By Tricitynews Reporter
Chandigarh
11th August:- ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀ ਸਹੂਲਤ ਲਈ ਬਣਾਏ ਗਏ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਲਈ ਸੇਵਾ ਕੇਂਦਰ ਜ਼ਿਲ੍ਹੇ ਦੇ ਲੋਕਾਂ ਲਈ ਵਰਦਾਨ ਸਾਬਤ ਹੋਣਗੇ ਅਤੇ ਹੁਣ ਲੋਕਾਂ ਨੂੰ ਰੋਜ਼ ਮਰ੍ਹਾਂ ਦੇ ਕੰਮ-ਕਾਜ ਲਈ ਦਫ਼ਤਰਾਂ ਵਿੱਚ ਖੱਜਲ -ਖੁਆਰ ਨਹੀਂ ਹੋਣਾ ਪਵੇਗਾ ਅਤੇ ਇਨ੍ਹਾਂ ਸੇਵਾ ਕੇਂਦਰਾਂ ਤੋਂ ਉਨ੍ਹਾਂ ਦੇ ਦਰ੍ਹਾਂ ਤੇ ਹੀ ਨਾਗਰਿਕ ਸੇਵਾਵਾਂ ਮਿਲਣਗੀਆਂ । ਇਸ ਗੱਲ ਦੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡੀ.ਐਸ .ਮਾਂਗਟ ਨੇ ਦੱਸਿਆ ਕਿ 12 ਅਗਸਤ
ਨੂੰ ਉਦਯੋਗ ਅਤੇ ਵਣਜ਼ ਮੰਤਰੀ ਪੰਜਾਬ ਸ਼੍ਰੀ ਮਦਨ ਮੋਹਨ ਮਿੱਤਲ ਫੇਜ਼ -5 ਵਿਖੇ ਬਣੇ ਸੇਵਾ ਕੇਂਦਰ ਤੋਂ ਲੋਕ ਅਰਪਣ ਦੀ ਸ਼ੁਰੂਆਤ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ
ਫੇਜ਼ -3 ਅਤੇ ਫੇਜ਼ -11
ਵਿਖੇ ਬਣੇ ਸੇਵਾ ਕੇਂਦਰਾ ਨੂੰ ਵੀ ਲੋਕ ਅਰਪਣ ਕੀਤਾ ਜਾਵੇਗਾ ।
ਇਥੇ ਇਹ ਵਰਣਨਯੋਗ ਹੈ ਕਿ ਪੰਜਾਬ ਸਰਕਾਰ ਨੇ ਰਾਜ ਵਿੱਚ 1758 ਸੇਵਾ ਕੇਂਦਰ ਦਿਹਾਤੀ ਖੇਤਰ ਅਤੇ 389 ਸੇਵਾ ਕੇਂਦਰ ਸ਼ਹਿਰੀ ਖੇਤਰ ਵਿੱਚ ਸਥਾਪਿਤ ਕੀਤੇ ਗਏ ਹਨ। ਇਹ ਸੇਵਾ ਕੇਂਦਰ ਪੰਜਾਬ ਪ੍ਰਸਾਸ਼ਨਿਕ ਸੁਧਾਰ ਕਮਿਸ਼ਨ ਵੱਲੋਂ ਪੰਜਾਬ ਪ੍ਰਸਾਸ਼ਨਿਕ ਵਿਭਾਗ ਦੀ ਅਗਵਾਈ ਹੇਠ ਕੰਮ ਕਰਨਗੇ। ਜਿਹੜੇ ਕਿ ਸੇਵਾ ਦਾ ਅਧਿਕਾਰ ਕਾਨੁਨ ਤਹਿਤ ਲੋਕਾਂ ਨੂੰ ਨਾਗਰਿਕ ਸੇਵਾਵਾਂ ਪ੍ਰਦਾਨ ਕਰਨਗੇ। ਪਹਿਲੇ ਪੜਾਅ ਦੌਰਾਨ ਰਾਜ ਵਿੱਚ ਬਣਾਏ ਗਏ ਸ਼ਹਿਰੀ ਖੇਤਰ ਵਿੱਚ 389 ਸੇਵਾ ਕੇਂਦਰਾਂ ਨੂੰ ਲੋਕ ਅਰਪਿਤ ਕੀਤਾ ਜਾਵੇਗਾ। ਇਹ ਸੇਵਾ ਕੇਂਦਰ 03 ਤਰ੍ਹਾਂ ਦੇ ਬਣਾਏ ਗਏ ਹਨ। ਟਾਇਪ 1 ਵਿੱਚ 7 ਕਾਉਂਟਰ ਹੋਣਗੇ ਅਤੇ ਟਾਇਪ 2 ਵਿੱਚ 4 ਕਾਉਂਟਰ ਅਤੇ ਟਾਇਪ 3 ਵਿੱਚ 2 ਕਾਊਂਟਰ ਸਥਾਪਿਤ ਕੀਤੇ ਜਾਣਗੇ।
ਡੀ.ਐਸ ਮਾਂਗਟ ਨੇ ਅੱਗੇ ਦੱਸਿਆ ਕਿ ਬਣਾਏ ਗਏ ਸੇਵਾ ਕੇਂਦਰਾਂ ਵਿੱਚ ਅਧੁਨਿਕ ਢਾਂਚਾ ਵਿਕਸਿਤ ਕੀਤਾ ਗਿਆ ਹੈ ਜਿਸ ਵਿੱਚ ਡੈਸਕਟੋਪਸ, ਪ੍ਰਿੰਟਰ, ਸਕੈਨਰ ਅਤੇ ਬਰਾਉਡਬੈਂਡ ਕਨੈਕਟਿਵਿਟੀ ਆਦਿ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ ਅਤੇ ਸਾਰੇ ਕੰਮ-ਕਾਜ ਦਾ ਕੰਪਿਊਟਰੀਕਰਨ ਕੀਤਾ ਗਿਆ ਹੈ। ਇਨ੍ਹਾਂ ਸੇਵਾ ਕੇਂਦਰਾਂ ਨੂੰ ਚਲਾਉਣ ਲਈ ਕੰਪਿਊਟਰ ਅਪਰੇਟਰਜ਼, ਰਨਰਜ਼, ਸੈਂਟਰ ਹੈੱਡ ਅਤੇ ਹੋਰ ਮੇਨ ਪਾਵਰ ਦੀ ਵਿਵਸਥਾ ਵੀ ਕੀਤੀ ਗਈ ਹੈ ਅਤੇ ਇਨ੍ਹਾਂ ਸੇਵਾ ਕੇਂਦਰਾਂ ਲਈ ਸਿਖਲਾਈ ਪ੍ਰਾਪਤ ਲੋੜੀਦਾ ਸਟਾਫ ਪ੍ਰਦਾਨ ਕੀਤਾ ਗਿਆ ਹੈ। ਉਨ੍ਹਾਂ ਹੋਰ ਦੱਸਿਆ ਕਿ ਸੇਵਾ ਕੇਂਦਰਾਂ ਵਿੱਚ ਡੀਜਲ ਜਨਰੇਟਰ ਸੈੱਟ, ਪਾਵਰ ਬੈਕਅੱਪ, ਏਅਰ ਕੰਡੀਸਨਰਜ਼, ਟੋਕਨ, ਮਸੀਨਜ਼, ਐਲ.ਸੀ.ਡੀ. ਡਿਸਪਲੇਅ, ਸੀ.ਸੀ.ਟੀ.ਵੀ ਕੈਮਰੇ ਆਦਿ ਵੀ ਲਗਾਏ ਗਏ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਡੀ.ਐਸ ਮਾਂਗਟ ਨੇ ਹੋਰ ਦੱਸਿਆ ਕਿ ਜ਼ਿਲ੍ਹੇ 'ਚ 31 ਸ਼ਹਿਰੀ ਅਤੇ 45 ਦਿਹਾਤੀ ਸੇਵਾ ਕੇਂਦਰ ਸਥਾਪਿਤ ਕੀਤੇ ਗਏ ਹਨ ਅਤੇ ਜ਼ਿਲ੍ਹੇ 'ਚ 4 ਸੁਵਿਧਾ ਕੇਂਦਰ ਪਹਿਲਾਂ ਹੀ ਲੋਕਾਂ ਨੂੰ ਨਾਗਰਿਕ ਸੇਵਾਵਾਂ ਪ੍ਰਦਾਨ ਕਰ ਰਹੇ ਹਨ।
ਡਿਪਟੀ ਕਮਿਸ਼ਨਰ ਡੀ.ਐਸ ਮਾਂਗਟ ਨੇ ਹੋਰ ਦੱਸਿਆਂ ਕਿ ਡੇਰਾ ਬੱਸੀ ਹਲਕੇ 'ਚ ਮੁਖ ਸੰਸਦੀ ਸਕੱਤਰ ਅਤੇ ਹਲਕਾ ਵਿਧਾਇਕ ਸ਼੍ਰੀ ਐਨ ਕੇ ਸ਼ਰਮਾ ਅਤੇ ਖਰੜ ਹਲਕੇ 'ਚ ਹਲਕਾ ਇੰਚਾਰਜ ਜਥੇਦਾਰ ਉਜਾਗਰ ਸਿੰਘ ਬਡਾਲੀ ਅਤੇ ਚੇਅਰਪਰਸ਼ਨ ਜ਼ਿਲ੍ਹਾਂ ਪਰੀਸ਼ਦ ਬੀਬੀ ਪਰਮਜੀਤ ਕੌਰ ਬਡਾਲੀ ਸੇਵਾ ਕੇਂਦਰਾ ਦੇ ਉਦਘਾਟਨ ਕਰਨਗੇ ।
No comments:
Post a Comment