By Tricitynews Reporter
Chandigarh 24th
May:- ਦਿਨ ਪ੍ਰਤੀ ਦਿਨ ਬਿਜਲੀ ਦੀ ਵੱਧ ਰਹੀ ਮੰਗ ਤੇ ਕਾਬੂ ਪਾਉਣ ਲਈ ਅਤੇ ਬਿਜਲੀ ਦੀ ਖਪਤ ਨੂੰ ਘਟਾਉਣ ਲਈ ਸਾਨੂੰ ਬਿਜਲੀ ਦੀ ਵਰਤੋਂ ਸੰਜਮ ਨਾਲ ਕਰਨੀ ਪਵੇਗੀ। ਰਾਜ ਦੇ ਲੋਕਾਂ ਨੂੰ ਬਿਜਲੀ ਦੀ ਬੱਚਤ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਿਜਲੀ ਅਤੇ ਸਿੰਚਾਈ ਮੰਤਰੀ ਪੰਜਾਬ, ਰਾਣਾ ਗੁਰਜੀਤ ਸਿੰਘ ਨੇ ਸ਼ਿਵਾਲਿਕ ਪਬਲਿਕ ਸਕੂਲ ਦੇ ਆਡੀਟੋਰੀਅਮ ਵਿਖੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ: ਅਤੇ ਈ.ਈ.ਐਸ.ਐਲ ਵੱਲੋਂ ਸਾਂਝੇ ਤੌਰ ਤੇ ਉਜਾਲਾ ਸਕੀਮ ਅਧੀਨ ਘੱਟ ਰੇਟ ਤੇ ਐਲ.ਏ.ਡੀ. ਬੱਲਬ, ਟਿਊਬਾਂ ਅਤੇ ਹੋਰ ਉਪਰਕਣ ਵੰਡਣ ਦੀ ਸ਼ੁਰੂਆਤ ਕਰਨ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਬਿਜਲੀ ਤੇ ਸਿੰਚਾਈ ਮੰਤਰੀ ਪੰਜਾਬ, ਨੇ ਕਿਹਾ ਕਿ ਪੰਜਾਬ ਵਿੱਚ ਉਜਾਲਾ ਯੋਜਨਾ ਦਾ 60 ਲੱਖ ਤੋਂ ਵੱਧ ਬਿਜਲੀ ਉਪਭੋਗਤਾਵਾਂ ਨੂੰ ਲਾਭ ਹੋਵੇਗਾ। ਉਨ੍ਹਾਂ ਦੱਸਿਆ ਕਿ ਉਜਾਲਾ ਸਕੀਮ ਅਧੀਨ ਈ.ਈ.ਐਸ.ਐਲ. ਵੱਲੋਂ ਰਾਜ ਵਿੱਚ ਘੱਟ ਰੇਟ ਤੇ 1 ਕਰੋੜ ਤੋਂ ਜਿਆਦਾ ਐਲ.ਈ.ਡੀ. ਬੱਲਬ 10 ਲੱਖ ਐਲ.ਈ.ਡੀ. ਟਿਊਬਾਂ ਅਤੇ 1 ਲੱਖ ਪੱਖੇ ਵੰਡੇ ਜਾਣਗੇ। ਇਨ੍ਹਾਂ ਦੀ ਵਰਤੋਂ ਨਾਲ ਰਾਜ ਵਿੱਚ 135 ਕਰੋੜ ਯੁਨੀਟ ਬਿਜਲੀ ਦੀ ਸਲਾਨਾ ਬੱਚਤ ਹੋਵੇਗੀ ਅਤੇ ਇੰਨ੍ਹਾਂ ਉਪਕਰਣਾਂ ਦੀ ਵਰਤੋਂ ਨਾਲ ਬਿਜਲੀ ਦੇ ਬਿਲਾਂ ਵਿੱਚ 540 ਕਰੋੜ ਰੁਪਏ ਤੋਂ ਵੱਧ ਦੀ ਸਲਾਨਾ ਬੱਚਤ ਹੋਵੇਗੀ। ਉਨ੍ਹਾਂ ਇਸ ਮੌਕੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਘਰਾਂ ਵਿੱਚ ਆਪਣੇ ਬਿਜਲੀ ਦੀ ਖਪਤ ਨੂੰ ਘਟਾਉਣ ਲਈ ਇੰਨ੍ਹਾਂ ਉਪਕਰਣਾਂ ਦੀ ਵਰਤੋਂ ਕਰਨ। ਉਨ੍ਹਾ ਦੱਸਿਆ ਕਿ ਐਲ.ਈ.ਡੀ. ਬੱਲਬ ਅਤੇ ਇਸ ਨਾਲ ਸਬੰਧਿਤ ਬਿਜਲੀ ਦੇ ਉਪਕਰਨਾਂ ਦੀ ਵਰਤੋਂ ਨਾਲ ਜਿੱਥੇ ਬਿਜਲੀ ਦੀ ਖਪਤ ਘੱਟਦੀ ਹੈ ਉੱਥੇ ਵਾਤਾਵਰਣ ਵੀ ਪ੍ਰਦੂਸ਼ਿਤ ਨਹੀਂ ਹੁੰਦਾ। ਉਨ੍ਹਾਂ ਹੋਰ ਕਿਹਾ ਕਿ ਰਾਜ ਵਿੱਚ ਬਿਜਲੀ ਚੋਰੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਬਿਜਲੀ ਚੋਰੀ ਰੋਕਣ ਲਈ ਵਿਸ਼ੇਸ ਮੁਹਿੰਮ ਵੀ ਵਿੰਢੀ ਜਾਵੇਗੀ।
ਬਿਜਲੀ ਤੇ ਸਿੰਚਾਈ ਮੰਤਰੀ ਪੰਜਾਬ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਣੀ ਮੌਜੂਦਾ ਸਰਕਾਰ ਚੋਣਾਂ ਦੌਰਾਨ ਆਪਣੇ ਚੋਣ ਮਨੋਰਥ ਪੱਤਰ ਮੁਤਾਬਿਕ ਰਾਜ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਹਰ ਕੀਮਤ ਤੇ ਪੂਰਾ ਕਰੇਗੀ। ਜਿਸ ਵਿੱਚ ਲੋਕਾਂ ਨੂੰ ਸ਼ਸਤੇ ਦਰਾਂ ਤੇ ਬਿਜਲੀ ਮੁਹੱਈਆ ਕਰਾਉਣਾ ਵੀ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੇ ਉਤਪਾਦਨ ਵਿੱਚ ਸਾਨੂੰ ਅਜਿਹੀਆਂ ਸੰਭਾਵਨਾਵਾਂ ਖੋਜ਼ਣ ਦੀ ਲੋੜ ਹੈ ਜਿਸ ਨਾਲ ਬਿਜਲੀ ਤੇ ਉਤਪਾਦਨ ਖਰਚਾ ਘੱਟ ਹੋਵੇ। ਉਨ੍ਹਾਂ ਦੱਸਿਆ ਕਿ ਸੋਲਰ ਪਾਵਰ ਪਲਾਂਟ ਇਸ ਮੰਤਵ ਨੂੰ ਪੂਰਾ ਕਰਨ ਲਈ ਬੇਹੱਦ ਸਹਾਈ ਹੋ ਰਹੇ ਹਨ। ਅਤੇ ਸੋਲਰ ਪਾਵਰ ਪਲਾਟਾਂ ਤੋਂ ਬਿਜਲੀ ਪੈਦਾ ਕਰਨ ਲਈ ਹੋਰ ਤਵੱਜੋ ਦਿੱਤੀ ਜਾਵੇਗੀ। ਉਨ੍ਹਾਂ ਇਸ ਮੌਕੇ ਆਮ ਲੋਕਾਂ ਨੂੰ ਐਲ.ਈ.ਡੀ. ਬੱਲਬ, ਟਿਊਬਾਂ ਅਤੇ ਪੱਖੇ ਵੰਡਣ ਦੀ ਰਸ਼ਮ ਵੀ ਅਦਾ ਕੀਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਸਥਾਨਿਕ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਉਜਾਲਾ ਸਕੀਮ ਨੂੰ ਮੁਹਾਲੀ ਤੋਂ ਸ਼ੁਰੂ ਕਰਨ ਲਈ ਬਿਜਲੀ ਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਵਿਸ਼ੇਸ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਲੋਕਾਂ ਨੂੰ ਵੱਡਾ ਲਾਭ ਹੋਵੇਗਾ ਅਤੇ ਐਲ.ਈ.ਡੀ.ਬੱਲਬ ਅਤੇ ਟਿਊਬਾਂ ਦੀ ਵਰਤੋਂ ਨਾਲ ਬਿਜਲੀ ਦੇ ਬਿਲਾਂ ਵਿੱਚ ਕਮੀ ਆਵੇਗੀ ਅਤੇ ਇਹ ਉਪਕਰਣ ਲੋਕਾਂ ਨੂੰ ਘੱਟ ਕੀਮਤ ਤੇ ਮਿਲਣਗੇ। ਉਨ੍ਹਾਂ ਕਿਹਾ ਕਿ ਦਿਨ ਪ੍ਰਤੀ ਦਿਨ ਵੱਧ ਵਿਸ਼ਵ ਤਪਸ ਵਿੱਚ ਵੀ ਇਨ੍ਹਾਂ ਉਪਕਰਨਾਂ ਦੀ ਵਰਤੋਂ ਨਾਲ ਕਮੀ ਆਵੇਗੀ ਅਤੇ ਵਾਤਾਵਰਣ ਸਵੱਛ ਹੋਵੇਗਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਮੁੱਖ ਸਕੱਤਰ ਅਤੇ ਸੀ.ਐਮ.ਡੀ. ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ: ਏ ਵੇਨੂ ਪ੍ਰਸਾਦ ਨੇ ਕਿਹਾ ਕਿ ਉਜਾਲਾ ਸਕੀਮ ਸ਼ੁਰੂ ਹੋਣ ਨਾਲ ਰਾਜ ਦੇ ਲੋਕਾਂ ਨੂੰ ਵਿੱਤੀ ਲਾਭ ਹੋਵੇਗਾ ਅਤੇ ਆਮ ਲੋਕਾਂ ਦੇ ਘਰਾਂ ਵਿੱਚ ਐਲ.ਈ.ਬੱਲਬ ਅਤੇ ਟਿਊਬਾਂ ਲੱਗਣ ਨਾਲ ਬਿਜਲੀ ਦੀ ਖਪਤ ਘੱਟ ਹੋਵੇਗੀ ਅਤੇ ਉਨ੍ਹਾਂ ਦੇ ਬਿਜਲੀ ਦੇ ਬਿਲਾਂ ਵਿੱਚ ਵੀ ਕਮੀ ਆਵੇਗੀ। ਉਨ੍ਹਾਂ ਇਸ ਮੌਕੇ ਲੋਕਾਂ ਨੂੰ ਐਲ.ਈ.ਡੀ. ਉਪਰਕਨਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਇਸ ਮੌਕੇ ਉਜਾਲਾ ਸਕੀਮ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਵੀ ਦਿੱਤੀ।
No comments:
Post a Comment