By Tricitynews Reporter
Chandigarh
22nd November:- ਭੋਗਪਰ ਸਹਿਕਾਰੀ ਖੰਡ ਮਿੱਲ ਦੀ ਗੰਨਾ ਪਿੜਾਈ ਦੀ ਸਮਰਥਾ ਵਧਾਕੇ 3500 ਟਨ ਪਿੜਾਈ ਪ੍ਰਤੀ ਦਿਨ ਤੱਕ ਕੀਤੀ ਜਾਵੇਗੀ ਅਤੇ 15 ਮੈਗਾਵਾਟ ਬਿਜਲੀ ਉਤਪਾਦਨ ਦਾ ਪਲਾਂਟ ਵੀ ਲਗਾਇਆ ਜਾਵੇਗਾ। ਇਸ ਗੱਲ ਦੀ ਜਾਣਕਾਰੀ ਸੂਗਰਫੈਡ ਪੰਜਾਬ ਦੇ ਚੇਅਰਮੈਨ ਸੁਖਬੀਰ ਸਿੰਘ ਵਾਹਲਾ ਨੇ ਸਥਾਨਕ ਸੂਗਰਫੈਡ ਦੇ ਦਫਤਰ ਵਿਖੇ ਮੈਸਰਜ਼ ਉਤਮ ਇੰਡਸਟਰੀਅਲ ਇੰਜੀਨੀਅਰਿੰਗ ਪ੍ਰਾਈਵੇਟ ਲਿਮਿਟਡ ਗਾਜ਼ੀਆਬਾਦ ਅਤੇ ਉਤਮ ਐਨਰਜ਼ੀ ਸਿਸਟਮ ਲਿਮਟਿਡ ਪੂਨੇ ਦੇ ਸੰਯੁਕਤ ਵੈਂਚਰ ਨੂੰ ਭੋਗਪਰ ਸਹਿਕਾਰੀ ਖੰਡ ਮਿੱਲ ਦੀ ਗੰਨਾ ਪਿੜਾਈ ਦੀ ਸਮਰਥਾ
1016 ਟਨ ਤੋਂ ਵਧਾਕੇ
3500 ਟਨ ਪਿੜਾਈ ਪ੍ਰਤੀ ਦਿਨ ਕਰਨ ਅਤੇ 15 ਮੈਗਾਵਾਟ ਬਿਜਲੀ ਉਤਪਾਦਨ ਦਾ ਪਲਾਂਟ ਲਗਾਉਣ ਦਾ ਲੈਟਰ ਆਫ ਇੰਟੈਂਟ (ਐਲ.ਓ.ਆਈ) ਸੌਂਪਣ ਸਮੇਂ ਦਿੱਤੀ।
ਸੁਖਬੀਰ ਸਿੰਘ ਵਾਹਲਾ ਨੇ ਦੱਸਿਆ ਕਿ ਇਹ ਪਲਾਂਟ 102 ਕਰੋੜ 54 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ ਅਤੇ ਇਸ ਤੇ ਦਸਬੰਰ ਮਹੀਨੇ ਚ ਕੰਮ ਸ਼ੁਰੂ ਹੋ ਜਾਵੇਗਾ ਜੋ ਇਕ ਸਾਲ ਵਿਚ ਮੁਕਮੰਲ ਕੀਤਾ ਜਾਵੇਗਾ। ਉਨਾ੍ਹਂ ਹੋਰ ਦੱਸਿਆ ਕਿ ਐਨ.ਸੀ.ਡੀ.ਸੀ ਅਤੇ ਐਸ.ਡੀ.ਐਫ ਤੋਂ ਮਿਆਦੀ ਕਰਜ਼ਾ 75 ਕਰੋੜ ਰੁਪਏ ਲੈਣ ਲਈ ਪੰਜਾਬ ਸਰਕਾਰ ਵੱਲੋਂ ਸ਼ਿਫਾਰਸ਼ ਕਰ ਦਿੱਤੀ ਗਈ ਹੈ। ਸੁਖਬੀਰ ਸਿੰਘ ਵਾਹਲਾ ਨੇ ਦੱਸਿਆ ਕਿ ਭੋਗਪੁਰ ਸਹਿਕਾਰੀ ਖੰਡ ਮਿਲ ਪੰਜਾਬ ਦੀ ਸਭ ਤੋਂ ਪੁਰਾਣੀ ਮਿੱਲ ਹੈ ਜੋ ਕਰੀਬ 60 ਸਾਲਾਂ ਤੋਂ ਕਿਸਾਨਾਂ ਦੀ ਸੇਵਾ ਕਰ ਰਹੀ ਹੈ। ਇਸ ਦੀ ਸਥਾਪਨਾ 1954 ਵਿਚ ਕੀਤੀ ਗਈ ਸੀ ਅਤੇ 1955-56 ਤੋਂ ਖੰਡ ਦਾ ਉਤਪਾਦਨ ਸ਼ੁਰੂ ਕੀਤਾ ਗਿਆ । ਉਨਾ੍ਹਂ ਦੱਸਿਆ ਹੁਣ ਇਸ ਮਿੱਲ ਵਿੱਚ ਨਵੀਤਮ ਤਕਨੀਕ ਵਾਲੀ ਮਸ਼ੀਨਰੀ ਲਗਾਈ ਜਾਵੇਗੀ ਜਿਸ ਨਾਲ ਮਿੱਲ ਦੀ ਕੁਸ਼ਲਤਾ ਵਿਚ ਵਾਧਾ ਹੋਵੇਗਾ। ਇਸ ਤੋਂ ਇਲਾਵਾ ਇਥੇ 15 ਮੈਗਾਵਾਟ ਬਿਜਲੀ ਉਤਪਾਦਨ ਦਾ ਪਲਾਂਟ ਵੀ ਲਗਾਇਆ ਜਾਵੇਗਾ।
No comments:
Post a Comment