By 121 News
Chandigarh
17th April:- ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਚਲਾਈ ਜਾ ਰਹੀ ਦੁੱਧ ਖਪਤਕਾਰ ਜਾਗਰੁਕਤਾ ਮੁਹਿੰਮ ਮੰਨਤ ਇਲਕਲੇਵ (ਜੀਰਕਪੁਰ) ਵਿਖੇ ਦੁੱਧ ਖਪਤਕਾਰ ਜਾਗਰੁਕਤਾ ਕੈਪ ਦਾ ਆਯੋਜਨ ਕੀਤਾ ਗਿਆ। ਡੇਅਰੀ ਟੈਕਨੋਲੋਜੀਸਟ ਦਰਸ਼ਨ ਸਿੰਘ ਦੀ ਨਿਗਰਾਨੀ ਹੇਠ ਲਗਾਏ ਗਏ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਮੌਕੇ ਮੋਬਾਇਲ ਲੈਬੋਰਾਟਰੀ ਰਾਂਹੀ ਦੁੱਧ ਦੇ ਸੈਪਲਾਂ ਦੀ ਪਰਖ ਕੀਤੀ ਗਈ ਅਤੇ ਦੁੱਧ ਦੇ 50 ਸੈਪਲਾਂ ਦੀ ਕੀਤੀ ਪਰਖ ਵਿੱਚੋਂ 34 ਨਮੂਨੇ ਮਿਆਰਾਂ ਅਨੂਸਾਰ ਪਾਏ ਗਏ ਅਤੇ 16 ਨਮੂਨਿਆਂ ਵਿੱਚ ਪਾਣੀ ਦੀ ਮਿਲਾਵਟ ਪਾਈ ਗਈ। ਪਾਣੀ ਦੀ ਮਿਲਾਵਟ ਤੋਂ ਇਲਾਵਾ ਕਿਸੇ ਵੀ ਸੈਂਪਲ ਵਿੱਚ ਹਾਨੀਕਾਰਕ ਕੈਮੀਕਲ/ਬਾਹਰੀ ਪਦਾਰਥ ਨਹੀ ਪਾਏ ਗਏ।
ਦੁੱਧ ਖਪਤਕਾਰ ਜਾਗਰੂਕਤਾ ਕੈਪ ਦੀ ਟੀਮ ਦੇ ਇੰਚਾਰਜ ਦਰਸ਼ਨ ਸਿੰਘ ਨੇ ਦੱਸਿਆ ਕਿ ਕੈਂਪਾਂ ਤੌਂ ਇਲਾਵਾ ਹੁਣ ਸਾਰੇ ਵਿਭਾਗੀ ਦਫ਼ਤਰਾਂ ਵਿੱਚ ਵੀ ਦੁੱਧ ਦੀ ਪਰਖ ਮੂਫਤ ਕਰਵਾਈ ਜਾ ਸਕਦੀ ਹੈ। ਜੇਕਰ ਦੁੱਧ ਪਰਖ ਦਾ ਕੈਪ ਆਯੋਜਿਤ ਕਰਾਉਣਾ ਹੋਵੇ ਤਾਂ ਵਿਭਾਗ ਦੇ ਜਿਲ੍ਹਾ ਪੱਧਰੀ ਜਾਂ ਦਫਤਰ ਜਾਂ ਹੈਲਪ ਲਾਈਨ ਨੰਬਰ 0160-2280100 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇਸ ਕੈਪ ਦਾ ਉਦਘਾਟਨ ਮੰਨਤ ਇਲਕਲੇਵ-2 ਰਣਜੀਤ ਸਿੰਘ ਨੇ ਕੀਤਾ ਇਸ ਮੌਕੇ ਪੰਜਾਬ ਡੇਅਰੀ ਵਿਕਾਸ ਬੋਰਡ ਦੇ ਅਮਲੇ ਤੋਂ ਇਲਾਵਾ ਦੁੱਧ ਖਪਤਕਾਰ ਗਰੀਮਾਕਸ਼ਪ, ਮਨੀਸਾ, ਚਰਨ ਕੌਰ, ਭੁਪਿੰਦਰ ਸਿੰਘ , ਚਰਨਜੀਤ ਸਿੰਘ ਸੰਜੇ ਯਾਦਵ, ਗਗਨ, ਜੋਧ ਸਿੰਘ ਡੇਅਰੀ ਇੰਸਪੈਕਟਰ,ਹਰਦੇਵ ਸਿੰਘ, ਗੁਰਦੀਪ ਸਿੰਘ ਸਮੇਤ ਹੋਰ ਪੰਤਵੰਤੇ ਮੌਜੂਦ ਸਨ। ਇਸ ਮੌਕੇ ਯੋਧ ਸਿੰਘ ਨੇ ਦੱਸਿਆ ਕਿ ਕਿ ਵਿਭਾਗ ਵੱਲੋਂ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਦਾ ਮੁੱਖ ਮੰਤਵ ਦੁੱਧ ਖਪਤਕਾਰਾਂ ਨੂੰ ਦੁੱਧ ਦੀ ਬਣਤਰ, ਮਨੁੱਖੀ ਸਿਹਤ ਲਈ ਇਸਦਾ ਮਹੰਤਵ ਅਤੇ ਇਸ ਵਿੱਚ ਸੰਭਾਵਿਤ ਮਿਲਾਵਟਾਂ ਦੀ ਜਾਣਕਾਰੀ ਦੇਣਾ ਹੈ। ਦੁੱਧ ਦੇ ਸੈਂਪਲ ਟੈਸਟ ਕਰਨ ਉਪਰੰਤ ਪ੍ਰਾਪਤ ਨਤੀਜਿਆਂ ਦੇ ਅਧਾਰ ਤੇ ਖਪਤਕਾਰਾਂ ਨੁੰ ਦੱਸਣਾ ਹੈ ਕਿ ਉਨ੍ਹਾਂ ਵੱਲੋਂ ਖਰੀਦੇ ਦੁੱਧ ਵਿੱਚ ਮੌਜੂਦ ਤੱਤ ਉਨ੍ਰਾਂ ਵੱਲੋ ਖਰਚੀ ਕੀਮਤ ਦਾ ਮੁੱਖ ਮੋੜਦੇ ਹਨ। ਜਾਂ ਨਹੀਂ ਉਨ੍ਹਾਂ ਇਹ ਵੀ ਸਪੱਸਟ ਕੀਤਾ ਕਿ ਜਾਗਰੂਕ ਖਪਤਕਾਰ ਹੀ ਦੁੱਧ ਵਿੱਚ ਮਿਲਾਵਟ ਦੀ ਸੰਭਾਵਨਾ ਖਤਮ ਕਰ ਸਕਦਾ ਹੈ। ਇਸ ਮੌਕੇ ਖਪਤਕਾਰਾਂ ਵੱਲੋਂ ਦੁੱਧ ਦੇ ਸੈਪਲਾਂ ਦੀ ਪਰਖ ਕਰਾਉਣ ਉਪਰੰਤ ਨਤੀਜੇ ਮੌਕੇ ਤੇ ਹੀ ਮੁਫਤ ਦਿੱਤੇ ਗਏ।
No comments:
Post a Comment