By Tricitynews Reporter
Chandigarh
17th November:- ਖੇਤੀਬਾੜੀ ਅਤੇ ਐਨ.ਆਰ.ਆਈ ਮਾਮਲੇ ਮੰਤਰੀ,ਪੰਜਾਬ ਜੱਥੇਦਾਰ ਤੋਤਾ ਸਿੰਘ, ਨੇ ਖੇਤੀਬਾੜੀ ਵਿਭਾਗ ਵਿੱਚ ਨਵੇਂ ਨਿਯੁਕਤ ਕੀਤੇ ਗਏ 87 ਕਲਰਕਾਂ ਨੂੰ ਖੇਤੀ ਭਵਨ ਅਤੇ ਡਾਇਰੈਕਟੋਰੇਟ ਖੇਤੀਬਾੜੀ, ਮੋਹਾਲੀ ਵਿਖੇ ਨਿਯੁਕਤੀ ਪੱਤਰ ਜਾਰੀ ਕੀਤੇ ਗਏ। ਉਨ੍ਹਾਂ ਕਿਹਾ ਕਿ ਅਧਿਕਾਰੀ ਅਤੇ ਕਮਰਚਾਰੀ ਆਪਣੀ ਡਿਊਟੀ ਪੁਰੀ ਤਨਦੇਹੀ ਨਾਲ ਨਿਭਾਉਣ। ਖੇਤੀਬਾੜੀ ਵਿਭਾਗ ਵਿੱਚ ਸਟਾਫ ਦੀ ਘਾਟ ਨੂੰ ਪੁਰਾ ਕੀਤਾ ਜਾਵੇਗਾ।
ਖੇਤੀਬਾੜੀ ਮੰਤਰੀ ਨੇ ਇਸ ਮੌਕੇ ਤੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਿਭਾਗਾਂ ਵਿੱਚ ਘੱਟ ਸਟਾਫ ਦੀ ਸਮੱਸਿਆ ਦੇ ਹਲ ਲਈ ਗੰਭੀਰਤਾ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਅੰਤਰਗਤ ਹੀ ਪੰਜਾਬ ਸਰਕਾਰ ਵੱਲੋਂ ਨਵੇਂ ਨੌਜਵਾਨਾਂ ਅਤੇ ਔਰਤਾਂ ਨੂੰ ਰੋਜ਼ਗਾਰ ਦੇ ਮੌਕੇ ਮੁੱਹਇਆ ਕਰਵਾਏ ਜਾ ਰਹੇ ਹਨ। ਖੇਤੀਬਾੜੀ ਵਿਭਾਗ ਦੇ ਕੰਮ ਕਰਨ ਦੀ ਸੱਮਰਥਾ ਹੋਰ ਵਧਾਉਣ ਦੇ ਮੰਤਵ ਨਾਲ ਹੀ ਨਵੇਂ ਸਟਾਫ ਦੀ ਤੈਨਾਤੀ ਕੀਤੀ ਗਈ ਹੈ। ਇਸ ਸਮਾਗਮ/ਨਿਯੁਕਤੀ ਪੱਤਰ ਵੰਡ ਸਮਾਗਮ ਦੌਰਾਨ ਡਾਇਰੈਕਟਰ ਖੇਤੀਬਾੜੀ ਪੰਜਾਬ ਡਾ ਸਿੰਘ ਬੈਂਸ ਨੇ ਖੇਤੀਬਾੜੀ ਮੰਤਰੀ ਜੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੰਤਰੀ ਜੀ ਦੀ ਯੋਗ ਅਗਵਾਈ ਕਰਕੇ ਖੇਤੀਬਾੜੀ ਵਿਭਾਗ ਨੂੰ ਥੋੜੇ ਦਿਨ ਪਹਿਲਾਂ ਨਵੇਂ ਖੇਤੀਬਾੜੀ ਉਪ-ਨਿਰੀਖਕ ਅਤੇ ਅੱਜ ਨਵੇਂ ਕਲਰਕ ਮਿਲੇ ਹਨ, ਉਹਨਾਂ ਦੱਸਿਆ ਕਿ ਇਸ ਨਾਲ ਵਿਭਾਗ ਨੂੰ ਸਰਕਾਰੀ ਕੰਮ ਕਰਨ ਵਿੱਚ ਮਦਦ ਮਿਲੇਗੀ ਅਤੇ ਕਿਸਾਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੇ ਕੰਮ ਵਿੱਚ ਸੁਧਾਰ ਲਿਆਉਣ ਤੋਂ ਇਲਾਵਾ ਤੇਜੀ ਆਵੇਗੀ। ਇਸ ਮੌਕੇ ਦੌਰਾਨ ਖੇਤੀਬਾੜੀ ਵਿਭਾਗ ਦੇ ਵੱਖ-2 ਅਧਿਕਾਰੀ ਵੀ ਮੌਜੂਦ ਸਨ। ਖੇਤੀਬਾੜੀ ਮੰਤਰੀ ਵੱਲੋਂ ਨਵੇਂ ਨਿਯੁਕਤ ਕੀਤੇ ਗਏ ਕਲਰਕਾਂ ਨੂੰ ਆਪਣੀ ਸ਼ੁਭਕਾਮਨਾ ਅਤੇ ਸੰਦੇਸ਼ ਦਿੰਦੇ ਹੋਏ ਕਿਹਾ ਕਿ ਕਿਸਾਨਾਂ ਦੀ ਸੇਵਾ ਕਰਨਾ ਸਭ ਤੋਂ ਉੱਤਮ ਕੰਮ ਹੈ ਅਤੇ ਆਪਣੇ ਕੰਮ ਨੂੰ ਇਮਾਨਦਾਰੀ ਨਾਲ ਕੀਤਾ ਜਾਵੇ ਤਾਂ ਜੋ ਕਿ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ।
No comments:
Post a Comment