Wednesday 17 May 2017

ਚਾਰ ਅਪੰਗ ਬੱਚਿਆਂ ਨੂੰ ਸਰਜਰੀ ਲਈ ਸ੍ਰੀ ਗੁਰੂ ਤੇਗ ਬਹਾਦਰ ਹਸਪਤਾਲ, ਲੁਧਿਆਣਾ ਵਿਖੇ ਇਲਾਜ ਲਈ ਭੇਜਿਆ: ਭਗਵੰਤ ਸਿੰਘ

By Tricitynews Reporter
Chandigarh 17th May:- ਸਰਵ ਸਿੱਖਿਆ ਅਭਿਆਨ ਤਹਿਤ ਜ਼ਿਲ੍ਹੇ ਵਿੱਚ 2506 ਵਿਸ਼ੇਸ ਲੋੜਾਂ ਵਾਲੇ ਬੱਚਿਆਂ ਦੀ ਪਹਿਚਾਣ ਕੀਤੀ ਗਈ ਹੈ ਇਨ੍ਹਾਂ ਬੱਚਿਆਂ ਨੂੰ ਪੜ੍ਹਾਉਣ, ਸਿਖਲਾਈ ਦੇਣ ਅਤੇ ਹੋਰ ਸਹੂਲਤਾਂ ਮੁਹੱਈਆ ਕਰਾਉਣ ਲਈ 21 6 ਇੰਨਕਲੁਸਿਵ ਐਜੂਕੇਸ਼ਨ ਰਿਸੋਰਸ ਟੀਚਰ (ਆਈ ਆਰ ਟੀ)  ਬਲਾਕ ਪੱਧਰ ਤੇ ਨਿਯੁਕਤ ਕੀਤੇ ਹਨ ਇਸ ਤੋਂ ਇਲਾਵਾ 40 ਆਈ..ਵਲੰਟੀਅਰ ਵੀ ਆਪਣੀ ਸੇਵਾ ਨਿਭਾਉਣਗੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਭਗਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ' 451 ਵਿਸੇਸ ਲੋੜਾਂ ਵਾਲੇ ਬੱਚਿਆਂ ਲਈ 39 ਰਿਸੋਰਸ ਸੈਂਟਰ ਵੀ ਸਥਾਪਿਤ ਕੀਤੇ ਗਏ ਹਨ 
ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਭਗਵੰਤ ਸਿੰਘ ਨੇ ਦੱਸਿਆ ਕਿ ਵਿਸ਼ੇਸ ਲੋੜਾਂ ਵਾਲੇ ਬੱਚਿਆਂ ਨੂੰ ਸਿੱਖਿਆ ਦੇਣ ਲਈ ਕੁੱਲ 37 ਰਿਸੋਰਸ ਸੈਂਟਰ (ਕਲਸ਼ਟਰ ਪੱਧਰ ਤੇ) ਅਤੇ 2 ਸਪੈਸ਼ਲ ਰਿਸੋਰਸ ਸੈਂਟਰ (ਜ਼ਿਲ੍ਹਾ ਪੱਧਰ) ਤੇ ਚਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ 6 ਤੋਂ 14 ਸਾਲ ਦੇ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਬੱਚੇ ਕਵਰ ਕੀਤੇ ਜਾਂਦੇ ਹਨ ਅਤੇ ਮੰਦਬੁੱਧੀ ਅਤੇ ਮਲਟੀਪਲ ਡਿਸਏਬਲਟੀ ਦੇ 18 ਸਾਲ ਤੱਕ ਦੇ ਬੱਚੇ ਕਵਰ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਅਪੰਗਤਾ ਦੀ ਸਤਰ ਕਾਰਨ ਜਿਹੜ੍ਹੇ ਬੱਚੇ ਰਿਸੋਰਸ ਸੈਂਟਰ ਤੱਕ ਨਹੀਂ ਸਕਦੇ। ਉਨ੍ਹਾਂ ਨੂੰ ਘਰਾਂ ' ਜਾ ਕੇ ਸਿੱਖਿਆ ਦਿੱਤੀ ਜਾਂਦੀ ਹੈ। ਜਿਨ੍ਹਾਂ ਦੀ ਜ਼ਿਲ੍ਹੇ ਵਿੱਚ 185 ਦੇ ਕਰੀਬ ਗਿਣਤੀ ਹੈ। ਜ਼ਿਲ੍ਹਾ ਸਿੱਖਿਆ ਅਫਸਰ ਨੇ ਹੋਰ ਦੱਸਿਆ ਕਿ ਜ਼ਿਲ੍ਹੇ ' ਚਾਰ ਬੱਚਿਆਂ ਦੀ ਅਪੰਗਤਾ ਕਾਰਨ ਉਨ੍ਹਾਂ ਨੁੰ ਸਰਜਰੀ ਲਈ ਲੁਧਿਆਣਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਹਸਪਤਾਲ ਵਿਖੇ ਇਲਾਜ ਲਈ ਭੇਜਿਆ ਗਿਆ। ਜਿਲ੍ਹਾ ਸਿੱਖਿਆ ਅਫਸਰ ਨੇ ਦੱਸਿਆ ਕਿ ਜ਼ਿਲ੍ਹੇ ' 144 ਬੱਚਿਆਂ ਨੂੰ ਬਣਾਵਟੀ ਅੰਗ ਮੁਫਤ ਮੁਹੱਈਆ ਕਰਵਾਏ ਗਏ ਹਨ। 
ਭਗਵੰਤ ਸਿੰਘ ਨੇ ਦੱਸਿਆ ਕਿ ਮਿਨਸਟਰੀ ਆਫ ਯੂਥ ਅਫੈਅਰ ਐਂਡ ਸਪੋਰਟਸ ਅਧੀਨ ਜ਼ਿਲ੍ਹਾ ਸ਼ੈਸ਼ਨ ਉਲਪਿੰਕ ਐਸੋਸੀਏਸ਼ਨ ਦੀ ਸਹਾਇਤਾ ਨਾਲ ਕਮਿਊਨਟੀ ਕੋਚਿੰਗ ਪ੍ਰੋਗਰਾਮ ਕਰਵਾਇਆ ਗਿਆ। ਜਿਸ ਤਹਿਤ ਜ਼ਿਲ੍ਹਾ ਪੱਧਰੀ ਵਿਸ਼ੇਸ ਲੋੜਾਂ ਵਾਲੇ ਬੱਚਿਆਂ ਦੀਆਂ ਖੇਡਾਂ ਕਰਵਾਈਆਂ ਗਈਆਂ 150 ਵਿਸ਼ੇਸ ਲੋੜਾਂ ਵਾਲੇ ਬੱਚਿਆਂ ਨੇ ਭਾਗ ਲਿਆ। ਪਹਿਲੀਆਂ ਪੁਜ਼ੀਸਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੇ ਪਟਿਆਲਾ ਵਿਖੇ ਹੋਈਆਂ ਰਾਜ ਪੱਧਰੀ ਖੇਡਾਂ ਵਿੱਚ ਭਾਗ ਲਿਆ। ਜਿੰਨ੍ਹਾ ਵਿੱਚੋ ਜ਼ਿਲ੍ਹੇ ਦੇ ਚਾਰ ਵਿਸ਼ੇਸ ਲੋੜਾਂ ਵਾਲੇ ਬੱਚਿਆਂ ਦੀ ਚੋਣ ਰਾਸ਼ਟਰ ਪੱਧਰੀ ਖੇਡਾ ਲਈ ਹੋਈ ਜੋ ਕਿ ਜੂਨ ਮਹੀਨੇ ਦੌਰਾਨ ਗੁਜਰਾਤ ਵਿਖੇ ਹੋਣ ਵਾਲੀਆਂ ਖੇਡਾਂ ਵਿੱਚ ਭਾਗ ਲੈਣਗੇ

No comments: