Monday, 2 January 2017

ਅਜਮੇਰ ਸਿੰਘ ਲੱਖੋਵਾਲ ਅਤੇ ਟੀ.ਪੀ.ਐਸ ਸਿੱਧੂ ਨੇ ਡਾਇਰੀ ਅਤੇ ਕੈਲੰਡਰ ਕੀਤਾ ਜਾਰੀ

By Tricitynews Reporter
Chandigarh 02nd January:- ਅਜਮੇਰ ਸਿੰਘ ਲੱਖੋਵਾਲ, ਚੇਅਰਮੈਨ ਪੰਜਾਬ ਮੰਡੀ ਬੋਰਡ ਵਲੋਂ ਅੱਜ ਇੱਥੇ  ਇੱਕ ਸਾਦੇ ਸਮਾਰੋਹ ਦੌਰਾਨ  ਨੈਸ਼ਨਲ ਕੌਸਲ ਆਫ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡਜ਼ ( ਕੌਸਾਂਬ ) ਦੀ ਸਾਲ 2017 ਦੀ ਡਾਇਰੀ ਅਤੇ ਟੇਬਲ ਕੈਲੰਡਰ  ਰੀਲੀਜ਼ ਕੀਤਾ ਇੱਥੇ ਦੱਸਿਆ ਜਾਂਦਾ ਹੈ ਕਿ ਅਜਮੇਰ ਸਿੰਘ ਲੱਖੋਵਾਲ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹੋਣ ਦੇ ਨਾਲ-ਨਾਲ ਨੈਸ਼ਨਲ ਕੌਸਲ ਆਫ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡਜ਼  ( ਕੌਸਾਂਬ ) ਨਵੀਂ ਦਿੱਲੀ ਦੇ ਵੀ ਚੇਅਰਮੈਨ ਹਨ ਉਹਨਾਂ ਵਲੋਂ ਸ਼ਮਸ਼ੇਰ ਸਿੰਘ ਰੰਧਾਵਾ, ਮੈਨੇਜਿੰਗ ਡਾਇਰੈਕਟਰ ਕੌਸਾਂਬ ਦੀ ਪ੍ਰਸੰਸਾ ਕਰਦਿਆਂ ਕਿਹਾ  ਕਿ ਸ਼ਮਸ਼ੇਰ ਸਿੰਘ ਰੰਧਾਵਾ ਵਲੋਂ  ਭਾਰਤ ਦੇਸ਼ ਦੇ ਸਮੁੱਚੇ  ਮੰਡੀਕਰਣ ਬੋਰਡਾਂ ਦੇ ਪ੍ਰਬੰਧਕੀ ਢਾਂਚੇ ਅਤੇ ਮਿਤੀਆਂ/ਤਿਥੀਆਂ ਨੂੰ ਇੱਕ ਲੜੀ ਵਿੱਚ ਪਰੋ ਕੇ ਸ਼ਲਾਘਾ ਯੋਗ ਉਦਮ ਕੀਤਾ ਹੈ,ਜਿਸ ਨਾਲ ਵੱਖ- ਵੱਖ ਰਾਜਾਂ ਦੇ ਮੰਡੀਕਰਣ ਢਾਂਚੇ ਬਾਰੇ ਆਧੁਨਿਕ ਜਾਣਕਾਰੀ ਵੀ ਮਿਲ ਸਕੇਗੀ ਪੰਜਾਬ ਮੰਡੀ ਬੋਰਡ ਦੇ ਸਕੱਤਰ ਤੇਜਿੰਦਰਪਾਲ ਸਿੰਘ ਸਿੱਧੂ ,ਆਈ. . ਐਸ., ਵਲੋਂ ਸ਼ਮਸ਼ੇਰ ਸਿੰਘ ਰੰਧਾਵਾ, ਐਮ.ਡੀ., ਕੌਸਾਂਬ ਦੇ  ਇਸ ਉਦਮ ਲਈ  ਸ਼ਲਾਘਾ ਕੀਤੀ ਅਜਮੇਰ ਸਿੰਘ ਲੱਖੋਵਾਲ, ਚੇਅਰਮੈਨ ਕੌਸਾਂਬ ਵਲੋਂ  ਪੂਰੇ ਦੇਸ਼ ਵਾਸੀਆਂ ਨੂੰ ਨਵੇਂ ਵਰ੍ਹੇ ਦੀਆਂ ਸ਼ੁਭ ਕਾਮਨਾਵਾਂ ਵੀ  ਦਿੱਤੀਆਂ ਇਸ ਮੌਕੇ ਬੋਰਡ ਦੇ ਹੋਰ ਵੀ ਉੱਚ ਅਧਿਕਾਰੀ ਹਾਜਰ  ਸਨ



No comments: