Wednesday 26 April 2017

ਪੁਲਿਸ ਵਿਭਾਗ ਨੂੰ ਸੁਰੱਖਿਆ ਪ੍ਰਬੰਧਾਂ ਦੇ ਨਾਲ-ਨਾਲ ਰੂਟ ਪਲਾਨ ਤਹਿਤ ਟ੍ਰੈਫਿਕ ਵਿਵਸਥਾ ਲਈ ਸੁਚੱਜੇ ਪ੍ਰਬੰਧ ਕੀਤੇ ਜਾਣ: ਗੁਰਪ੍ਰੀਤ ਕੋਰ ਸਪਰਾ

By Tricitynews Reporter
Chandigarh 26th April:- ਪੀ.ਸੀ.. ਸਟੇਡੀਅਮ ਵਿਖੇ ਕਿੰਗਜ਼ ਇਲੈਵਨ ਪੰਜਾਬ ਵੱਲੋਂ ਕਰਵਾਏ ਜਾਣ ਵਾਲੇ ਆਈ.ਪੀ.ਐਲ. ਮੈਚਾਂ ਦੌਰਾਨ ਆਮ ਨਾਗਰਿਕਾਂ ਨੂੰ ਕਿਸੇ ਕਿਸਮ ਦੀ ਪਰੇਸਾਨੀ ਨਾ ਆਉਣ ਦਿੱਤੀ ਜਾਵੇ ਅਤੇ ਸੁਰੱਖਿਆ ਪ੍ਰਬੰਧਾਂ ਦੇ ਨਾਲ-ਨਾਲ ਰੂਟ ਪਲਾਨ ਤਹਿਤ ਟਰੈਫਿਕ ਵਿਵਸਥਾ ਲਈ ਵੀ ਸੁਚੱਜੇ ਪ੍ਰਬੰਧ ਕੀਤੇ ਜਾਣ ਤਾਂ ਜੋ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਨਾ ਆਵੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਪ੍ਰੀਤ ਕੋਰ ਸਪਰਾ ਨੇ ਪੀ.ਸੀ.. ਸਟੇਡੀਅਮ ਦੇ ਮੀਟਿੰਗ ਹਾਲ ਵਿਖੇ 28 ਤੇ 30 ਅਪ੍ਰੈਲ ਅਤੇ 7 ਤੇ 9 ਮਈ ਨੂੰ ਹੋਣ ਵਾਲੇ ਕ੍ਰਿਕਟ ਮੈਚਾਂ ਮੌਕੇ ਕੀਤੇ ਜਾਣ ਵਾਲੇ ਪੁਖਤਾ ਪ੍ਰਬੰਧਾਂ ਲਈ ਸਿਵਲ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਅਤੇ ਕਿੰਗਜ਼ ਇਲੈਵਨ ਦੇ ਪ੍ਰਬੰਧਕਾਂ ਨਾਲ ਸੱਦੀ ਗਈ ਮੀਟਿੰਗ ਦੀ ਪ੍ਰਧਾਨਗੀ  ਕਰਦਿਆਂ ਕੀਤਾ
ਗੁਰਪ੍ਰੀਤ ਕੋਰ ਸਪਰਾ ਸਪਰਾ ਨੇ  ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਖਿਆ ਕਿ ਉਹ ਮੈਚਾਂ ਦੌਰਾਨ ਲੋੜੀਂਦੀਆਂ ਐਬੂਲੈਂਸਾਂ ਅਤੇ ਡਾਕਟਰਾਂ ਦੀਆਂ ਟੀਮਾਂ ਵੀ ਤੈਨਾਤ ਕਰਨ। ਇਸ ਤੋਂ ਇਲਾਵਾ ਮੈਚਾਂ ਦੋਰਾਨ  ਤੰਬਾਕੂ ਕੰਟਰੋਲ ਐਕਟ ਤਹਿਤ ਸਿਗਰਟਨੋਸੀ ਦੀ ਚੈਕਿੰਗ ਲਈ ਐਟੀਂ ਤੰਬਾਕੂ ਟੀਮਾਂ ਵੀ ਨਿਯੁਕਤ ਕਰਨ ਅਤੇ ਮੈਚਾਂ ਦੌਰਾਨ ਤੰਬਾਕੂ ਦੀ ਵਰਤੋਂ ਤੇ ਮੁਕੰਮਲ ਪਾਬੰਦੀ ਰਹੇਗੀ। ਉਨ੍ਹਾਂ ਇਸ ਮੌਕੇ ਕਾਰਜਕਾਰੀ ਇੰਜਨੀਅਰ  ਪੀ.ਐਸ.ਪੀ.ਸੀ.ਐਲ  ਨੂੰ ਮੈਚਾਂ ਦੋਰਾਨ ਪੀ.ਸੀ.. ਸਟੇਡੀਅਮ ਵਿੱਚ ਨਿਰਵਿਘਨ ਬਿਜਲੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ। ਉਨ੍ਹਾਂ ਹੋਰ ਦੱਸਿਆ ਕਿ ਮੈਚਾਂ ਦੋਰਾਨ ਢੂੱਕਵੀਆਂ ਥਾਵਾਂ ਲਈ ਡਿਊਟੀ ਮੈਜਿਸਟਰੇਟ ਵੀ ਤਾਇਨਾਤ ਕੀਤੇ ਜਾਣਗੇ।
ਗੁਰਪ੍ਰੀਤ ਕੋਰ ਸਪਰਾ ਨੇ ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਅਵਨੀਤ ਕੌਰ ਨੂੰ ਸਟੇਡੀਅਮ ਦੇ ਆਲੇ ਦੁਆਲੇ ਸੜਕਾਂ ਦੀ ਸਫਾਈ ਅਤੇ ਸਟਰੀਟ ਲਾਇਟਾਂ ਨੂੰ ਚਾਲੂ ਹਾਲਤ ਵਿੱਚ ਰੱਖਣ ਲਈ ਯਕੀਨੀ ਬਣਾਉਣ ਲਈ ਆਖਿਆ। ਗੁਰਪ੍ਰੀਤ ਕੋਰ ਸਪਰਾਸਪਰਾ ਨੇ ਇਸ ਮੌਕੇ ਕਿੰਗਜ਼ ਇਲੈਵਨ ਪੰਜਾਬ ਦੇ ਪ੍ਰਬੰਧਕਾਂ ਅਤੇ ਪੁਲਿਸ ਅਧਿਕਾਰੀਆਂ ਨੂੰ ਮੈਚ ਦੇਖਣ ਆਉਣ ਵਾਲੇ ਪ੍ਰੇਮੀਆਂ ਲਈ ਵੀ ਕਿਸੇ ਕਿਸਮ ਦੀ ਮੁਸਕਿਲ ਨਾ ਆਉਣ ਦੇਣ ਲਈ ਵੀ ਆਖਿਆ ਅਤੇ ਮੈਚ ਦੇਖਣ ਆਉਣ ਵਾਲੇ ਪ੍ਰੇਮੀਆਂ ਦੇ ਵਾਹਨਾਂ ਲਈ ਪਾਰਕਿੰਗ ਦੀ ਵੀ ਢੁੱਕਵੀ ਵਿਵਸਥਾ ਕਰਨ ਲਈ ਆਖਿਆ 
ਇਸ ਮੌਕੇ ਜਿਲ੍ਹਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਆਈ.ਪੀ.ਐਲ. ਮੈਚਾਂ ਦੇ ਮੱਦੇਨਜਰ, ਜਿਲ੍ਹਾ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਪੀ.ਸੀ.. ਸਟੇਡੀਅਮ ਦੇ ਨੇੜੇ ਵੱਖ ਵੱਖ ਥਾਵਾਂ ਤੇ ਵਾਹਨਾਂ ਦੀ ਪਾਰਕਿੰਗ ਦੀ ਵਿਵਸਥਾ ਵੀ ਕੀਤੀ ਗਈ ਹੈ ਅਤੇ ਨਾਗਰਿਕਾਂ ਨੂੰ ਮੈਚਾਂ ਦੌਰਾਨ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।  ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਚਰਨਦੇਵ ਸਿੰਘ ਮਾਨ, ਐਸ.ਡੀ.ਐਮ. ਅਨੁਪ੍ਰੀਤਾ ਜੌਹਲ, ਸਹਾਇਕ ਕਮਿਸ਼ਨਰ ਸ਼ਿਕਾਇਤਾ) ਡਾ: ਨਾਯਨ ਭੁੱਲਰ, ਅਸਟੇਟ ਅਫਸਰ ਗਮਾਡਾ ਅਮਰਵੀਰ ਕੌਰ ਭੁੱਲਰ, ਐਸ.ਪੀ. ਹੈਡ ਕੁਆਟਰ ਜਗਜੀਤ ਸਿੰਘ ਜੱਲਾ,ਐਸ.ਪੀ. (ਟ੍ਰੇਫਿਕ) ਹਰਵੀਰ ਸਿੰਘ ਅਟਵਾਲ, .ਟੀ.. ਅਨੁਪ੍ਰੀਤ ਕੌਰ, ਬ੍ਰਗੇਡੀਅਰ ਜੀ.ਐਸ. ਸੰਧੂ, ਸੀ... ਪੀ.ਸੀ.. ਸਟੇਡੀਅਮ, ਕਿੰਗਜ਼ ਇਲੈਵਨ ਪੰਜਾਬ  ਤੋਂ ਰਾਜੀਵ ਕੁਮਾਰ ਸਮੇਤ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ

No comments: