Wednesday, 19 April 2017

ਡੇਂਗੂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਨਗਰ ਨਿਗਮ ਵਿਸੇਸ਼ ਮੁਹਿੰਮ ਵਿੰਢੇਗਾ:ਰਾਜੇਸ਼ ਧੀਮਾਨ

By Tricitynews Reporter
Chandigarh 19th April:- ਡੇਂਗੂ ਦਾ ਲਾਰਵਾ ਚੈਕ ਕਰਨ ਲਈ ਨਗਰ ਨਿਗਮ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਅਚਨਚੇਤੀ ਚੈਕਿੰਗ ਕਰਨਗੀਆਂ ਅਤੇ ਡੇਂਗੂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਨਗਰ ਨਿਗਮ ਸਾਹਿਬਜਾਦਾ ਅਜੀਤ ਸਿੰਘ ਨਗਰ ਇੱਕ ਵਿਸੇਸ਼ ਵਿੰਢੇਗਾ ਜਿਸ ਤਹਿਤ ਲੋਕਾਂ ਨੂੰ ਆਪਣੇ ਘਰਾਂ ਅਤੇ ਆਪਣੇ ਆਲੇ ਦੁਆਲੇ ਦੀ ਸਫਾਈ  ਲਈ ਵੀ ਪ੍ਰੇਰਿਤ ਕਰੇਗਾ ਇਸ ਗੱਲ ਦੀ ਜਾਣਕਾਰੀ ਕਮਿਸ਼ਨਰ ਨਗਰ ਨਿਗਮ ਰਾਜੇਸ਼ ਧੀਮਾਨ ਨੇ ਨਗਰ ਨਿਗਮ ਦੇ ਦਫ਼ਤਰ ਵਿਖੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ
ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਸ਼ਹਿਰ ਵਿੱਚ ਡੇਂਗੂ ਦੀ ਰੋਕਥਾਮ ਲਈ ਜਿੱਥੇ ਲੋਕਾਂ ਨੁੰ ਜਾਗਰੂਕ ਕਰੇਗਾ। ਉਥੇ ਨਗਰ ਨਿਗਮ ਵੱਲੋਂ ਸਰਕਾਰੀ ਦਫਤਰਾਂ ਸ਼ਹਿਰ ਦੇ ਹੋਰ ਵੱਡੇ ਅਦਾਰਿਆਂ ਹਸਪਤਾਲਾਂ ਅਤੇ ਸਕੂਲ ਮੁਖੀਆਂ ਨੂੰ ਵੀ ਆਖਿਆ ਜਾਵੇਗਾ ਕਿ ਉਹ ਹਰ ਸ਼ੁੱਕਰਵਾਰ ਨੂੰ ਡਰਾਈ ਡੇ ਮਨਾਉਣ  ਅਤੇ ਇਸ ਦਿਨ ਕੂਲਰਾਂ ਦੀ ਸਫਾਈ ਕਰਕੇ ਉਨ੍ਹਾਂ ਨੂੰ ਸੁਕਾਇਆ ਜਾਵੇ ਤਾਂ ਜੋ ਡੇਂਗੂ ਪੈਦਾ ਕਰਨ ਵਾਲੇ ਮੱਛਰ ਦੇ ਲਾਰਵੇ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਮੀਟਿੰਗ ਵਿੱਚ ਸਿਹਤ ਵਿਭਾਗ ਅਤੇ ਨਗਰ ਨਿਗਮ ਦੀਆਂ ਸਾਂਝੀਆਂ ਟੀਮਾਂ ਬਣਾਉਣ ਦਾ ਫੈਸਲਾ ਵੀ ਕੀਤਾ ਗਿਆ ਜੋ ਕਿ ਆਉਣ ਵਾਲੇ ਸਮੇਂ ਵਿੱਚ ਸ਼ਹਿਰ ਵਾਸੀਆਂ ਦੇ ਘਰਾਂ ਵਿੱਚ ਜਾ ਕੇ ਚੈਕਿੰਗ ਕਰਨਗੀਆਂ ਕਿ ਕਿਸੇ ਜਗਾ ਤੇ ਡੇਂਗੂ ਪੈਦਾ ਕਰਨ ਵਾਲੇ ਮੱਛਰ ਦਾ ਲਾਰਵਾ ਪੈਦਾ ਕਰਨ ਲਈ ਪਾਣੀ ਇਕੱਠਾ ਤਾਂ ਨਹੀਂ ਹੋਇਆ। ਜੇਕਰ ਕਿਸੇ ਘਰ/ਫੈਕਟਰੀ, ਦੁਕਾਨ, ਅਦਾਰੇ ਅਤੇ ਦਫਤਰ ਵਿਚ ਡੇਂਗੂ ਪੈਦਾ ਕਰਨ ਵਾਲੇ ਮੱਛਰ ਦਾ ਲਾਰਵਾ ਪਾਇਆ ਗਿਆ ਤਾਂ ਉਨ੍ਹਾਂ ਖਿਲਾਫ ਰੂਲਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ। ਰਾਜੇਸ਼ ਧੀਮਾਨ ਨੇ ਇਸ ਮੌਕੇ ਨਗਰ ਨਿਗਮ ਦੇ ਮੈਡੀਕਲ ਅਫਸਰ ਨੂੰ ਹਦਾਇਤਾਂ ਕੀਤੀਆਂ ਕਿ ਉਹ ਸ਼ਹਿਰ ਵਿੱਚ ਫੌਗਿੰਗ ਦੇ ਕੰਮ ਨੂੰ ਅਸਰਦਾਰ ਤਰੀਕੇ ਅਤੇ ਨਿਯਮਿਤ ਤਰੀਕੇ ਨਾਲ ਚਲਾਉਣ। ਕਮਿਸ਼ਨਰ ਨਗਰ ਨਿਗਮ ਨੇ ਸ਼ਹਿਰ ਨਿਵਾਸੀਆਂ ਨੁੰ ਵੀ ਅਪੀਲ ਕੀਤੀ ਕਿ ਉਹ ਡੇਂਗੂ ਦੀ ਰੋਕਥਾਮ ਲਈ ਨਗਰ ਨਿਗਮ ਨੂੰ ਆਪਣਾ ਪੂਰਾ ਸਹਿਯੋਗ ਦੇਣ। 
ਮੀਟਿੰਗ ਵਿੱਚ ਸੰਯੁਕਤ ਕਮਿਸ਼ਨਰ ਨਗਰ ਨਿਗਮ ਅਵਨੀਤ ਕੌਰ, ਸਿਵਲ ਸਰਜਨ ਡਾ: ਜੈ ਸਿੰਘ, ਮੈਡੀਕਲ ਅਫਸਰ ਨਗਰ ਨਿਗਮ ਡਾ: ਮੀਤਪਾਲ ਸਿੰਘ ਸਮੇਤ ਹੋਰ ਅਧਿਕਾਰੀ ਵੀ ਸ਼ਾਮਿਲ ਹੋਏ। ਸਿਵਲ ਸਰਜਨ ਨੇ ਦੱਸਿਆ ਕਿ ਐਸ..ਐਸ. ਨਗਰ ਵਿੱਚ ਪਿਛਲੇ ਸਾਲ ਫੇਜ਼-4, 5, 7 ਅਤੇ 11 ਵਿੱਚ ਡੇਂਗੂ ਦੇ ਕੇਸ ਪਾਏ ਗਏ ਸਨ। ਇਸ ਲਈ ਇਨ੍ਹਾਂ ਫੇਜ਼ਾਂ ਵਿੱਚ ਡੇਂਗੂ ਦੀ ਰੋਕਥਾਮ ਸਬੰਧੀ ਵਿਸੇਸ਼ ਉਪਰਾਲੇ ਕਰਨ ਦਾ ਫੈਸਲਾ ਲਿਆ ਗਿਆ ਹੈ ਤਾਂ ਜੋ ਡੇਂਗੂ ਨੂੰ ਸੁਰੂ ਤੋਂ ਹੀ ਰੋਕਿਆ ਜਾ ਸਕੇ


No comments: