Friday, 26 May 2017

515 ਲਾਭਪਾਤਰੀਆਂ ਨੂੰ ਵੱਖ ਵੱਖ ਸਕੀਮਾਂ ਤਹਿਤ ਦਿੱਤੀ ਜਾਵੇਗੀ ਵਿੱਤੀ ਸਹਾਇਤਾ: ਅਨੁਪ੍ਰੀਤਾ ਜੌਹਲ

By Tricitynews Reporter
Chandigarh 26th May:- ਮੁਹਾਲੀ ਸਬ-ਡਵੀਜਨ ਵਿੱਚ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੇ 515 ਲਾਭਪਾਤਰੀਆਂ ਨੂੰ ਵੱਖ-ਵੱਖ ਭਲਾਈ ਸਕੀਮਾਂ ਤਹਿਤ 69 ਲੱਖ 91 ਹਜਾਰ 800 ਰੁਪਏ ਦੀ ਵਿੱਤੀ ਸਹਾਇਤਾ ਮੰਨਜੂਰ ਕੀਤੀ ਗਈ ਹੈ ਇਸ ਗੱਲ ਦੀ ਜਾਣਕਾਰੀ ਐਸ.ਡੀ.ਐਮ. ਅਨੁਪ੍ਰੀਤਾ ਜੌਹਲ ਨੇ ਉਸਾਰੀ ਕਿਰਤੀਆਂ ਲਈ ਬਣੀ  ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ  ਦੀ ਸਬ-ਡਵੀਜਨ ਪੱਧਰ ਦੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ 
ਐਸ.ਡੀ.ਐਮ. ਅਨੁਪ੍ਰੀਤਾ ਜੌਹਲ ਨੇ ਦੱਸਿਆ ਕਿ ਕਿਰਤ ਵਿਭਾਗ ਵੱਲੋਂ ਸਬ-ਡਵੀਜਨ ਪੱਧਰ ਕਮੇਟੀ 582 ਅਰਜੀਆਂ ਨੂੰ ਪ੍ਰਵਾਨਗੀ ਲਈ ਪੇਸ਼ ਕੀਤਾ ਗਿਆ ਜਿਸ ਵਿੱਚੋਂ 515 ਅਰਜੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਉਸਾਰੀ ਕਿਰਤੀਆਂ ਦੇ ਲੜਕਿਆਂ ਲਈ ਵਜੀਫਾ ਸਕੀਮ ਤਹਿਤ 3 ਹਜਾਰ ਤੋਂ ਲੈ ਕੇ 70 ਹਜਾਰ ਤੱਕ ਦੀ ਵਜੀਫਾ ਰਾਸੀ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਇਸ ਸਕੀਮ ਤਹਿਤ 235 ਲਾਭਪਾਤਰੀਆਂ ਨੂੰ 20 ਲੱਖ 51 ਹਜਾਰ ਰਪਏ ਦੀ ਵਜੀਫਾ ਰਾਸੀ ਪ੍ਰਵਾਨ ਕੀਤੀ ਗਈ ਅਤੇ ਲੜਕੀਆਂ ਲਈ ਵਜੀਫਾ ਸਕੀਮ ਤਹਿਤ 04 ਹਜਾਰ ਤੋਂ 70 ਹਜਾਰ ਰੁਪਏ ਤੱਕ ਦੀ ਵਜੀਫਾ ਰਾਸ਼ੀ ਦਿੱਤੀ ਜਾਂਦੀ ਹੈ ਇਸ ਸਕੀਮ ਤਹਿਤ 231 ਲਾਭਪਾਤਰੀਆਂ ਨੂੰ 25 ਲੱਖ 86 ਹਜਾਰ ਰੁਪਏ ਦੀ ਵਜੀਫਾ ਰਾਸ਼ੀ ਪ੍ਰਦਾਨ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਸਾਰੀ ਕਿਰਤੀਆਂ ਦੀਆਂ ਲੜਕੀਆਂ ਦੇ ਵਿਆਹ-ਸ਼ਾਦੀਆਂ ' ਸਗਨ ਸਕੀਮ ਤਹਿਤ 31 ਹਜਾਰ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਸ਼ਗਨ ਸਕੀਮ ਤਹਿਤ 19 ਲਾਭਪਾਤਰੀਆਂ ਨੂੰ 05 ਲੱਖ 89 ਹਜਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ। 
ਐਸ.ਡੀ.ਐਮ. ਨੇ ਅੱਗੋਂ ਦੱਸਿਆ ਕਿ ਉਸਾਰੀ ਕਿਰਤੀਆਂ ਲਈ ਐਲ.ਟੀ.ਸੀ. ਸਕੀਮ ਤਹਿਤ 66 ਲਾਭਪਾਤਰੀਆਂ ਨੂੰ 01 ਲੱਖ 32 ਹਜਾਰ ਰੁਪਏ, ਐਕਸਗਰੇਸੀਆ ਦੇ 4 ਲਾਭਪਾਤਰੀਆਂ ਨੂੰ 01 ਲੱਖ 20 ਹਜਾਰ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ। ਪ੍ਰਸੂਤਾ ਸਕੀਮ ਅਧੀਨ 6 ਕੇਸਾਂ ਵਿੱਚ 30 ਹਜਾਰ ਰੁਪਏ, ਮਾਨਸਿਕ ਰੋਗਾਂ ਲਈ 3 ਕੇਸਾਂ ਵਿੱਚ 60 ਹਜਾਰ ਰੁਪਏ ਅਤੇ ਬਾਲੜੀ ਸਕੀਮ ਅਧੀਨ 05 ਲਾਭਪਾਤਰੀਆਂ ਨੂੰ 02 ਲੱਖ 55 ਹਜਾਰ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਨ ਨੂੰ ਮੰਨਜੂਰੀ ਦਿੱਤੀ ਗਈ। 



No comments: