Tuesday, 2 May 2017

ਜ਼ਿਲ੍ਹੇ 'ਚ ਗਰੀਬਾਂ, ਬੇਘਰਿਆਂ ਅਤੇ ਲੋੜਵੰਦਾਂ ਲਈ ਸਸਤਾ ਭੋਜਨ ਦੀ ਪ੍ਰੀ-ਲਾਂਚ ਭਲਕੇ: ਸਪਰਾ

By Tricitynews Reporter
Chandigarh 02nd May:- ਪੰਜਾਬ ਸਰਕਾਰ ਵੱਲੋਂ  ਲੋੜਵੰਦਾਂ, ਗਰੀਬਾਂ ਅਤੇ ਬੇਘਰਿਆਂ ਨੂੰ ਸਸਤਾ ਖਾਣਾ ਮੁਹੱਈਆ ਕਰਾਉਣ ਦੇ ਲਏ ਇਤਿਹਾਸਕ ਫੈਸਲੇ ਦੇ ਮੱਦੇਨਜਰ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਵੱਲੋਂ ਸਮਾਜ ਸੇਵੀ ਸੰਸਥਾ ਇਸਤਰੀ ਸ਼ਕਤੀ ਨਾਲ ਮਿਲ ਕੇ ਭਲਕੇ ਤੋਂ ਸਸਤਾ ਭੋਜਨ ਸਕੀਮ ਨੂੰ ਪ੍ਰੀ-ਲਾਂਚ ਕੀਤਾ ਜਾਵੇਗਾ  ਜਿਸ ਤਹਿਤ ਕੇਵਲ 10 ਰੁਪਏ  ਦਾ ਵਧੀਆ ਸਾਫ ਸੂਥਰਾ ਅਤੇ ਹਾਈਜੈਨਿਕ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਇਆ ਜਾਵੇਗਾ ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਭਲਕੇ 3 ਮਈ ਨੂੰ ਸਸਤਾ ਭੋਜਨ ਦਾ ਟਰਾਇਲ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਸ਼ੁਰੂ ਕੀਤਾ ਜਾਵੇਗਾ ਜਿਸ ਤਹਿਤ 250 ਵਿਅਕਤੀਆਂ ਨੂੰ ਦੁਪਹਿਰ ਦੇ ਖਾਣੇ ਦੇ ਪੈਕੇਟ ਅਤੇ ਪਾਣੀ ਦੀ ਬੋਤਲ ਦਿੱਤੀ ਜਾਵੇਗੀ
ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ 05 ਅਤੇ 06 ਮਈ ਨੂੰ ਸਸਤਾ ਭੋਜਨ ਸਕੀਮ ਤਹਿਤ ਲੋੜਵੰਦਾਂ ਨੂੰ ਜੂਡੀਸਅਲ ਕੋਰਟ ਕੰਪਲੈਕਸ ਸੈਕਟਰ 76 ਵਿਖੇ 300 ਪੈਕੇਟ ਰੋਜਾਨਾ ਦੁਪਹਿਰ  12:30  ਤੋਂ 02:30 ਵਜੇ ਤੱਕ ਵੰਡੇ ਜਾਣਗੇ। ਇਸ ਤੋਂ ਉਪਰੰਤ 08 ਮਈ ਤੋਂ ਇਸ ਸਕੀਮ ਨੂੰ ਰੈਗੂਲਰ ਕੀਤਾ ਜਾਵੇਗਾ ਅਤੇ ਸਸਤਾ ਭੋਜਨ ਸਕੀਮ ਤਹਿਤ ਪਹਿਲਾਂ ਐਸ..ਐਸ. ਨਗਰ ਦੇ ਸ਼ਹਿਰੀ ਖੇਤਰ ਵਿੱਚ ਲਾਗੂ ਕੀਤਾ ਜਾਵੇਗਾ। ਜਿਸ ਤਹਿਤ ਸਿਵਲ ਹਸਪਤਾਲ ਫੇਜ਼-06 ਅਤੇ ਨਾਲ ਲਗਦੇ ਬੱਸ ਸਟਾਪ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨੇੜੇ ਥਾਂ ਦੀ ਚੋਣ ਕੀਤੀ ਗਈ ਹੈ ਅਤੇ ਰੋਜਾਨਾ 2 ਗੱਡੀਆਂ ਰਾਂਹੀ 500-500 ਪੈਕੇਟ ਵੰਡੇ ਜਾਇਆ ਕਰਨਗੇ ਅਤੇ ਲੋੜ ਮੁਤਾਬਿਕ ਪੈਕੇਟਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇਗਾ।  ਉਨ੍ਹਾਂ ਦੱਸਿਆ ਕਿ ਸਸਤਾ ਭੋਜਨ ਸਕੀਮ ਸ਼ੁਰੂ ਹੋਣ ਨਾਲ ਹੁਣ ਲੋੜਵੰਦਾਂ ਨੂੰ ਭੁੱਖਾ ਨਹੀ ਰਹਿਣਾ ਪਵੇਗਾ ਸਗੋਂ ਉਨ੍ਹਾਂ ਨੂੰ ਬਹੁਤ ਹੀ ਸਸਤੇ ਰੇਟ ਤੇ ਉਨ੍ਹਾਂ ਦੀ ਜੇਬ ਮੁਤਾਬਿਕ ਖਾਣਾ ਹਾਸਿਲ ਹੋ ਸਕੇਗਾ। 
ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਜਦੋਂ ਇਹ ਸਕੀਮ ਨੂੰ ਹੁੰਗਾਰਾ ਮਿਲਣਾ ਸ਼ੁਰੂ ਹੋ ਜਾਵੇਗਾ ਤਾਂ ਇਸ ਦਾ ਘੇਰਾ ਹੋਰ ਵਿਸਾਲ ਕਰ ਦਿੱਤਾ ਜਾਵੇਗਾ। ਸਸਤਾ ਭੋਜਨ  ਸਕੀਮ ਨੂੰ ਸਬ-ਡਵੀਜਨ ਪੱਧਰ ਤੇ ਵੀ ਜੂਨ ਮਹੀਨੇ ਦੌਰਾਨ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰਾਂ ਵਿੱਚ ਨਗਰ ਕੌਂਸਲਾਂ ਅਤੇ ਪਿੰਡਾਂ ਵਿੱਚ ਪੰਚਾਇਤਾਂ ਨਾਲ ਤਾਲਮੇਲ ਕਰਕੇ ਕਮਿਊਨਿਟੀ ਰਸੋਈਆਂ ਵੀ ਸਥਾਪਿਤਾ ਕੀਤੀਆਂ ਜਾਣਗੀਆਂ ਤਾਂ ਜੋ ਹੋਰਨਾਂ ਸ਼ਹਿਰਾਂ ਅਤੇ ਪਿੰਡਾਂ ਵਿੱਚ ਵੀ  ਲੋੜਵੰਦਾਂ ਲਈ ਦੁਪਹਿਰ ਦਾ ਖਾਣਾ ਮੁਹੱਈਆ ਹੋ ਸਕੇ। ਗੁਰਪ੍ਰੀਤ ਕੌਰ ਸਪਰਾ ਨੇ ਇਹ ਵੀ ਦੱਸਿਆ ਕਿ  ਸਸਤਾ ਭੋਜਨ ਸਕੀਮ ਦਾ ਮੁਲੰਕਣ ਕਰਨ ਲਈ ਇੱਕ ਹੋਰ ਅਕਸਿਆਪਾਤਰਾ ਐਨ.ਜੀ.. ਵੀ ਇਸ ਜ਼ਿਲ੍ਹੇ ਦਾ ਦੌਰਾ ਕਰੇਗੀ ਅਤੇ ਇਸ ਸਕੀਮ ਦੀ ਬਿਹਤਰੀ ਲਈ ਸੁਝਾਅ ਦੇਵੇਗੀ।


No comments: