Friday 23 September 2016

ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ -2016 ਦੇ ਲਈ ਸਾਰੇ ਪ੍ਰਬੰਧ ਮੁਕੰਮਲ:ਯੋਗਤਾ ਟੈਸਟ ਵਿੱਚ 171592 ਅਧਿਆਪਕ ਹੋਣਗੇ ਅਪੀਅਰ:ਕਾਹਲੋਂ

By Tricitynews Reporter
Chandigarh 23rd September:- ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ-2016 ਜੋ ਕਿ 25 ਸਤੰਬਰ (ਐਤਵਾਰ) ਨੂੰ ਕਰਵਾਇਆ ਜਾ ਰਿਹਾ ਹੈ ਲਈ ਸਾਰੇ ਪ੍ਰੰਬਧ ਮੁਕੰਮਲ ਕਰ ਲਏ ਗਏ ਹਨ ਇਸ ਗੱਲ ਦੀ ਜਾਣਕਾਰੀ  ਡਾਇਰੈਕਟਰ ਐਸ.ਸੀ..ਆਰ.ਟੀ.,ਪੰਜਾਬ ਸੁਖਦੇਵ ਸਿੰਘ ਕਾਹਲੋ ਨੇ ਆਪਣੇ ਦਫਤਰ ਵਿਖੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ  ਕੀਤੀ ਮੀਟਿੰਗ ੳਪਰੰਤ ਦਿੱਤੀ
. ਕਾਹਲੋਂ ਨੇ ਦੱਸਿਆ ਕਿ ਸੰਵੇਦਨਸ਼ੀਲ ਪ੍ਰੀਖਿਆ ਕੇਂਦਰਾਂ ਤੇ ਵਿਸ਼ੇਸ਼ ਓਬਜਰਵਰ ਲਗਾਏ  ਗਏ ਹਨ ਅਤੇ ਹੈੱਡ ਕੁਆਰਟਰ ਤੋਂ ਸਾਰੇ ਅਧਿਕਾਰੀਆਂ ਦੀਆਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਉਡਣ ਦਸਤੇ ਦੀਆਂ ਟੀਮਾਂ ਬਣਾ ਕੇ ਡਿਊਟੀਆਂ ਲਗਾ ਦਿੱਤੀਆ ਗਈਆਂ ਹਨ। ਇਸ ਅਧਿਆਪਕ ਯੋਗਤਾ ਟੈੱਸਟ ਵਿੱਚ ਕੁੱਲ 171592 ਉਮੀਦਵਾਰ ਅਪੀਅਰ ਹੋ ਰਹੇ ਹਨ
ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ ਸਬੰਧੀ ਸਪਸ਼ਟ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਅਧਿਆਪਕ ਯੋਗਤਾ ਟੈੱਸਟ ਜੋ ਕਿ ਸਵੇਰ ਸਮੇਂ ਹੋਣਾ ਹੈ ਉਸ ਦਾ ਸਮਾਂ ਸਵੇਰੇ 10.30 ਤੋਂ ਬਾਅਦ ਦੁਪਹਿਰ 1.00 ਵਜੇ ਦਾ ਹੈ। ਇਸ ਸਬੰਧੀ ਉਮੀਦਵਾਰਾਂ ਨੇ ਆਪਣੇ ਪ੍ਰੀਖਿਆ ਕੇਂਦਰ ਤੇ 9.45 ਵਜੇ ਤੱਕ ਰਿਪੋਰਟ ਕਰਨੀ ਹੈ ਅਤੇ ਪੀ.ਐਸ.ਟੀ..ਟੀ -1  ਦਾ ਸਮਾਂ ਸ਼ਾਮ 2.30 ਤੋਂ 5.00 ਵਜੇ ਤੱਕ ਦਾ ਹੋਵੇਗਾ। ਜਿਸ ਵਿੱਚ ਉਮੀਦਵਾਰਾਂ ਨੇ 1.45 ਤੱਕ ਪ੍ਰੀਖਿਆ ਕੇਂਦਰ ਤੇ ਰਿਪੋਰਟ ਕਰਨੀ ਹੋਵੇਗੀ। ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ ਨੂੰ ਪੂਰੇ ਪਾਰਦਰਸ਼ੀ ਢੰਗ ਨਾਲ ਸਿਰੇ ਚੜਾਉਣ ਲਈ ਪੂਰੀ ਮਿਹਨਤ ਨਾਲ ਆਪਣੀ-ਆਪਣੀ ਡਿਊਟੀ ਨਿਭਾਉਣ ਤਾਂ ਜੋ ਕਿਸੇ ਵੀ ਉਮੀਦਵਾਰ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਾ ਆਵੇ




No comments: