Monday, 8 August 2016

”ਇੱਕ ਸ਼ਾਮ ਆਪਣੀ ਸਰਕਾਰ ਦੇ ਨਾਲ” ਲਾਲੜੂ ਵਿਖੇ ਕਰਵਾਏ ਗਏ ਪ੍ਰੋਗਰਾਮ ਨੂੰ ਭਰਵਾਂ ਹੁੰਗਾਰਾ

By Tricitynews Reporter
Chandigarh 08th August:- ਸਰਕਾਰੀ ਸਕੀਮਾਂ ਬਾਰੇ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਵਾਲੀ ਅਤਿ ਆਧੁਨਿਕ ਅਤੇ ਅਧੂਨਿਕ ਸਾਜੋ-ਸਮਾਨ ਨਾਲ ਲੈਸ ਐਲ ਡੀ ਵਾਲੀ  ਵੈਨ ਵਲੋਂ ਬੀਤੀ ਸ਼ਾਮ  ਲਾਲੜੂ ਵਿਖੇ ਸ਼ੋਅ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਲੋਕਾਂ ਨੇ ਪੰਜਾਬ ਸਰਕਾਰ ਦੀਆਂ ਨੌ ਸਾਲ ਦੀਆਂ ਪ੍ਰਾਪਤੀਆਂ ਨੂੰ ਬੜੇ ਹੀ ਗਹੁੰ ਨਾਲ ਵੇਖਿਆ ਅਤੇ ਪ੍ਰਚਾਰ ਵੈਨ ਰਾਹੀਂ ਦਿਖਾਈ ਗਈ ਫਿਲਮ ਚਾਰ ਸਾਹਿਬਜ਼ਾਦੇ ਲੋਕਾਂ ਨੇ ਬੜੇ ਹੀ ਸਰਧਾ ਨਾਲ ਵੇਖੀ
ਪ੍ਰਚਾਰ ਵੈਨ ਦੇ ਸੋਅ ਤੋਂ ਪਹਿਲਾਂ ਨਾਟਕ ਮੰਡਲੀ ਵੱਲੋਂ  ਨੁੱਕੜ ਨਾਟਕ ਇਹ ਮੇਰਾ ਪੰਜਾਬ ਬੇਲੀਓ ਪੇਸ ਕੀਤਾ ਗਿਆ ਅਤੇ ਢਾਡੀ ਜਥੇ ਵੱਲੋਂ ਵੀ ਪ੍ਰੋਗਰਾਮ ਪੇਸ ਕੀਤਾ ਗਿਆ ਜਿਸ ਨੂੰ ਲੋਕਾਂ ਨੇ ਖੂਬ ਸਲਾਹਿਆ ਪੰਜਾਬ ਸਰਕਾਰ ਵਲੋਂ ਲੋਕ ਭਲਾਈ ਦੀਆਂ ਅਨੇਕਾਂ ਸਕੀਮਾਂ ਬਣਾਈਆਂ ਗਈਆਂ ਹਨ ਪਰੰਤੂ ਕਈ ਵਾਰ ਸਕੀਮਾਂ ਸਬੰਧੀ ਹੇਠਲੇ ਪੱਧਰ ਤੱਕ ਜਾਣਕਾਰੀ ਨਾ ਹੋਣ ਕਾਰਣ ਲੋੜਬੰਦ ਲੋਕ ਇਸ ਦਾ ਲਾਹਾ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ  ਇਸ ਪ੍ਰਚਾਰ ਵੈਨ ਰਾਹੀਂ ਲੋਕਾਂ ਨੂੰ ਇਨਾਂ ਸਕੀਮਾਂ ਬਾਰੇ ਜਾਣਕਾਰੀ ਦਿਤੀ ਜਾ ਰਹੀ ਹੈ ਤਾਂ ਜੋ ਆਮ ਲੋਕ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦੀ ਜਾਣਕਾਰੀ ਹਾਸਲ ਕਰਕੇ ਇਨਾਂਦਾ ਲਾਹਾ ਲੈ ਸਕਣ ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਪਿਛਲੇ 9 ਸਾਲ਼ਾਂ ਦੌਰਾਨ ਕਰਵਾਏ ਗਏ ਵਿਕਾਸ ਦੇ ਕੰੰਮਾਂ ਸਬੰਧੀ ਵੀ ਜਾਣਕਾਰੀ ਦਿਤੀ ਜਾ ਰਹੀ ਹੈ ਇਤਿਹਾਸ ਬਾਰੇ ਜਾਗਰੂਕ ਕਰਨ ਲਈ ਚਾਰ ਸਾਹਿਬਜ਼ਾਦੇ ਫਿਲਮ ਵੀ ਵਿਖਾਈ ਜਾ ਰਹੀ ਹੈ


No comments: