Monday, 29 August 2016

ਲੋਕ ਸਭਾ ਦੀ ਗਠਿਤ ਕੀਤੀ ਪਾਰਲੀਆਂਮੈਂਟਰੀ ਕਮੇਟੀ ਵੱਲੋਂ ਵਿਕਾਸ ਕਾਰਜਾਂ ਦਾ ਲਿਆ ਜਾਇਜਾ :ਪਿੰਡ ਦਾਊਮਾਜਰਾ, ਮਦਨਹੇੜੀ ਅਤੇ ਖਰੜ ਵਿਖੇ ਐਮ ਪੀ ਲੈਡ ਤਹਿਤ ਕਰਵਾਏ ਗਏ ਕੰਮਾਂ ਦਾ ਲਿਆ ਜਾਇਜਾ

By Tricitynews Reporter
Chandigarh 29th August:- ਪਾਰਲੀਮੈਂਟ ਲੋਕਲ ਏਰੀਆ ਡਿਵੈਲਪਮੈਂਟ ਸਕੀਮ ਅਧੀਨ ਲੋਕ ਸਭਾ ਦੀ ਗਠਿਤ ਕੀਤੀ ਪਾਰਲੀਆਂਮੈਂਟਰੀ ਕਮੇਟੀ ਵੱਲੋਂ ਕਮੇਟੀ ਦੇ ਚੇਅਰਪਰਸ਼ਨ ਡਿਪਟੀ ਸਪੀਕਰ ਲੋਕ ਸਭਾ ਐਮ ਥਮਬੀ ਦੁਰਾਈ ਦੀ ਅਗਵਾਈ ਹੇਠ 22 ਮੈਂਬਰੀ ਕਮੇਟੀ ਨੇ ਐਮ.ਪੀ. ਲੈਡ ਸਕੀਮ ਤਹਿਤ ਕੀਤੇ ਗਏ ਵਿਕਾਸ ਕਾਰਜਾਂ ਦਾ ਜਾਇਜਾ ਲਿਆ ਉਨ੍ਹਾਂ ਜ਼ਿਲ੍ਹੇ ਦੇ ਪਿੰਡ ਦਾਊਮਾਜਰਾ (ਗਰੀਨ ਐਵੀਨਿਊ), ਮਦਨਹੇੜੀ ਅਤੇ ਖਰੜ ਬੱਸ ਸਟੈਂਡ ਵਿਖੇ ਬਣਾਏ ਗਏ ਪਾਖਾਨਿਆਂ ਦੇ ਕੰਮਾਂ ਦਾ ਜਾਇਜਾ ਲਿਆ ਇਸ ਮੌਕੇ ਮੈਂਬਰ ਲੋਕ ਸਭਾ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਡਿਪਟੀ ਕਮਿਸ਼ਨਰ ਡੀ.ਐਸ. ਮਾਂਗਟ, ਵਧੀਕ ਡਿਪਟੀ ਕਮਿਸ਼ਨਰ ਭੁਪਿੰਦਰ ਸਿੰਘ, ਐਸ.ਡੀ. ਐਮ. ਖਰੜ ਅਮਨਿੰਦਰ ਕੌਰ ਬਰਾੜ, ਅਕਾਲੀ ਜਥਾ ਸਹਿਰੀ ਦੇ ਪ੍ਰਧਾਨ ਪਰਮਜੀਤ ਸਿੰਘ ਕਾਹਲੋ, ਸੀਨੀਅਰ ਅਕਾਲੀ ਆਗੂ ਦਰਸ਼ਨ ਸਿੰਘ ਸਿਵਜੋਤ,  .ਐਸ.ਡੀ ਹਰਦੇਵ ਸਿੰਘ ਹਰਪਾਲਪੁਰ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ 
ਕਮੇਟੀ ਵੱਲੋਂ ਜ਼ਿਲ੍ਹੇ ਦੇ ਪਿੰਡ ਦਾਊਮਾਜਰਾ (ਗਰੀਨ ਐਵੀਨਿਊ) ਵਿਖੇ ਐਮ.ਪੀ. ਲੈਡ ਅਧੀਨ ਬਣੀਆਂ ਗਲੀਆਂ ਨਾਲੀਆਂ ਦੇ ਕੰਮ ਦਾ ਜਾਇਜਾ ਲਿਆ ਇਸ ਤੋਂ ਉਪਰੰਤ ਉਨ੍ਹਾਂ ਪਿੰਡ ਮਦਨਹੇੜੀ ਵਿਖੇ ਬਣੇ ਸ਼ਮਸਾਨ ਘਾਟ ਅਤੇ ਖਰੜ ਬੱਸ ਸਟੈਂਡ ਵਿਖੇ ਐਮ.ਪੀ. ਲੈਡ ਫੰਡ ਤਹਿਤ ਬਣਾਏ ਗਏ ਪਾਖਨਿਆਂ ਦੇ ਕੰਮ-ਕਾਜ ਦੀ ਸਮੀਖਿੱਆ ਕੀਤੀ। ਜਿਸ ਤੇ ਉਨ੍ਹਾਂ ਤਸੱਲੀ ਦਾ ਪ੍ਰਗਟਾਵਾ ਕੀਤਾ। ਡਿਪਟੀ ਸਪੀਕਰ ਲੋਕ ਸਭਾ ਨੇ ਕਿਹਾ ਕਿ ਇਸ ਕਮੇਟੀ ਦਾ ਮੁੱਖ ਮੰਤਵ ਐਮ.ਪੀ. ਲੈਡ ਫੰਡ ਅਧੀਨ ਲੋਕਾਂ ਦੀ ਭਲਾਈ ਲਈ ਕੀਤੇ ਗਏ ਕੰਮਾਂ ਦੀ ਸਮੀਖਿੱਆ ਕਰਨਾ ਹੈ ਅਤੇ ਇਸ ਗੱਲ ਨੂੰ ਯਕੀਨੀ ਬਣਾਉਣਾ ਹੈ ਕਿ ਐਮ.ਪੀ. ਲੈਡ ਫੰਡ ਅਧੀਨ ਕੀਤੇ ਗਏ ਕੰਮਾਂ ਦਾ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਮਿਲ ਸਕੇ। ਇਸ ਮੌਕੇ ਮਦਨਹੇੜੀ ਦੇ ਸਮਸ਼ਾਨ ਘਾਟ ਵਿਖੇ ਪੋਦੇ ਵੀ ਲਗਾਏ ਗਏ। 
ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਮੈਂਬਰ ਲੋਕ ਸਭਾ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਡਿਪਟੀ ਸਪੀਕਰ ਭਾਰਤ ਸਰਕਾਰ ਦੀ ਅਗਵਾਈ ਵਿੱਚ ਪੁੱਜੀ ਪਾਰਲੀਆਂਮੈਂਟਰੀ ਕਮੇਟੀ ਦੇ ਸਮੂਹ ਮੈਂਬਰਾਂ ਦਾ ਭਰਵਾਂ ਸਵਾਗਤ ਕੀਤਾ ਅਤੇ ਉਨ੍ਹਾਂ ਐਮ.ਪੀ. ਲੈਡ ਤਹਿਤ ਮਿਲੇ ਫੰਡਾਂ ਨਾਲ ਕੀਤੇ ਗਏ ਵਿਕਾਸ ਕਾਰਜਾਂ ਸਬੰਧੀ ਵਿਸ਼ੇਸ ਜਾਣਕਾਰੀ ਦਿੱਤੀ। ਉਨ੍ਹਾਂ ਇਸ ਮੌਕੇ ਮੰਗ ਕੀਤੀ ਕਿ ਹਰੇਕ ਲੋਕ ਸਭਾ ਮੈਂਬਰ ਨੂੰ ਮਿਲਣ ਵਾਲੀ ਅਖਤਿਆਰੀ ਕੋਟੇ ਵਿੱਚ 5 ਕਰੋੜ ਰੁਪਏ ਦੀ ਰਾਸ਼ੀ ਨੂੰ ਵਧਾ ਕੇ 25 ਕਰੋੜ ਰੁਪਏ ਕਰਨਾ ਚਾਹੀਦਾ ਹੈ ਤਾਂ ਜੋ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਕਾਰਜ ਵੱਧ ਤੋਂ ਵੱਧ ਹੋ ਸਕਣ ਅਤੇ ਲੋਕ ਉਨ੍ਹਾਂ ਦਾ ਲਾਭ ਲੈ ਸਕਣ 




No comments: