By Tricitynews Reporter
Chandigarh
17th June:- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸਥਿਤ ਸ੍ਰੀ ਗੁਰੂ ਰਵਿਦਾਸ ਭਵਨ ਫੇਜ਼ 7 ਵਿਖੇ ਫੋਰਮ ਫਾਰ ਦਾ ਵਿਕਰ ਸੈਕਸ਼ਨਜ਼ ਪੰਜਾਬ ਦੀ ਮੀਟਿੰਗ ਫੋਰਮ ਦੇ ਚੇਅਰਮੈਨ ਆਰ.ਐਲ ਕਲਸੀਆ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਵਿਸ਼ੇਸ ਮਹਿਮਾਨ ਵਜੋ ਸ਼ਾਮਲ ਹੋਏ। ਫੋਰਮ ਦੇ ਆਹੁਦੇਦਾਰਾਂ ਨੇ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਲੋਕਾਂ ਲਈ ਕੀਤੇ ਜਾ ਰਹੇ ਭਲਾਈ ਕਾਰਜਾਂ ਬਦਲੇ ਵਿਸ਼ੇਸ ਤੌਰ ਤੇ ਡਿਪਟੀ ਕਮਿਸ਼ਨਰ ਨੂੰ ਸਨਮਾਨਿਤ ਵੀ ਕੀਤਾ।
ਗੁਰਪ੍ਰੀਤ ਕੌਰ ਸਪਰਾ ਨੇ ਇਸ ਮੋਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ੍ਰੇਣੀਆਂ ਦੀ ਭਲਾਈ ਲਈ ਪੁਰੀ ਤਰ੍ਹਾਂ ਵਚਨਬੱਧ ਹੈ। ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਗਰੀਬ ਵਰਗ ਦੇ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਧੰਦਿਆਂ ਦੀ ਸਿਖਲਾਈ ਦੇ ਨਾਲ-ਨਾਲ ਘੱਟ ਵਿਆਜ ਤੇ ਕਰਜੇ ਵੀ ਮੁਹੱਈਆ ਕਰਵਾਏ ਜਾਣਗੇ ਅਤੇ ਲੋੜਵੰਦਾਂ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਹੀਂ ਮੁਫ਼ਤ ਕਾਨੂੰਨੀ ਸਹਾਇਤਾ ਵੀ ਪ੍ਰਦਾਨ ਕਰਵਾਈ ਜਾਵੇਗੀ। ਉਨ੍ਹਾਂ ਨੇ ਫੋਰਮ ਵੱਲੋਂ ਅਨੁਸੂਚਿਤ ਜਾਤੀਆਂ ਅਤੇ ਪਛੜੀ ਸ੍ਰੇਣੀਆਂ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਫੋਰਮ ਨੂੰ ਕਿਹਾ ਕਿ ਬੇਟੀ ਬਚਾਓ ਅਤੇ ਬੇਟੀ ਪੜਾਓ ਲਈ ਵੀ ਜਾਗਰੂਕਤਾ ਪੈਦਾ ਕਰਨ ਲਈ ਫੋਰਮ ਵੱਲੋਂ ਵਿਸ਼ੇਸ ਉਪਰਾਲੇ ਕਰਨ ਦੀ ਲੋੜ ਹੈ।
ਇਸ ਮੋਕੇ ਫੋਰਮ ਫਾਰ ਦਾ ਵਿਕਰ ਸੈਕਸ਼ਨਜ਼ (4ਯ) ਪੰਜਾਬ ਦੇ ਚੇਅਰਮੈਨ ਆਰ.ਐਲ ਕਲਸੀਆ (ਸੇਵਾਮੁਕਤ ) ਨੇ ਕਿਹਾ ਕਿ ਫੋਰਮ ਵੱਲੋਂ ਪਿਛਲੇ ਸਮੇਂ ਤੋਂ ਅਨੁਸੂਚਿਤ ਜਾਤੀ ਤੇ ਪਛੜੀਆਂ ਸ੍ਰੇਣੀਆਂ ਅਤੇ ਗਰੀਬ ਲੋਕਾਂ ਦੀ ਭਲਾਈ ਲਈ ਵਿਸ਼ੇਸ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਫੋਰਮ ਵੱਲੋਂ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਵੀ ਦਿੱਤਾ। ਜਿਸ ਵਿੱਚ ਪਛੜੀਆਂ ਸ੍ਰੇਣੀਆਂ ਅਤੇ ਅਨੁਸੂਚਿਤ ਜਾਤੀਆਂ ਦੇ ਲੋਕਾਂ ਲਈ ਪੁਡਾ ਤੋ ਰਿਆਇਤੀ ਦਰ੍ਹਾਂ ਤੇ ਪਲਾਟ ਦਿਵਾਉਣੇ, ਸਫਾਈ ਕਰਮਚਾਰੀਆਂ ਨੂੰ ਪੱਕਾ ਕਰਨਾ, ਰਾਇਟ ਟੂ ਐਜੂਕੇਸ਼ਨ, ਰਾਇਟ ਨੂੰ ਫਰੀ ਐਂਡ ਕੰਪਲਸਰੀ ਐਜੂਕੇਸ਼ਨ ਅਤੇ ਹਾਇਰ ਐਜੂਕੇਸ਼ਨ ਤਹਿਤ ਐਸ.ਸੀ / ਬੀ.ਸੀ. ਦੇ ਦਾਖਲੇ ਲਈ ਰਿਜਰਵੇਸ਼ਨ ਕੋਟੇ ਤਹਿਤ ਦਾਖਲੇ ਦੇਣਾ ਅਤੇ ਵਿੱਤ ਕਾਰਪੋਰੇਸਨ ਤੋਂ ਘੱਟ ਤੋਂ ਘੱਅ ਵਿਆਜ ਦਰ੍ਹਾਂ ਤੇ ਸਵੈ ਰੋਜ਼ਗਾਰ ਧੰਦੇ ਸ਼ੁਰੂ ਕਰਨ ਲਈ ਕਰਜੇ ਮੁਹੱਈਆ ਕਰਾਉਣਾ। ਸਰਕਾਰੀ ਹਸਪਤਾਲਾਂ ਵਿੱਚ ਗਰੀਬਾਂ ਨੂੰ ਸਿਹਤ ਪੋਲਸੀ ਤਹਿਤ ਮੁਫ਼ਤ ਦਵਾਇਆ, ਮੁਫ਼ਤ ਟੈਸਟ ਅਤੇ ਮੁਫ਼ਤ ਐਕਸਰੇ ਦੀ ਸੁਵਿਧਾਵਾਂ ਆਦਿ ਮੰਗਾਂ ਸਾਮਲ ਹਨ।
ਇਸ ਮੌਕੇ ਫੋਰਮ ਦੇ ਚੀਫ ਪੈਟਰਨ ਜੇ.ਆਰ. ਕੁੰਡਲ, ਜਨਰਲ ਸਕੱਤਰ ਡੀ.ਆਰ. ਪੋਲ ਅਤੇ ਫੋਰਮ ਦੇ ਹੋਰ ਆਹੁਦੇਦਾਰ ਮੈਂਬਰ ਵੀ ਮੌਜੂਦ ਸਨ।
No comments:
Post a Comment