Wednesday, 26 April 2017

ਮੰਡੀਆਂ ਵਿੱਚ ਪੁੱਜੀ ਕਿਸਾਨਾਂ ਦੀ ਕਣਕ ਦਾ ਦਾਣਾ - ਦਾਣਾ ਖਰੀਦਿਆ ਜਾਵੇਗਾ: ਗੁਰਪ੍ਰੀਤ ਕੌਰ ਸਪਰਾ

By Tricitynews Reporter
Chandigarh 26th April:- ਸਾਹਿਬਜਾਦਾ ਅਜੀਤ ਸਿੰਘ ਨਗਰ ਜਿਲ੍ਹੇ  ਦੇ  ਕਿਸਾਨਾਂ ਨੁੰ  ਹੁਣ ਤੱਕ ਕਣਕ ਦੀ 123 ਕਰੋੜ 57 ਲੱਖ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਅਤੇ ਜਿਲ੍ਹੇ ਦੀਆਂ ਮੰਡੀਆਂ ਖਰੜ, ਦਾਊਮਾਜਰਾ, ਭਾਗੋਮਾਜਰਾ, ਕੁਰਾਲੀ, ਖਿਜਰਾਬਾਦ, ਡੇਰਾਬਸੀ, ਲਾਲੜੂ, ਤਸਿੰਬਲੀ, ਸਮਗੌਲੀ, ਜੜੌਤ ਅਤੇ ਬਨੂੜ ਮੰਡੀ ਵਿੱਚ ਪੁੱਜੀ  ਕਿਸ਼ਾਨਾਂ ਦੀ 103266 ਮੀਟਰਿਕ ਟਨ ਕਣਕ ਵਿਚੋ 103130 ਮੀਟਰਿਕ ਟਨ ਕਣਕ ਦੀ ਖਰੀਦ ਕਰ ਲਈ ਗਈ ਹੈ ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਦਿੰਦਿਆਂ ਦੱਸਿਆ ਕਿ ਖਰੀਦ ਏਜੰਸੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆ ਹਨ ਕਿ ਉਹ ਕਣਕ ਦੀ ਖਰੀਦ ਵਿੱਚ ਕਿਸੇ ਕਿਸਮ ਦੀ ਢਿੱਲ ਮੱਠ ਨਾ ਦਿਖਾਉਣ ਅਤੇ ਮੰਡੀਆਂ ਵਿੱਚ ਪੁੱਜੀ ਕਿਸਾਨਾਂ ਦੀ ਸੁੱਕੀ ਕਣਕ ਦਾ ਦਾਣਾ ਦਾਣਾ ਖਰੀਦਣ ਨੂੰ ਯਕੀਨੀ ਬਣਾਇਆ ਜਾਵੇ ਤੇ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਉਣ ਦਿੱਤੀ ਜਾਵੇ 
ਗੁਰਪ੍ਰੀਤ ਕੌਰ ਸਪਰਾ ਨੇ ਇਸ ਮੌਕੇ ਜਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਸੁੱਕੀ ਕਣਕ ਲੈ ਕੇ ਆਉਣ ਅਤੇ ਕੰਬਾਇਨਾਂ ਰਾਂਹੀ ਰਾਤ 07-00 ਵਜੇ ਤੋਂ ਸਵੇਰੇ 08-00 ਵਜੇ ਤੱਕ ਕਣਕ ਦੀ ਕਟਾਈ ਨਾ ਕਰਾਉਣ ਕਿਉਕਿ ਇਸ ਸਮੇਂ ਦੌਰਾਨ ਕਣਕ ਕਟਾਉਣ ਨਾਲ ਕਣਕ ਵਿੱਚ ਨਮੀ ਵੱਧ ਹੁੰਦੀ ਹੈ।  
ਗੁਰਪ੍ਰੀਤ ਕੌਰ ਸਪਰਾ ਨੇ ਇਸ ਮੌਕੇ ਕਿਸ਼ਾਨਾਂ ਨੂੰ ਕਣਕ ਦੀ ਕਟਾਈ ਤੋਂ ਬਾਅਦ ਕਣਕ ਦੀ ਨਾੜ ਅਤੇ ਹੋਰ ਫਸ਼ਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਕਣਕ ਦੀ ਨਾੜ ਨੂੰ ਅੱਗ ਲਗਾ ਕੇ ਜਮੀਨ ਦੀ ਊਪਜਾਉ ਸਕਤੀ ਅਤੇ ਵਾਤਾਵਰਣ ਨੂੰ ਪ੍ਰਦੂਸਿਤ ਨਾ ਕਰਨ ਜਿਸ ਨਾਲ ਮਨੁੱਖੀ ਸਿਹਤ ਤੇ ਵੀ ਮਾੜਾ ਅਸਰ ਪੈਂਦਾ ਹੈ।  
ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਸਰਕਾਰੀ ਖਰੀਦ ਏਂਜੰਸੀ ਪਨਗਰੇਨ ਵੱਲੋਂ ਹੁਣ ਤੱਕ 22 ਹਜਾਰ 226  ਮੀਟਰਿਕ ਟਨ ਕਣਕ, ਮਾਰਕਫੈਡ ਵੱਲੋ 13 ਹਜਾਰ 790 ਮੀਟਰਿਕ ਟਨ, ਪਨਸ਼ਪ ਵੱਲੋਂ 12 ਹਜਾਰ 159 ਮੀਟਰਿਕ ਟਨ, ਪੰਜਾਬ ਸਟੇਟ ਵੇਅਰ ਕਾਰਪੋਰੇਸਨ ਵੱਲੋ 13 ਹਜਾਰ 531 ਮੀਟਰਿਕ ਟਨ, ਪੰਜਾਬ ਐਗਰੋ ਵੱਲੋਂ 11 ਹਜਾਰ 963 ਮੀਟਰਿਕ ਟਨ, ਐਫ.ਸੀ.ਆਈ. ਵੱਲੋਂ 17 ਹਜਾਰ 999 ਮੀਟਰਿਕ ਟਨ ਅਤੇ ਵਪਾਰੀਆਂ ਵੱਲੋਂ 11 ਹਜਾਰ 462  ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਨਗਰੇਨ ਵੱਲੋਂ ਕਿਸਾਨਾਂ ਨੂੰ 33 ਕਰੋੜ 94 ਲੱਖ ਰੁਪਏ, ਦੀ ਅਦਾਇਗੀ ਅਤੇ ਮਾਰਕਫੈਡ ਵੱਲੋਂ 19 ਕਰੋੜ 17 ਲੱਖ, ਪਨਸਪ ਵੱਲੋਂ 17 ਕਰੋੜ 07 ਲੱਖ, ਪੰਜਾਬ ਸਟੇਟ ਵੇਅਰ ਕਾਰਪੋਰੇਸ਼ਨ ਵੱਲੋਂ 21 ਕਰੋੜ 32 ਲੱਖ,  ਪੰਜਾਬ ਐਗਰੋ ਵੱਲੋ 18 ਕਰੋੜ 78 ਲੱਖ ਅਤੇ ਐਫ.ਸੀ.ਆਈ. ਵੱਲੋ 12 ਕਰੋੜ 66 ਲੱਖ ਰੁਪਏ ਦੀ ਅਦਾਇਗੀ ਕੀਤੀ ਗਈ ਹੈ।  ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ 70 ਹਜਾਰ 311 ਮੀਟਰਿਕ ਟਨ ਕਣਕ ਦੀ ਲੀਫਟਿੰਗ ਕੀਤੀ ਜਾ ਚੁੱਕੀ ਹੈ


No comments: