Thursday, 4 August 2016

ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮਾਨਸਿਕ ਤੌਰ ਅਪਾਹਿਜ ਅਤੇ ਗੁੰਗੇ - ਬੋਲੇ ਅਤੇ ਅੰਨਾਪਣ ਦੇ ਸਿਕਾਰ ਬੱਚਿਆਂ ਲਈ ਸਥਾਪਿਤ ਕੀਤੇ ਗਏ ਸਪੈਸ਼ਲ ਵਿੰਗ ਦਾ ਕੀਤਾ ਦੌਰਾ

By Tricitynews Reporter
Chandigarh 04th August:- ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ..ਐੱਸ.ਨਗਰ ਸਕੱਤਰ, ਮੋਨਿਕਾ ਲਾਂਬਾ ਵਲੋਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਫੇਜ਼ 3ਬੀ-1, ਵਿਖੇ ਮਾਨਸਿਕ ਤੌਰ ਤੇ ਅਪਾਹਿਜ਼,  ਗੁੰਗੇ-ਬੋਲੇ ਅਤੇ ਅੰਨਾਪਣ ਦੇ ਸਿਕਾਰ ਬੱਚਿਆਂ ਲਈ ਸਥਾਪਿਤ ਕੀਤੇ ਗਏ ਸਪੈਸ਼ਲ ਵਿੰਗ ਦਾ ਦੌਰਾ ਕੀਤਾ  
ਵਿੰਗ ਦੇ ਇੰਚਾਰਜ ਗੁਰਵੀਰ ਸਿੰਘ ਨੇ ਦੱਸਿਆ ਕਿ ਇਸ ਸਪੈਸ਼ਲ ਵਿੰਗ ਵਿੱਚ ਲਗਪਗ 50 ਦੇ ਕਰੀਬ ਬੱਚੇ ਹਨ, ਜੋ ਕਿ ਵੱਖ-ਵੱਖ ਰੂਪ ਵਿੱਚ ਮਾਨਸਿਕ ਅਤੇ ਸ਼ਰੀਰਕ ਅਯੋਗਤਾਵਾਂ ਵਾਲੇ ਬੱਚੇ ਹਨ, ਸ੍ਰੀਮਤੀ ਮੋਨਿਕਾ ਲਾਂਬਾ ਵੱਲੋਂ ਜਾਂਚ ਕੀਤੀ ਗਈ ਕਿ ਇਹਨ੍ਹਾਂ ਰੋਗੀ ਬੱਚਿਆਂ ਦੇ ਰਹਿਣ ਸਹਿਣ ਲਈ ਸੁਵਿਧਾਵਾਂ ਉਪਲਬੱਧ ਹਨ ਕਿ ਨਹੀਂ। ਇਸਦੇ ਨਾਲ ਹੀ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਇੰਚਾਰਜ਼ ਗੁਰਵੀਰ ਸਿੰਘ ਨੂੰ ਇਸ ਮੌਕੇ ਲੀਗਲ ਸਰਵਿਸ ਟੂ ਦਾ ਮੈਨਟਲੀ ਇਲ ਪਰਸਨਜ਼ ਐਂਡ ਪਰਸਨਜ਼ ਵਿਦ ਮੈਂਟਲ ਡਿਸਏਬਲਿਟੀਜ ਸਕੀਮਜ਼ 2010  ਬਾਰੇ ਜਾਣੂ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਇਸ ਸਕੀਮ ਅਧੀਨ ਮਾਨਸਿਕ ਰੋਗੀ ਵਿਅਕੱਤੀਆਂ ਦੇ ਕਾਨੂੰਨੀ ਹੱਕਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।  
ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗੜ੍ਹ ਵੱਲੋਂ ਇਕ ਟੋਲ ਫਰੀ ਨੰਬਰ ਵੀ ਜਾਰੀ ਕੀਤਾ ਗਿਆ ਹੈ, ਤਾਂ ਜੋ ਕਿਸੇ ਨੇ ਆਪਣੀ ਕੋਈ ਸ਼ਿਕਾਇਤ ਦਰਜ਼ ਕਰਵਾਉਣੀ ਹੋਵੇ ਤਾਂ ਹਰ ਵੇਲੇ ਉਪਲਬੱਧ ਟੋਲ ਫਰੀ ਨੰਬਰ 1968 ਤੇ ਸ਼ਿਕਾਇਤ ਦਰਜ਼ ਕਰਵਾ ਸਕੇ। ਇਸ ਤੋਂ ਇਲਾਵਾ ਲੋੜਵੰਦ ਦਫ਼ਤਰੀ ਸਮੇਂ ਦੋਰਾਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ..ਐਸ. ਨਗਰ ਦੇ ਦਫ਼ਤਰ ਵਿੱਖੇ ਕੇ ਮਿਲ ਸਕਦੇ ਹਨ, ਜਿੱਥੇ ਰਿਟੇਨਰ ਲਾਇਰ/ਪੈਨਲ ਲਾਇਰਜ਼ ਵੱਲੋਂ ਸਹਾਇਤਾ ਦਿੱਤੀ ਜਾਂਦੀ ਹੈ 


No comments: