By Tricitynews Reporter
Chandigarh 29th March:- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹਾ ਪ੍ਰੀਸ਼ਦ ਦਾ ਸਾਲ 2017-18 ਦਾ 29 ਕਰੋੜ 13 ਲੱਖ 50 ਹਜਾਰ ਰੁਪਏ ਦਾ ਸਲਾਨਾ ਰੀਵਾਇਜ਼ਡ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਜਿਲ੍ਹਾ ਪ੍ਰੀਸ਼ਦ ਦੇ ਖਰਚੇ 28 ਕਰੋੜ 88 ਲੱਖ ਰੁਪਏ ਦਰਸਾਏ ਗਏ। ਮੀਟਿੰਗ ਵਿਚ ਚੇਅਰਪਰਸਨ ਜਿਲ੍ਹਾ ਪ੍ਰੀਸ਼ਦ ਪਰਮਜੀਤ ਕੌਰ ਬਡਾਲੀ, ਵਧੀਕ ਡਿਪਟੀ ਕਮਿਸ਼ਨਰ ਸਤੀਸ਼ ਚੰਦਰ ਵਸ਼ੀਸਟ, ਸਕੱਤਰ ਜਿਲ੍ਹਾ ਪ੍ਰੀਸ਼ਦ ਰਵਿੰਦਰ ਸਿੰਘ ਸੰਧੂ ਅਤੇ ਜਿਲ੍ਹਾ ਪ੍ਰੀਸ਼ਦ ਦੇ ਮੈਂਬਰ ਵੀ ਹਾਜ਼ਰ ਸਨ।
ਮੀਟਿੰਗ ਦੇ ਵੇਰਵੇ ਦਿੰਦਿਆਂ ਸਕੱਤਰ ਜਿਲ੍ਹਾ ਪ੍ਰੀਸ਼ਦ ਨੇ ਦੱਸਿਆ ਕਿ ਜਿਲ੍ਹਾ ਪ੍ਰੀਸ਼ਦ ਦਾ 2017-18 ਦਾ ਸਲਾਨਾ ਬਜਟ ਸਰਬਸੰਮਤੀ ਨਾਲ ਪਾਸ ਹੋਇਆ ਜਿਸ ਵਿਚ ਪਲਾਨ ਸਕੀਮ ਅਧੀਨ ਨੈਸ਼ਨਲ ਰੂਰਲ ਹੈਲਥ ਮਿਸ਼ਨ 13ਵੇਂ ਅਤੇ 14ਵੇਂ ਵਿੱਤੀ ਕਮਿਸ਼ਨ ਤਹਿਤ 20 ਕਰੋੜ ਰੁਪਏ ਖਰਚ ਕਰਨ ਦੀ ਵਿਵਿਸਥਾ ਕੀਤੀ ਗਈ । ਇਸ ਤੋਂ ਇਲਾਵਾ ਸਾਲ 2017-18 ਦੌਰਾਨ ਖੇਡਾਂ ਦੇ 06 ਲੱਖ ਰੁਪਏ ਖਰਚ ਕੀਤੇ ਜਾਣਗੇ। ਜਿਲ੍ਹਾ ਪ੍ਰੀਸ਼ਦ ਲਈ ਰੈਸਟ ਹਾਊਸ ਦੀ ਉਸਾਰੀ ਤੇ 01 ਕਰੋੜ ਰੁਪਏ ਖਰਚ ਕਰਨ ਦੀ ਪ੍ਰਵਾਨਗੀ ਵੀ ਦਿੱਤੀ ਗਈ।
ਉਨਾ੍ਹਂ ਅੱਗੋਂ ਦੱਸਿਆ ਕਿ ਪੰਚਾਇਤ ਸੰਮਤੀ ਖਰੜ ਲਈ ਸਾਲ 2017-18 ਦਾ ਬਜਟ 03 ਕਰੋੜ 19 ਲੱਖ 16 ਹਜ਼ਾਰ 600 ਰੁਪਏ ਪਾਸ ਕੀਤਾ ਗਿਆ ਅਤੇ ਪੰਚਾਇਤ ਸੰਮਤੀ ਦਾ ਖਰਚਾ 03 ਕਰੋੜ 09 ਲੱਖ 20 ਹਜ਼ਾਰ 660 ਰੁਪਏ ਦਰਸਾਇਆ ਗਿਆ। ਇਸੇ ਤਰਾ੍ਹਂ ਪੰਚਾਇਤ ਸੰਮਤੀ ਮਾਜਰੀ ਦੀ ਆਮਦਨ 07 ਕਰੋੜ 85 ਲੱਖ 50 ਹਜਾਰ ਰੁਪਏ ਅਤੇ ਖਰਚਾ 04 ਕਰੋੜ 50 ਲੱਖ 30 ਹਜ਼ਾਰ ਰੁਪਏ ਦਰਸਾਇਆ ਗਿਆ। ਪੰਚਾਇਤੀ ਸੰਮਤੀ ਡੇਰਾਬਸੀ ਦੀ ਆਮਦਨ 02 ਕਰੋੜ 54 ਲੱਖ 98 ਹਜ਼ਾਰ 800 ਰੁਪਏ ਅਤੇ ਖਰਚਾ 02 ਕਰੋੜ 44 ਲੱਖ 30 ਹਜ਼ਾਰ 485 ਰੁਪਏ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਤੋਂ ਇਲਾਵਾ ਹਾਊਸ ਵੱਲੋਂ ਜੁਝਾਰ ਨਗਰ ਮੁਹਾਲੀ ਵਿਖੇ ਨਵੇਂ ਬਣੇ ਜਿਲ੍ਹਾ ਪ੍ਰੀਸ਼ਦ ਦਫਤਰ ਦੇ ਬੁਨਿਆਦੀ ਢਾਂਚੇ ਅਤੇ ਫਰਨੀਚਰ ਆਦਿ ਦੀ ਖਰੀਦ ਕਰਨ ਸਬੰਧੀ ਵੀ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ।
No comments:
Post a Comment