By Tricitynews Reporter
Chandigarh
17th May:-
ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਫੇਜ਼-11 ਸਥਿਤ ਕਮਾਡੋਂ ਕੰਪਲੈਕਸ ਵਿਖੇ ਤੀਜੀ ਅਤੇ ਚੌਥੀ ਕਮਾਡੋਂ ਬਟਾਲੀਅਨ ਦੀ ਮੈਡੀਕਲ ਅਫਸਰ ਡਾਕਟਰ ਪਰਨੀਤ ਬਰਾੜ ਵੱਲੋਂ ਜਵਾਨਾਂ ਦੀ ਸਿਹਤ ਜਾਂਚ ਲਈ ਮੈਕਸ ਸੂਪਰ ਸਪੈਸਲਿਟੀ ਹਸਪਤਾਲ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ 400
ਦੇ ਕਰੀਬ ਜਵਾਨਾਂ ਦਾ ਮੁਫਤ ਮੈਡੀਕਲ ਚੈੱਕਅਪ ਕੀਤਾ ਗਿਆ।
ਡਾਕਟਰ ਪਰਨੀਤ ਬਰਾੜ ਨੇ ਦੱਸਿਆ ਕਿ ਇਸ ਫਰੀ ਮੈਡੀਕਲ ਚੈਕਅਪ ਕੈਂਪ ਵਿੱਚ ਮੈਡੀਸਨ, ਹੱਡੀਆਂ ਅਤੇ ਡਾਈਟ ਦੇ ਮਾਹਿਰ ਡਾਕਟਰਾਂ ਵੱਲੋਂ ਜਵਾਨਾਂ ਦਾ ਚੈਕਅਪ ਕੀਤਾ ਗਿਆ। ਇਸ ਮੌਕੇ ਬਲੱਡ ਪਰੈਸਰ ਅਤੇ ਸੂਗਰ ਦਾ ਲੈਵਲ ਵੀ ਚੈਕ ਕੀਤਾ ਗਿਆ। ਜਵਾਨਾਂ ਦੇ ਨਾਲ-ਨਾਲ ਕਮਾਡੋਂ ਕੰਪਲੈਕਸ ਵਿੱਚ ਰਹਿ ਰਹੇ ਜਵਾਨਾਂ ਦੇ ਪ੍ਰੀਵਾਰਿਕ ਮੈਂਬਰਾਂ ਨੇ ਵੀ ਇਸ ਕੈਂਪ ਵਿੱਚ ਪੁੱਜ ਕੇ ਆਪਣੀ ਸਿਹਤ ਦੀ ਜਾਂਚ ਕਰਵਾਈ।
ਤੀਜੀ ਕਮਾਂਡੋ ਬਟਾਲੀਅਨ ਦੇ ਕਮਾਂਡੈਂਟ ਰਾਕੇਸ਼ ਕੋਸ਼ਲ ਨੇ ਦੱਸਿਆ ਕਿ ਜਵਾਨਾਂ ਅਤੇ ਉਨ੍ਹਾ ਦੇ ਰਹਿ ਰਹੇ ਪ੍ਰੀਵਾਰਿਕ ਮੈਬਰਾਂ ਲਈ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਮੁਫਤ ਮੈਡੀਕਲ ਚੈਕਅਪ ਕੈਪ ਆਯੋਜਿਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਅਜਿਹੇ ਕੈਂਪ ਲਗਾਉਣ ਨਾਲ ਜਵਾਨਾਂ ਨੂੰ ਆਪਣੀ ਸਿਹਤ ਦੀ ਜਾਂਚ ਦਾ ਸੁਨਹਿਰੀ ਮੌਕਾ ਪ੍ਰਦਾਨ ਹੁੰਦਾ ਹੈ ਅਤੇ ਕੈਂਪ ਵਿੱਚ ਡਾਇਟ ਦੇ ਮਾਹਿਰ ਡਾਕਟਰਾਂ ਵੱਲੋਂ ਖੁਰਾਕ ਸਬੰਧੀ ਵੀ ਸਲਾਹ ਦਿੱਤੀ ਜਾਂਦੀ ਹੈ। ਜਿਸ ਨਾਲ ਜਵਾਨ ਆਪਣੀ ਸਿਹਤ ਨੂੰ ਰਿਸ਼ਟ-ਪੁਸ਼ਟ ਰੱਖ ਸਕਦੇ ਹਨ।