Monday, 26 September 2016

2 ਨਵੀਂਆਂ ਫੋਗਿੰਗ ਮਸ਼ੀਨਾਂ ਖਰੀਦਣ ਨਾਲ ਹੁਣ ਸ਼ਹਿਰ ਵਿੱਚ ਫੋਗਿੰਗ ਦਾ ਸ਼ਡਿਊਲ ਹੋਵੇਗਾ ਦੁੱਗਣਾ:ਰਾਜੇਸ਼ ਧੀਮਾਨ

By Tricitynews Reporter
Chandigarh 26th September:- ਨਗਰ ਨਿਗਮ ਐਸ..ਐਸ ਨਗਰ ਵਿੱਚ ਡੇਂਗੂ ਬੁਖਾਰ ਵਾਲੇ ਮੱਛਰ ਨੂੰ ਖਤਮ ਕਰਨ ਲਈ ਸੈਨੀਟੇਸ਼ਨ ਸ਼ਾਖਾਂ ਦੇ  ਅਧਿਕਾਰੀਆਂ ਵੱਲੋਂ ਲੋਕਾਂ ਦੇ ਘਰਾਂ, ਫੈਕਟਰੀਆਂ, ਦੁਕਾਨਾਂ ਆਦਿ ਦੀ ਚੈਂਕਿੰਗ ਕੀਤੀ ਗਈ ਅਤੇ 23 ਚਲਾਣ ਕੀਤੇ ਜਾ ਚੁੱਕੇ ਹਨ ਇਹ ਜਾਣਕਾਰੀ ਦਿੰਦਿਆਂ ਕਮਿਸ਼ਨਰ, ਨਗਰ ਨਿਗਮ ਸਾਹਿਬਜਾਦਾ ਅਜੀਤ ਸਿੰਘ ਨਗਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਇਸ ਸਮੇਂ ਨਗਰ ਨਿਗਮ ਵੱਲੋਂ 2 ਫੋਗਿੰਗ ਮਸ਼ੀਨਾਂ ਨਾਲ ਸ਼ਹਿਰ ਵਿੱਚ ਫੋਗਿੰਗ ਕਰਵਾਈ ਜਾ ਰਹੀ ਹੈ ਇਸ ਕੰਮ ਨੂੰ ਹੋਰ ਸਚਾਰੂ ਢੰਗ ਨਾਲ ਚਲਾਉਣ ਲਈ 2 ਹੋਰ ਨਵੀਂਆਂ ਫੋਗਿੰਗ ਮਸ਼ੀਨਾਂ ਦੀ ਖਰੀਦ ਕਰ ਲਈ ਗਈ ਹੈ, ਜਿਸ ਨਾਲ ਸ਼ਹਿਰ ਵਿੱਚ ਫੋਗਿੰਗ ਦਾ ਸ਼ਡਿਊਲ ਦੁੱਗਣਾ ਹੋ ਜਾਏਗਾ ਸ਼ਹਿਰ ਵਿੱਚ ਖੜੇ ਪਾਣੀ ਵਿੱਚ ਕਾਲਾ ਤੇਲ/ਐਂਟੀ ਲਾਰਵਾ ਦਵਾਈ ਦਾ ਛਿਡਕਾਅ ਕਰਵਾਇਆ ਜਾ ਰਿਹਾ ਹੈ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਸ਼ਹਿਰ ਵਿੱਚ ਡੇਂਗੂ ਦੀ ਰੋਕਥਾਮ ਬਾਰੇ ਜਾਣਕਾਰੀ ਵਾਲੇ ਬੋਰਡ ਵੱਖ-ਵੱਖ ਥਾਵਾਂ ਉੱਪਰ ਲਗਾਏ ਜਾ ਚੁੱਕੇ ਹਨ 



No comments: