By Tricitynews Reporter
Chandigarh
19th April:- ਜਿਲ੍ਹੇ 'ਚ ਗੈਰ ਕਾਨੁੰਨੀ ਮਾਇੰਨਿੰਗ ਨੂੰ ਰੋਕਣ ਲਈ ਵਿਸੇਸ਼ ਕਦਮ ਪੁੱਟੇ ਜਾਣ ਅਤੇ ਇਸਨੂੰ ਰੋਕਣ ਲਈ ਅਚਨਚੇਤੀ ਚੈਕਿੰਗ ਨੂੰ ਯਕੀਨੀ ਬਣਾਇਆ ਜਾਵੇ। ਲੋਕਾਂ ਨੂੰ ਰੇਤਾ ਬਜ਼ਰੀ ਮਿਲਣ ਨੂੰ ਯਕੀਨੀ ਬਣਾਉਣ ਲਈ ਮੰਨਜੂਰਸੁਦਾ ਖੱਡਾਂ ਚਲਾਉਣ ਵਾਲੇ ਠੇਕੇਦਾਰਾਂ ਨੁੰ ਜਾਣ ਬੁੱਝ ਕੇ ਪਰੇਸ਼ਾਨ ਨਾ ਕੀਤਾ ਜਾਵੇ ਅਤੇ ਜਿਲ੍ਹੇ 'ਚ ਜਿਹੜੀਆਂ ਮੰਨਜੂਰਸੁਦਾ ਖੱਡਾਂ ਹਨ। ਉਨ੍ਹਾਂ ਦੇ ਚਲਣ ਨੂੰ ਯਕੀਨੀ ਬਣਾਇਆ ਜਾਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਜਿਹੜੇ ਕਿ ਡਿਸਟ੍ਰਿਕਟ ਮਿਨਰਲ ਫਾਊਡੇਸ਼ਨ ਦੇ ਚੇਅਰਪਰਸ਼ਨ ਵੀ ਹਨ ਗੁਰਪ੍ਰੀਤ ਕੌਰ ਸਪਰਾ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ 'ਚ ਰੇਤ/ਗ੍ਰੇਵਲ ਦੀਆਂ ਸਰਕਾਰ ਵੱਲੋਂ ਮੰਨਜੂਰਸੁਦਾ ਅੱਠ ਖਾਣਾ ਚਲਦੀਆਂ ਹਨ। ਜਿਨ੍ਹਾਂ ਦੀ ਨਿਸ਼ਾਨਦੇਹੀ ਮਾਲ ਵਿਭਾਗ ਵੱਲੋਂ ਕੀਤੀ ਜਾ ਚੁੱਕੀ ਹੈ ਅਤੇ ਜਲਦੀ ਹੀ 9 ਖਾਣਾ ਦੀ ਬੋਲੀ ਜਲਦੀ ਹੀ ਡਾਇਰੈਕਟਰ ਊਦਯੋਗ ਤੇ ਕਮਰਸ ਵਿਭਾਗ ਵੱਲੋਂ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਜਿਲ੍ਹੇ 'ਚ 112 ਕਰੈਸ਼ਰ/ਸਕਰੀਨਿੰਗ ਪਲਾਂਟ ਰਜਿਸਟਰਡ ਹਨ ਅਤੇ 22 ਸਟੋਨ ਕਰੈਸ਼ਰ/ਸਕਰੀਨਿੰਗ ਪਲਾਂਟ ਸੀਲ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਅਤੇ ਸਮੂਹ ਐਸ.ਡੀ.ਐਮ. ਨੂੰ ਆਖਿਆ ਕਿ ਰੇਤਾ ਬਜ਼ਰੀ ਲੋਕਾਂ ਨੂੰ ਅਸਾਨੀ ਨਾਲ ਮਿਲ ਸਕੇ ਲਈ ਪੰਜਾਹ ਤੋਂ ਵੱਧ ਹੋਰ ਨਿਕਾਸੀ ਵਾਲੀਆਂ ਥਾਵਾਂ ਦੀ ਸਨਾਖਤ ਕਰਨ ਤਾਂ ਜੋ ਉਨ੍ਹਾਂ ਖਾਣਾ ਦੀ ਵੀ ਆਕਸ਼ਨ ਕੀਤੀ ਜਾ ਸਕੇ ਅਤੇ ਜਿਲ੍ਹੇ ਵਿੱਚ ਰੇਤੇ ਦੀ ਉਪਲੱਬਤਾ ਹੋ ਸਕੇ। ਗੁਰਪ੍ਰੀਤ ਕੌਰ ਸਪਰਾ ਨੇ ਇਸ ਮੌਕੇ ਮਾਇਨਿੰਗ, ਪ੍ਰਦੂਸਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੁੰ ਹਦਾਇਤ ਕੀਤੀ ਕਿ ਉਹ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਨਾਲ ਮਿਲ ਕੇ ਸਾਂਝੇ ਤੌਰ ਤੇ ਖੱਡਾਂ ਦੀ ਚੈਕਿੰਗ ਕਰਨ ਅਤੇ ਨਜਾਇਜ ਮਾਈਨਿੰਗ ਨੂੰ ਰੋਕਣ ਲਈ ਢੁੱਕਵੀ ਕਾਰਵਾਈ ਕਰਨ। ਉਨ੍ਹਾਂ ਬੀ.ਐਲ.ਈ.ਓ. ਨੂੰ ਮਾਈਨਿੰਗ ਸਬੰਧੀ ਆਪਣੀ ਰੋਜਾਨਾ ਰਿਪੋਰਟ ਸਬੰਧਤ ਐਸ.ਡੀ.ਐਮਜ. ਨੂੰ ਦੇਣ ਦੀਆਂ ਹਦਾਇਤਾਂ ਵੀ ਦਿੱਤੀਆਂ।
ਮੀਟਿੰਗ ਨੁੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ-ਕਮ-ਨੋਡਲ ਅਫਸਰ ਚਰਨਦੇਵ ਸਿੰਘ ਮਾਨ ਨੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੁੰ ਸਮੇਂ-ਸਮੇਂ ਤੇ ਖੱਡਾਂ ਦੀ ਚੈਕਿੰਗ ਕਰਨ ਦੀ ਲੋੜ ਤੇ ਜੋਰ ਦਿੱਤਾ।
ਇਸ ਮੌਕੇ ਜਨਰਲ ਮੈਨੇਜਰ-ਕਮ-ਮਾਈਨਿੰਗ ਅਫਸਰ ਸ੍ਰੀ ਚਮਨ ਲਾਲ ਨੇ ਦੱਸਿਆ ਕਿ ਜਿਲ੍ਹੇ ਵਿੱਚ ਅੱਠ ਗੈਰ ਕਾਨੁੰਨੀ ਨਿਕਾਸੀ ਵਾਲੇ ਵਾਹਨਾਂ ਨੂੰ ਜਬਤ ਕੀਤਾ ਗਿਆ ਹੈ ਅਤੇ ਗੈਰ ਕਾਨੂੰਨੀ ਨਿਕਾਸੀ ਵਿਰੁੱਧ 6 ਐਫ.ਆਈ. ਆਰ. ਦਰਜ ਕਰਵਾਈਆਂ ਗਈਆਂ ਹਨ। ਇਸ ਤੋਂ ਇਲਾਵਾ ਗੈਰ ਕਾਨੁੰਨੀ ਨਿਕਾਸੀਕਾਰਾਂ ਵਿਰੁੱਧ 49 ਨੋਟਿਸ ਜਾਰੀ ਕੀਤੇ ਗਏ ਅਤੇ ਗੈਰ ਕਾਨੂੰਨੀ ਨਿਕਾਸੀਕਾਰਾਂ ਤੋਂ 6 ਲੱਖ 68 ਹਜਾਰ 556 ਰੁਪਏ ਦਾ ਜੁਰਮਾਨਾ ਵਸੂਲ ਕੀਤ ਗਿਆ ਅਤੇ ਇਸ ਤੋਂ ਇਲਾਵਾ ਗੈਰ ਕਾਨੂੰਨੀ ਨਿਕਾਸੀ ਵਿਰੁੱਧ ਨੋਡਲ ਅਫਸਰ ਮਾਈਨਿੰਗ ਹੈਲਪ ਲਾਇਨ ਤੋਂ ਪ੍ਰਾਪਤ ਹੋਈਆਂ ਕੁੱਲ 10 ਸ਼ਿਕਾਇਤਾਂ ਦਾ ਨਿਪਟਾਰਾ ਵੀ ਕੀਤਾ ਗਿਆ।
ਇਸ ਮੌਕੇ ਸਹਾਇਕ ਕਮਿਸ਼ਨਰ ਜਨਰਲ ਜਸਬੀਰ ਸਿੰਘ, ਐਸ.ਡੀ.ਐਮ. ਡੇਰਾਬਸੀ ਰੁੱਹੀ ਦੁੱਗ, ਐਸ.ਡੀ.ਐਮ. ਖਰੜ ਅਮਨਿੰਦਰ ਕੌਰ ਬਰਾੜ, ਐਸ.ਡੀ.ਐਮ. ਮੁਹਾਲੀ ਅਨੁਪ੍ਰੀਤਾ ਜੌਹਲ ਅਤੇ ਹੋਰਨਾਂ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ।
No comments:
Post a Comment