Thursday 18 August 2016

18 ਸਾਲ ਤੋਂ ਵੱਧ ਉਮਰ ਦੇ ਵਿਆਕਤੀ ਡੇਅਰੀ ਉਦਮ ਸਕੀਮ ਤਹਿਤ ਲੈ ਸਕਦੇ ਸਿਖਲਾਈ :ਸੇਵਾ ਸਿੰਘ

By Tricitynews Reporter
Chandigarh 18th August:- ਪੰਜਾਬ ਵਿੱਚ ਦੁੱਧ ਦੇ ਕਾਰੋਬਾਰ ਨੂੰ ਵਧਾਉਣ ਲਈ ਡੇਅਰੀ ਵਿਕਾਸ ਵਿਭਾਗ ਪੰਜਾਬ ਵੱਲੋਂ ਡੇਅਰੀ ਉਦਮ ਸਿਖਲਾਈ ਸਕੀਮ ਤਹਿਤ 05 ਸਤੰਬਰ ਤੋਂ 25 ਅਕਤੂਬਰ ਤੱਕ ਡੇਅਰੀ ਉੱਦਮ ਸਿਖਲਾਈ ਕੋਰਸ ਚਲਾਇਆ ਜਾਵੇਗਾ ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕਾਰਜਕਾਰੀ ਅਫਸਰ ਡੇਅਰੀ ਵਿਕਾਸ ਸੇਵਾ ਸਿੰਘ ਨੇ ਦੱਸਿਆ ਕਿ ਦੁੱਧ ਦਾ ਕਾਰੋਬਾਰ ਵਧਾਉਣ ਵਾਲੇ ਚਾਹਵਾਨ ਵਿਆਕਤੀ ਜਿਨਾ੍ਹਂ ਦੀ ਉਮਰ 18 ਸਾਲ ਤੋਂ 45 ਸਾਲ ਦੇ ਦਰਮਿਆਨ ਹੋਵੇ  ਉਹ ਡੇਅਰੀ ਉੱਦਮ ਸਿਖਲਾਈ ਕੋਰਸ ਕਰ ਸਕਦੇ ਹਨ
ਸੇਵਾ ਸਿੰਘ ਨੇ ਹੋਰ ਦੱਸਿਆ ਕਿ  ਜ਼ਿਲ੍ਹਾ ਐਸ..ਐਸ ਨਗਰ ' ਰਹਿਣ ਵਾਲੇ ਵਿਆਕਤੀਆਂ ਲਈ 23 ਅਗਸਤ 2016 ਨੂੰ ਸਵੇਰੇ 10.00 ਵਜੇ ਜ਼ਿਲ੍ਹਾ ਰੂਪਨਗਰ ਦੇ ਪਿੰਡ ਚਤਾਮਲੀ ( ਨੇੜੇ ਕੁਰਾਲੀ ) ਵਿਖੇ ਇੰਟਰਵਿਊ ਰੱਖੀ ਗਈ ਹੈ ਜਿਸ ਲਈ ਚਾਹਵਾਨ ਵਿਆਕਤੀ 23 ਅਗਸਤ ਤੋਂ ਪਹਿਲਾਂ-ਪਹਿਲਾਂ  ਦਫਤਰ ਡਿਪਟੀ ਡਾਇਰੈਕਟਰ ਡੇਅਰੀ ਸਥਾਨ ਦਫਤਰ ਬੀ.ਡੀ.ਪੀ. ਖਰੜ ਜ਼ਿਲ੍ਹਾ ਐਸ..ਐਸ ਨਗਰ  ਵਿਖੇ ਸੰਪਰਕ ਕਰ ਸਕਦੇ ਹਨ
ਉਨਾ੍ਹਂ ਦੱਸਿਆ ਕਿ ਸਿਖਲਾਈ ਲੈਣ ਵਾਲੇ ਵਿਆਕਤੀਆਂ ਕੋਲ ਘੱਟੋ-ਘੱਟ  7 ਜਾਂ ਵੱਧ ਦੁਧਾਰੂ ਪਸ਼ੂ ਹੋਣ ਜਾਂ ਆਪਣਾ ਹਾਈਟੈਕ ਡੇਅਰੀ ਫਾਰਮ ਬਣਾਇਆ ਹੋਵੇ ਉਨਾ੍ਹਂ ਹੋਰ ਦੱਸਿਆ ਕਿ ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ ਪਸ਼ੂਆਂ ਦੇ ਗਰਭਦਾਨ, ਉਨਾ੍ਹਂ ਦੀ ਜਾਂਚ, ਦੁੱਧ ਤੋਂ ਪ੍ਰੋਡੈਕਟ ਤਿਆਰ ਕਰਨਾ, ਸਾਫ ਦੁੱਧ ਪੈਦਾ ਕਰਨਾ ਅਤੇ ਪਸ਼ੂਆਂ ਨੂੰ ਦਿੱਤੀ ਜਾਣ ਵਾਲੀ ਖਾਦ ਖੁਰਾਕ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਇਸ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਟੈਲੀਫੋਨ ਨੰਬਰ 0160-2280100 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ 



No comments: