਸੀਮਾ ਸਰਮਾ, ਡਾ. ਰਜਨੀ, ਡਾ. ਜਪਨੀਤ ਸਰਮਾ, ਡਾ. ਰਵੀ ਭੂਮਰਾ, ਡਾ. ਅਮਨਦੀਪ ਕੌਰ, ਡਾ. ਅਨਿਲ ਵਸੀਸ਼ਟ, ਡਾ. ਸੋਨੀਆ, ਡਾ. ਦਵਿੰਦਰ ਕੌਰ, ਡਾ. ਹਰਪ੍ਰੀਤ ਸਿੰਘ, ਡਾ. ਰਵਿੰਦਰ ਜੀਤ ਕੌਰ, ਡਾ. ਅਸ਼ਵਨੀ ਕੁਮਾਰ, ਡਾ. ਵਿਪਨ ਵੀ ਮੌਜੂਦ ਸਨ ਇਹ ਟਰੇਨਿੰਗ 21 ਜੂਨ ਨੂੰ ਵਿਸ਼ਵ ਯੋਗਾ ਦਿਵਸ ਮਨਾਉਣ ਲਈ ਦਿੱਤੀ ਗਈ


No comments: