By Tricitynews Reporter
Chandigarh
21st April:-
ਪੰਜਾਬ ਸਰਕਾਰ ਵੱਲੋਂ ਰਾਜ ਦੀਆਂ ਸੜਕਾਂ ਤੇ ਘੁੰਮ ਰਹੇ ਬੇਸਹਾਰਾ ਗਊਧਨ ਲਈ 22 ਜਿਲ੍ਹਿਆਂ ਅੰਦਰ ਕੈਟਲ ਪਾਊਂਡ ਬਣਾਏ ਗਏ ਹਨ। ਇਸ ਗੱਲ ਦੀ ਜਾਣਕਾਰੀ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਕੀਮਤੀ ਭਗਤ ਨੇ ਵਣ ਭਵਨ ਵਿਖੇ ਕਮਿਸ਼ਨ ਦੀ ਗਵਰਨਿੰਗ ਬਾਡੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਨ ਉਪਰੰਤ ਦਿੱਤੀ।
ਕੀਮਤੀ ਭਗਤ ਨੇ ਦੱਸਿਆ ਕਿ ਪੰਜਾਬ ਵਿਚ ਬੇਸਹਾਰਾ ਗਊਧਨ ਦੀ ਗਿਣਤੀ ਕਰੀਬ 1ਲੱਖ 10 ਹਜਾਰ ਦੇ ਕਰੀਬ ਹੈ। ਜਿਨ੍ਹਾਂ ਦੀ ਰੱਖ ਰਖਾਓ ਲਈ ਜਿਲ੍ਹਾ ਪੱਧਰ ਤੇ ਕੈਟਲ ਪਾਊਂਡ ਬਣਾਏ ਗਏ ਹਨ। ਜਿਨ੍ਹਾਂ ਵਿਚ ਸ਼ੈਡਾਂ ਦੀ ਘਾਟ ਹੈ ਅਤੇ ਹਰੇਕ ਜਿਲ੍ਹੇ ਵਿੱਚ ਕਰੀਬ 5 ਹਜਾਰ ਬੇਸਹਾਰਾ ਗਊਧਨ ਹੈ। ਕਮਿਸ਼ਨ ਨੇ ਪੰਜਾਬ ਸਰਕਾਰ ਤੋਂ ਕੈਟਲ ਪਾਉਂਡਾਂ ਵਿੱਚ ਹੋਰ ਸ਼ੈਡ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਰਾਜ ਵਿੱਚ ਕਰੀਬ 472 ਗਊਸ਼ਾਲਾਵਾਂ ਵਿੱਚ 2 ਲੱਖ 80 ਹਜਾਰ ਦੇ ਕਰੀਬ ਗਊਧਨ ਦੀ ਸੇਵਾ ਸੰਭਾਲ ਸੁਸਾਇਟੀਆਂ, ਟਰੱਸਟਾਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ। ਪੰਜਾਬ ਗਊ ਸੇਵਾ ਕਮਿਸ਼ਨ ਨੇ ਗਊਸ਼ਾਲਾਵਾਂ ਨੂੰ ਮੂਫਤ ਬਿਜਲੀ ਦੀ ਸਹੂਲਤ ਜਾਰੀ ਰੱਖਣ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਰਾਜ ਵਿੱਚ ਹੱਡਾਰੋੜੀਆਂ ਦੀ ਰਜਿਸਟਰੇਸ਼ਨ ਕਰਾਉਣ ਦੀ ਜਰੂਰਤ ਤੇ ਜੋਰ ਦਿੱਤਾ। ਉਨ੍ਹਾਂ ਇਸ ਮੌਕੇ ਕਮਿਸ਼ਨ ਵੱਲੋਂ ਬੇਸਹਾਰਾ ਗਊਧਨ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਡਿਪਟੀ ਈ.ਈ.ਓ. ਪੰਜਾਬ ਗਊ ਸੇਵਾ ਕਮਿਸ਼ਨ ਐਚ.ਐਸ.ਸੇਖੋਂ ਅਤੇ ਕਮਿਸ਼ਨ ਦੀ ਗਵਰਨਿੰਗ ਬਾਡੀ ਦੇ ਮੈਂਬਰ ਵੀ ਮੌਜੂਦ ਸਨ।
No comments:
Post a Comment