By Tricitynews Reporter
Chandigarh 05th
August:- ਰੀਓ (ਬ੍ਰਾਜੀਲ) ਵਿਖੇ 21 ਅਗਸਤ ਤੱਕ ਹੋਣ ਵਾਲੀਆਂ ਉਲੰਪਿਕ ਖੇਡਾਂ 2016 ਵਿਚ ਭਾਲ ਲੈਣ ਵਾਲੇ ਭਾਰਤੀ ਖਿਡਾਰੀਆਂ ਨੂੰ ਸੁਭ ਕਾਮਨਾਵਾਂ ਦੇਣ ਲਈ ਖੇਡ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਸਹਾਇਕ ਡਾਇਰੈਕਟਰ ਖੇਡਾਂ ਅਤੇ ਜਿਲ੍ਹਾ ਖੇਡ ਅਫਸਰ ਅਮਨਦੀਪ ਕੌਰ ਦੀ ਅਗਵਾਈ ਹੇਠ ਸਪੋਰਟਸ ਸਟੇਡੀਅਮ ਸੈਕਟਰ -63 ਤੋਂ ਰਨ ਫਾਰ ਰੀਓ ਖੇਲੋ ਐਂਡ ਜੀਓ ਦੌੜ ਦਾ ਆਯੋਜਨ ਕੀਤਾ ਗਿਆ। ਇਸ ਦੌੜ ਵਿਚ 250 ਦੇ ਕਰੀਬ ਖਿਡਾਰੀ ਅਤੇ ਖਿਡਾਰਨਾਂ ਸਮੇਤ ਸ਼ਹਿਰੀ ਪਤਵੰਤਿਆਂ ਨੇ ਹਿੱਸਾ ਲਿਆ। ਇਹ ਦੌੜ ਪੰਜਾਬ ਸਕੂਲ ਸਿੱਖਿਆਂ ਬੋਰਡ ਦੀਆਂ ਲਾਈਟਾਂ ਕੋਲੋਂ ਲੰਘਦੀ ਹੋਈ ਗੁਰਦੁਆਰਾ ਅੰਬ ਸਾਹਿਬ , ਫੇਜ਼ -7 ਦੀਆਂ ਲਾਈਟਾਂ ਅਤੇ ਸ਼ਹਿਰ ਚ ਹੋਰਨਾਂ ਥਾਵਾਂ ਤੋਂ ਹੁੰਦੀ ਹੋਈ ਮੁੜ ਸਪੋਰਟਸ ਸਟੇਡੀਅਮ ਸੈਕਟਰ-63 ਵਿਖੇ ਸਮਾਪਤ ਹੋਈ।
ਇਸ ਮੌਕੇ ਅਮਨਦੀਪ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਦੌੜ ਭਾਰਤੀ ਖਿਡਾਰੀਆਂ ਵਿਚ ਨਵਾਂ ਉਤਸ਼ਾਹ ਪੈਦਾ ਕਰੇਗੀ ਅਤੇ ਭਾਰਤੀ ਖਿਡਾਰੀ ਉਲੰਪਿਕ ਖੇਡਾਂ ਵਿਚ ਨਾਮਣਾ ਖੱਟਕੇ ਦੇਸ਼ ਦਾ ਨਾਂ ਰੋਸ਼ਨ ਕਰਨਗੇ।
No comments:
Post a Comment