By Tricitynews Reporter
Chandigarh
07th November:- ਸਿਵਲ ਹਸਪਤਾਲ ਮੋਹਾਲੀ ਵਿਖੇ ਸਿਵਲ ਸਰਜਨ ਡਾ. ਰਣਜੀਤ ਕੌਰ ਗੁਰੂ ਦੀ ਅਗਵਾਈ ਹੇਠ ਕੈਂਸਰ ਰਹਿਤ ਦਿਵਸ ਮਨਾਇਆ ਗਿਆ । ਇਸ ਮੌਕੇ ਸਿਵਲ ਸਰਜਨ ਡਾ. ਰਣਜੀਤ ਕੌਰ ਗੁਰੂ ਨੇ ਮੂਹ ਦਾ ਕੈਂਸਰ, ਛਾਤੀ ਦਾ ਕੈਂਸਰ , ਫੇਫੜਿਆਂ ਦਾ ਕੈਂਸਰ ਅਤੇ ਬੱਚੇ ਦਾਨੀ ਦੇ ਕੈਂਸਰ ਬਾਰੇ ਵਿਸਥਾਰ ਪੂਰਵਕ ਜਾਗਰੂਕ ਕਰਵਾਇਆ ਗਿਆ । ਉਨ੍ਹਾਂ ਕਿਹਾ ਕਿ ਛੇਵੀਂ ਜਮਾਤ ਦੀਆਂ ਲੜਕੀਆਂ ਜਿਨ੍ਹਾਂ ਦੀ ਉਮਰ 9 ਤੋਂ 14 ਸਾਲ ਹੈ ਨੂੰ ਐਚ.ਪੀ.ਵੀ ਦੇ ਦੋ ਟੀਕੇ ਇੱਕ -ਇੱਕ ਮਹੀਨੇ ਦੇ ਫਰਕ ਨਾਲ ਲਗਵਾਏ ਜਾਣੇ ਹਨ । ਇਹ ਟੀਕੇ ਪੰਜਾਬ ਸਰਕਾਰ ਵੱਲੋਂ ਮੁਫਤ ਲਗਾਵਾਏ ਜਾਣੇ ਹਨ । ਉਨ੍ਹਾਂ ਕਿਹਾ ਕਿ ਸਰਵਿਕਸ ਕੈਂਸਰ ਲਈ ਵੀ.ਆਈ.ਏ ਸ਼ੁਰੂ ਕਰਵਾਇਆ ਜਾ ਰਿਹਾ ਹੈ । ਇਸ ਬਾਰੇ ਓ.ਪੀ.ਡੀ ਵਿਚ ਆਏ ਮਰੀਜ਼ਾ ਦਾ ਪਤਾ ਲਗਾਇਆ ਜਾਣਾ ਹੈ ।
ਉਨ੍ਹਾਂ ਇਹ ਵੀ ਦੱਸਿਆ ਕਿ ਓਰਲ ਕੈਂਸਰ ਤੰਬਾਕੂ ਕੋਟਪਾ ਐਕਟ ਰਾਹੀਂ ਵੀ ਜਾਗਰੂਕ ਕਰਵਾਇਆ ਜਾ ਰਿਹਾ ਹੈ । ਉਨ੍ਹਾਂ ਇਸ ਮੌਕੇ ਜਿੱਥੇ ਚੰਗੀ ਸਿਹਤ ਲਈ ਸੰਤੁਲਿਤ ਭੋਜਨ , ਹਰੀਆਂ ਸਬਜ਼ੀਆਂ ਅਤੇ ਵੱਧ ਤੋਂ ਵੱਧ ਫਲ ਖਾਣ ਤੇ ਜ਼ੋਰ ਦਿੱਤਾ ਉੱਥੇ ਉਨ੍ਹਾਂ ਬਾਹਰ ਦਾ ਤਲਿਆ ਹੋਇਆ ਭੋਜਣ ਖਾਣ ਤੋਂ ਪ੍ਰਹੇਜ਼ ਕਰਨ ਲਈ ਵੀ ਪ੍ਰੇਰਿਤ ਕੀਤਾ ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰੀਟਾ ਭਾਰਦਵਾਜ , ਡਾ. ਨਵਤੇਜ ਪਾਲ ਸਿੰਘ , ਐਸ.ਐਮ.ਓ ਮੁਹਾਲੀ ਡਾ. ਓਮ ਰਾਜ ਗੋਲਡੀ, ਡਾ ਗੀਤਕਾ, ਕਈ ਸਪੈਸ਼ਲਿਸਟ ਮੈਡੀਕਲ ਅਫਸਰਜ਼, ਨਰਸਿੰਗ ਸਿਸਟਰ ਹਰਜਿੰਦਰ ਕੌਰ ਅਤੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਗੁਰਦੀਪ ਕੌਰ ਆਦਿ ਹਾਜ਼ਰ ਸਨ ।
No comments:
Post a Comment