Monday 8 May 2017

ਸੀਨੀਅਰ ਡਿਪਟੀ ਮੇਅਰ ਰੀਸਵ ਜੈਨ ਅਤੇ ਕੌਂਸਲਰ ਅਮਰੀਕ ਸਿੰਘ ਵੱਲੋਂ ਲੋਕਾਂ ਨੂੰ ਸਸਤਾ ਭੋਜਨ ਸਕੀਮ ਵਿੱਚ ਆਪਣਾ ਯੋਗਦਾਨ ਪਾਉਣ ਦੀ ਕੀਤੀ ਅਪੀਲ

By Tricitynews Reporter
Chandigarh 08th May:- ਪੰਜਾਬ ਸਰਕਾਰ ਵੱਲੋਂ ਲਏ ਗਏ ਫੈਸਲੇ ਮੁਤਾਬਿਕ ਰਾਜ ਦੇ ਗਰੀਬਾਂ, ਬੇਘਰਿਆਂ ਅਤੇ ਲੋੜਵੰਦਾਂ ਨੂੰ ਸਸਤਾ ਖਾਣਾ ਮੁਹੱਈਆ ਕਰਾਉਣ ਦੇ ਮੱਦੇਨਜਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਅਤੇ ਸਮਾਜ ਸੇਵੀ ਸੰਸਥਾ ਇਸਤਰੀ ਸ਼ਕਤੀ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਫੇਜ਼ -6, ਮੋਹਾਲੀ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨੇੜ ਅਤੇ ਜ਼ਿਲ੍ਹਾ ਜੂਡੀਸ਼ੀਅਲ ਕੰਪਲੈਕਸ ਵਿਖੇ ਲੋੜਵੰਦਾਂ ਅਤੇ ਗਰੀਬਾਂ ਨੂੰ 10 ਰੁਪਏ ਦਾ ਵਧਿਆ ਸਾਫ ਸੁਥਰ ਅਤੇ ਹਾਈਜੈਨਿਕ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਇਆ ਗਿਆ ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਚਰਨਦੇਵ ਸਿੰਘ ਮਾਨ, ਸਹਾਇਕ ਕਮਿਸ਼ਨਰ (ਜਨਰਲ) ਜਸਵੀਰ ਸਿੰਘ, ਸਿਵਲ ਸਰਜਨ ਜੈ ਸਿੰਘ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ 
ਇਸ ਮੋਕੇ ਸੀਨੀਅਰ ਡਿਪਟੀ ਮੇਅਰ ਰੀਸਵ ਜੈਨ, ਕੌਸਲਰ ਅਮਰੀਕ ਸਿੰਘ ਸੋਮਲ ਅਤੇ ਰਜਿੰਦਰ ਸਿੰਘ ਰਾਣਾ ਜਿਹੜੇ ਕਿ ਸਥਾਨਕ ਵਿਧਾਇਕ ਬਲਬੀਰ ਸਿੰਘ ਸਿੱਧੂ ਦੇ ਨੁਮਾਇੰਦੇ ਵਜੋਂ ਮੌਜੂਦ ਸਨ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਆਪਣੇ ਚੋਣ ਮੈਨੀਫੈਸਟੋ ਵਿੱਚ ਲੋੜਵੰਦਾਂ ਤੇ ਗਰੀਬਾਂ ਲਈ ਸਸਤਾ ਖਾਣਾ ਮੁਹੱਈਆ ਕਰਾਉਣ ਦਾ ਵਾਅਦਾ ਕੀਤਾ ਗਿਆ ਸੀ ਅਤੇ ਮੁੱਖ ਮੰਤਰੀ ਪੰਜਾਬ  ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਣੀ ਮੌਜੂਦਾ ਸਰਕਾਰ ਨੇ ਉਸ ਕੀਤੇ ਵਾਅਦੇ ਨੂੰ ਪੁਰਾ ਕੀਤਾ ਗਿਆ ਹੈ ਅਤੇ ਪੰਜਾਬ ਸਰਕਾਰ ਨੇ ਰਾਜ ਭਰ ਵਿੱਚ ਸਸਤਾ ਖਾਣਾ ਮੁਹੱਈਆ ਕਰਾਉਣ ਦੀ ਸਕੀਮ ਆਰੰਭੀ ਹੈ। ਉਨ੍ਹਾਂ  ਕਿਹਾ ਕਿ ਇਸ ਸਕੀਮ ਦੇ ਸ਼ੁਰੂ ਹੋਣ ਨਾਲ ਗਰੀਬਾਂ ਨੂੰ ਵੱਡਾ ਲਾਭ ਪੁੱਜਿਆ ਹੈ।
ਇਸ ਮੌਕੇ ਡਿਪਟੀ ਸੀਨੀਅਰ ਮੇਅਰ ਰੀਸਵ ਜੈਨ ਨੇ ਦੱਸਿਆ ਕਿ ਸਰਦਾਰ ਸਿੱਧੂ ਵੱਲੋਂ ਇਸ ਸਕੀਮ ਨੂੰ ਨਿਰਵਿਘਣ ਚਾਲੂ ਰੱਖਣ ਲਈ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਇਸ ਮੌਕੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਗਰੀਬਾਂ ਨੂੰ ਸਸਤਾ ਭੋਜਨ ਮੁਹੱਈਆ ਕਰਾਉਣ ਲਈ ਸ਼ੁਰੂ ਕੀਤੀ ਗਈ ਸਕੀਮ ਵਿੱਚ ਆਪਣਾ ਆਪਣਾ ਯੋਗਦਾਨ ਪਾਇਆ ਜਾਵੇ ਤਾਂ ਜੋ ਇਹ ਸਕੀਮ ਪੁਰੀ ਤਰ੍ਹਾਂ ਸਫਲ ਰਹੇ ਅਤੇ ਗਰੀਬ ਲੋਕ ਸਸਤਾ ਖਾਣਾ ਖਾ ਸਕਣ। 
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਚਰਨਦੇਵ ਸਿੰਘ ਮਾਨ ਨੇ ਦੱਸਿਆ ਕਿ ਸਸਤਾ ਭੋਜਨ ਸਕੀਮ ਲਈ ਵੱਖਰਾ ਅਕਾਉਂਟ ਨੰਬਰ ਪੰਜਾਬ ਨੈਸ਼ਨਲ ਬੈਂਕ ਦੀ ਸਾਖਾ ਖਾਤਾ ਨੰਬਰ 1155000102100558 ਖੁਲਵਾਇਆ ਗਿਆ ਹੈ। ਕੋਈ ਵੀ ਦਾਨੀ ਸੱਜਣ ਇਸ ਖਾਤੇ ਵਿੱਚ ਆਨਲਾਈਨ, ਚੈਕ/ ਬੈਂਕ ਡਰਾਫਟ, ਇੰਟਰਨੈਟ ਬੈਕਿੰਗ ਰਾਹੀ ਰਾਸ਼ੀ ਜਮ੍ਹਾਂ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਨੂੰ ਪੁਰੀ ਪਾਰਦਰਸ਼ਤਾ  ਨਾਲ ਚਲਾਇਆ ਜਾਵੇਗਾ ਅਤੇ ਇਸ ਦਾ ਪੁਰਾ ਹਿਸਾਬ ਕਿਤਾਬ ਵੀ ਰੱਖਿਆ ਜਾਵੇਗਾ ਅਤੇ ਜਿਸ ਨੁੰ ਵੈਬਸਾਈਟ ਤੇ ਪਾਇਆ ਜਾਵੇਗਾ। 



No comments: