By Tricitynews Reporter
Chandigarh
16th June:- ਸੂਬੇ ਵਿੱਚ ਗਰਮੀਆਂ ਦੇ ਮੌਸਮ ਵਿੱਚ ਦੁੱਧ ਅਤੇ ਖਾਣ ਪੀਣ ਦੀਆਂ ਵਸਤਾਂ ਵਿੱਚ ਮਿਲਾਵਟ ਨੂੰ ਰੋਕਣ ਲਈ ਸਿਹਤ ਮੰਤਰੀ ਪੰਜਾਬ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਵਿਸੇਸ ਮੁਹਿੰਮ ਵਿੰਢੀ ਗਈ ਹੈ। ਫੂਡ ਕਮਿਸ਼ਨਰ ਪੰਜਾਬ ਵਰਣ ਰੂਜਮ ਅਤੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਦੇ ਆਦੇਸਾਂ ਅਨੁਸਾਰ ਸਹਾਇਕ ਕਮਿਸ਼ਨਰ (ਫੂਡ) ਮਨੋਜ ਖੌਸਲਾ ਅਤੇ ਅਨਿਲ ਕੁਮਾਰ ਦੀ ਅਗਵਾਈ ਹੇਠ ਫੂਡ ਸੇਫਟੀ ਟੀਮ ਵੱਲੋਂ ਅਚਨਚੇਤੀ ਚੈਕਿੰਗ ਕੀਤੀ ਗਈ। ਜਿਸ ਦੌਰਾਨ ਡੇਅਰੀਆਂ ਅਤੇ ਦੁੱਧ ਦੀਆਂ ਗੱਡੀਆਂ ਤੋਂ ਦੁੱਧ ਦੇ 10 ਨਮੂਨੇ ਭਰੇ ਗਏ।
ਇਸ ਦੀ ਜਾਣਕਾਰੀ ਦਿੰਦੇ ਹੋਏ ਸਹਾਇਕ ਕਮਿਸ਼ਨਰ (ਫੂਡ) ਮਨੋਜ ਖੌਸਲਾ ਨੇ ਦੱਸਿਆ ਕਿ ਇਹ ਦੁੱਧ ਦੇ ਸੈਂਪਲ ਬਨੂੜ ਵਿਖੇ 3 ਡੇਅਰੀਆਂ ਤੋਂ, ਲਾਂਡਰਾਂ ਰੋਡ ਤੇ ਨਾਕਾ ਲਗਾ ਕੇ ਦੋ ਗੱਡੀਆਂ ਅਤੇ ਇੱਕ ਡੇਅਰੀ, ਭਾਗੋਮਾਜਰਾ ਵਿਖੇ ਇੱਕ ਦੁੱਧ ਪਲਾਂਟ ਤੋਂ ਅਤੇ ਸ਼ਾਹਪੁਰ, ਘਟੋਰ ਤੋਂ ਇੱਕ -ਇੱਕ ਡੇਅਰੀ ਫਾਰਮ ਵਿੱਚੋ ਭਰੇ ਗਏ।
ਮਨੋਜ ਖੌਸਲਾ ਨੇ ਦੱਸਿਆ ਕਿ ਲਾਂਡਰਾਂ ਰੋਡ ਸਨੇਟਾ ਵਿਖੇ ਇੱਕ ਹਲਵਾਈ ਦੀ ਦੁਕਾਨ ਤੋਂ ਤਕਰੀਬਨ 25 ਕਿਲੋਂ ਖਰਾਬ ਰੱਸਗੁੱਲੇ ਨਸਟ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਜੂਨ ਮਹੀਨੇ ਵਿੱਚ 25 ਹੋਰ ਸੈਂਪਲ ਵੀ ਭਰੇ ਗਏ ਜ਼ਿਨ੍ਹਾਂ ਵਿੱਚ ਸੈਕਟਰ 70 ਦੀ ਮਾਰਕੀਟ ਵਿਖੇ ਰੈਸਟੋਰੈਂਟ ਦੇ ਤੰਦੁਰੀ ਡਰੇਸਿੰਗ, ਜੂਸ, ਦਹੀ, ਪਨੀਰ, ਸ਼ਾਮਿਲ ਹਨ। ਇੱਥੋਂ ਹੀ ਨਾਮੀ ਕੰਪਨੀ ਦੇ ਡਿਪਾਰਟਮੈਂਟਲ ਸਟੋਰ ਤੋਂ ਆਂਡੇ, ਮੂੰਗ ਦਾਲ, ਨਮਕੀਨ, ਸਰੋਂ ਦਾ ਤੇਲ, ਨਮਕ, ਮੱਠੀਆਂ ਆਦਿ ਦੇ ਵੀ ਸੈਂਪਲ ਵੀ ਲਏ ਗਏ। ਉਨ੍ਹਾਂ ਹੋਰ ਦੱਸਿਆ ਕਿ ਫੇਜ਼ -9 ਵਿਖੇ ਸਥਿਤ ਹੋਟਲ ਤੋਂ ਦਹੀ, ਫੇਜ਼- 2 ਵਿਖੇ ਇੱਕ ਹੋਟਲ ਤੋਂ ਬਟਰ ਚਿਕਨ,ਸੈਕਟਰ 62 ਵਿਖੇ ਸਥਿਤ ਇੱਕ ਵੱਡੇ ਹਸਪਤਾਲ ਦੀ ਕੰਟੀਨ ਤੋਂ ਪਾਣੀ, ਪਨੀਰ, ਚੀਜ ਟਮਾਟੋ ਅਤੇ ਨਾਰਥ ਕੰਟਰੀ ਮਾਲ ਵਿਖੇ ਸਥਿਤ ਫੂਡ ਕੋਰਟ ਵਿੱਚੋਂ ਪਨੀਰ, ਚਟਨੀ, ਕੁਲਫੀਆਂ, ਦਹੀ, ਬਰਗਰ, ਫੇਸ 3 ਬੀ 2 ਵਿਖੇ ਸਥਿਤ ਕੰਪਨੀ ਦੇ ਇੱਕ ਰੈਸਟੋਰੈਂਟ ਤੋਂ ਹਰਬਲ ਮਿਕਸ ਅਤੇ ਰਿਫਾਇੰਡ ਤੇਲ, ਫੇਸ 7 ਵਿਖੇ ਇੱਕ ਢਾਂਬੇ ਤੋਂ ਪਨੀਰ ਅਤੇ ਦਹੀ, ਅਤੇ ਸਨੇਟਾ ਵਿਖੇ ਸਥਿਤ ਇੱਕ ਹਲਵਾਈ ਅਤੇ ਡੇਅਰੀ ਤੋਂ ਦੁੱਧ ਅਤੇ ਦਹੀ ਦੇ ਸੈਂਪਲ ਭਰੇ ਗਏ। ਉਨ੍ਹਾਂ ਦੱਸਿਆ ਕਿ ਸਾਰੇ ਭਰੇ ਗਏ ਸੈਂਪਲ ਨਿਰੀਖਣ ਲਈ ਪ੍ਰਯੋਗਸਾਲਾ ਭੇਜ ਦਿੱਤੇ ਗਏ ਹਨ। ਨਿਰੀਖਣ ਉਪਰੰਤ ਸਰਵੇਲੰਸ ਅਧੀਨ ਭਰੇ ਗਏ ਸੈਂਪਲਾਂ ਦੀ ਰਿਪੋਰਟ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ, ਨਵੀਂ ਦਿੱਲੀ ਨੂੰ ਭੇਜੀ ਜਾਵੇਗੀ ਅਤੇ ਸੈਪਲਾਂ ਸਬੰਧੀ ਜੇਕਰ ਕਿਸੇ ਵੀ ਕਿਸਮ ਦੀ ਮਿਲਾਵਟ ਪਾਈ ਗਈ ਤਾਂ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਭਵਿੱਖ ਵਿੱਚ ਵੀ ਇਸ ਮੁਹਿੰਮ ਨੂੰ ਜਾਰੀ ਰੱਖਿਆ ਜਾਵੇਗਾ।
No comments:
Post a Comment