Monday, 24 July 2017

ਵੋਟ ਕਟਵਾਉਣ ਲਈ 853 ਅਤੇ ਕਿਸੇ ਕਿਸਮ ਦੀ ਸੋਧ ਕਰਵਾਉਣ ਲਈ 1262 ਵਿਅਕਤੀਆਂ ਨੇ ਭਰੇ ਫਾਰਮ: ਗੁਰਪ੍ਰੀਤ ਕੌਰ ਸਪਰਾ

By Tricitynews Reporter
Chandigarh 24th July:- ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਵਿਸੇਸ਼ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ 18 ਤੋਂ 21 ਸਾਲ ਤੱਕ ਦੀ ਉਮਰ ਦੇ ਨੌਜਵਾਨਾਂ ਦੀਆਂ ਵੋਟਾਂ ਬਣਾਉਣ ਲਈ 'ਕੋਈ ਵੋਟਰ ਨਾ ਰਹੇ ਵਾਂਝਾ' ਨਾਮ ਹੇਠ 31 ਜੁਲਾਈ ਤੱਕ ਚਲਾਈ ਜਾ ਰਹੀ ਮੁਹਿੰਮ ਅਧੀਨ  ਜ਼ਿਲ੍ਹੇ ਵਿੱਚ ਪੈਂਦੇ ਤਿੰਨ ਵਿਧਾਨ ਸਭਾ ਹਲਕਿਆਂ 052-ਖਰੜ, 053-ਐਸ..ਐਸ ਨਗਰ ਤੇ 112 ਡੇਰਾਬਸੀ ਵਿਖੇ 18 ਤੋਂ 21 ਸਾਲ ਉਮਰ ਦੇ ਲਗਭਗ 4737 ਨੌਜਵਾਨਾਂ ਨੇ ਨਵੀਂ ਵੋਟ ਬਣਾਉਣ ਲਈ ਫਾਰਮ ਨੰਬਰ 6 ਭਰ ਕੇ ਸਬੰਧਤ ਬੂਥ ਲੈਵਲ ਅਫਸਰਾਂ ਨੂੰ ਦਿੱਤੇ ਹਨ ਜਦੋਂ ਕਿ ਵੋਟ ਕਟਵਾਉਣ ਲਈ 853 ਵਿਅਕਤੀਆਂ ਨੇ ਫਾਰਮ ਨੰ: 7 ਅਤੇ  ਵੋਟਰ ਕਾਰਡ ਵਿੱਚ ਕਿਸੇ ਤਰ੍ਹਾਂ ਦੀ ਸੋਧ ਕਰਵਾਉਣ ਲਈ 1262 ਵਿਅਕਤੀਆਂ ਨੇ ਫਾਰਮ ਨੰਬਰ 8 ਅਤੇ ਰਿਹਾਇਸ਼ੀ ਪਤਾ ਤਬਦੀਲ ਕਰਨ ਬਾਰੇ ਫਾਰਮ ਨੰਬਰ 8- ਵੀ ਭਰ ਕੇ ਦਿੱਤੇ ਹਨ
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 052-ਖਰੜ ਵਿਖੇ 18 ਤੋਂ 19 ਸਾਲ ਅਤੇ ਇਸ ਤੋਂ ਵੱਧ ਉਮਰ ਦੇ 1244 ਵਿਅਕਤੀਆਂ ਨੇ ਫਾਰਮ ਨੰਬਰ 6 ਭਰ ਕੇ ਦਿੱਤੇ ਹਨ। ਇਸ ਤੋਂ ਇਲਾਵਾ 226 ਵਿਅਕਤੀਆਂ ਨੇ ਵੋਟ ਕਟਵਾਉਣ ਲਈ ਫਾਰਮ ਨੰ: 7, ਵੋਟਰ ਕਾਰਡ ਵਿੱਚ ਕਿਸੇ ਤਰ੍ਹਾਂ ਦੀ ਸੋਧ ਕਰਵਾਉਣ ਲਈ 309 ਵਿਅਕਤੀਆਂ ਨੇ ਫਾਰਮ ਨੰਬਰ 8 ਭਰ ਕੇ ਦਿੱਤੇ ਹਨ। ਸ੍ਰੀਮਤੀ ਸਪਰਾ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 053-ਐਸ..ਐਸ ਨਗਰ ਵਿਖੇ 18 ਤੋਂ 19 ਸਾਲ ਅਤੇ ਇਸ ਤੋਂ ਵੱਧ ਉਮਰ ਦੇ 1090 ਨੌਜਵਾਨਾਂ ਨੇ ਫਾਰਮ ਨੰ: 6 ਭਰ ਕੇ ਦਿੱਤੇ ਹਨ। ਇਸ ਤੋਂ ਇਲਾਵਾ 253 ਵਿਅਕਤੀਆਂ ਨੇ ਵੋਟ ਕਟਵਾਉਣ ਲਈ ਫਾਰਮ ਨੰ: 7, ਵੋਟਰ ਸ਼ਨਾਖਤੀ ਕਾਰਡ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਕਰਵਾਉਣ ਲਈ 307 ਵਿਅਕਤੀਆਂ ਨੇ ਫਾਰਮ ਨੰ: 8 ਭਰ ਕੇ ਸਬੰਧਤ ਬੀ.ਐਲ.ਓਜ਼ ਨੂੰ ਦਿੱਤੇ ਹਨ। 
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਇਸੇ ਤਰ੍ਹਾਂ ਹਲਕਾ 112-ਡੇਰਾਬਸੀ ਵਿੱਚ 18 ਤੋਂ 19 ਸਾਲ  ਅਤੇ ਇਸ ਤੋਂ ਵੱਧ ਉਮਰ ਦੇ 2403 ਨੌਜਵਾਨਾਂ ਨੇ ਨਵੀਂ ਵੋਟ ਬਣਾਉਣ ਲਈ ਫਾਰਮ ਨੰ: 6 ਭਰ ਕੇ ਦਿੱਤੇ ਹਨ। ਜਦੋਂ ਕਿ ਵੋਟ ਕਟਵਾਉਣ ਲਈ 374 ਵਿਅਕਤੀਆਂ ਨੇ ਫਾਰਮ ਨੰ: 7  ਅਤੇ  ਵੋਟਰ ਸ਼ਨਾਖਤੀ ਕਾਰਡ ਵਿੱਚ ਕਿਸੇ ਤਰ੍ਹਾਂ ਦੀ ਤਬਦੀਲੀ ਕਰਵਾਉਣ ਲਈ 646 ਵਿਅਕਤੀਆਂ ਨੇ ਫਾਰਮ ਨੰ: 8 ਭਰ ਕੇ ਦਿੱਤੇ ਹਨ। ਉਨ੍ਹਾਂ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਜਿਸਦੀ ਉਮਰ 01 ਜਨਵਰੀ 2017 ਨੂੰ 18 ਸਾਲ ਜਾਂ ਇਸ ਤੋਂ ਵੱਧ ਹੈ ਆਪਣੀ ਨਵੀਂ ਵੋਟ ਬਣਾਉਣ ਲਈ  ਫਾਰਮ ਨੰਬਰ 6 ਭਰ ਕੇ ਦੇ ਸਕਦਾ ਹੈ 


No comments: