Wednesday, 21 December 2016

ਕਲੌਨੀ ਵਿਚ ਰਹਿਣ ਵਾਲੇ ਲੋਕਾਂ ਨੂੰ ਖੁਲ੍ਹੇ ਚ ਸੌਚ ਨਾ ਜਾਣ ਲਈ ਕੀਤਾ ਜਾਗਰੂਕ:ਕਲੌਨੀਆਂ ਚ ਲਗਾਈਆਂ ਗਈਆਂ ਮੋਬਾਇਲ ਟੋਆਇਲਟ:ਸੰਯੁਕਤ ਕਮਿਸ਼ਨਰ ਨਗਰ ਨਿਗਮ

By Tricitynews Reporter
Chandigarh 21st December:- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼ਹਿਰ ਨੂੰ ਅੰਤਿ ਸੁੰਦਰ ਅਤੇ ਸਾਫ ਸੁਥਰਾ ਸ਼ਹਿਰ ਬਣਾਇਆ ਜਾਵੇਗਾ ਨਗਰ ਨਿਗਮ ਵੱਲੋਂ ਸ਼ਹਿਰ ਦੇ ਵਿਕਾਸ ਅਤੇ ਸਾਫ ਸਫਾਈ ਕਾਰਜ਼ਾਂ ਵੱਲੋ ਵਿਸ਼ੇਸ ਤਵੱਜੋਂ ਦਿੱਤੀ ਜਾ ਰਹੀ ਹੈ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਸਯੁੰਕਤ ਕਮਿਸ਼ਨਰ ਨਗਰ ਨਿਗਮ ਅਵਨੀਤ ਕੌਰ ਨੇ ਦੱਸਿਆ ਕਿ ਸਮਸ਼ਾਨ ਘਾਟ ਨੇੜੇ ਨਗਰ ਨਿਗਮ ਦੀ ਹਦੂਦ ਅੰਦਰ ਪੈਂਦੇ ਓਪਨ ਡੈਫੀਕੇਸ਼ਨ ਵਾਲੀ ਗੁਰੂ ਨਾਨਕ ਅਮਰ ਕਲੌਨੀ ਅਤੇ ਸ਼ਹੀਦ ਉਧਮ ਸਿੰਘ ਕਲੌਨੀ ਫੇਜ਼-8 ਬੀ, ਇੰਡਸਟਰੀਅਲ ਏਰੀਆ ਦੇ ਲੋਕਾਂ ਦੀ ਸਹੂਲਤ ਲਈ ਮੋਬਾਇਲ ਟੋਆਇਲਟ ਦਾ ਪ੍ਰਬੰਧ ਕੀਤਾ ਗਿਆ ਹੈ  
ਉਨਾ੍ਹਂ ਦੱਸਿਆ ਕਿ ਨਗਰ ਨਿਗਮ ਐਸ..ਐਸ ਨਗਰ ਦੀ ਸੈਨੀਟੇਸ਼ਨ ਸ਼ਾਖਾ ਦੇ ਅਧਿਕਾਰੀ ਵੱਲੋਂ ਓਪਨ ਡੈਡੀਕੇਸ਼ਨ ਵਾਲੀ ਕਲੌਨੀਆਂ ਜਾ ਕੇ ਉਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਖੁਲ੍ਹੇ ਵਿਚ ਸੌਚ ਨਾ ਜਾਣ ਲਈ ਜਾਗਰੂਕ ਕੀਤਾ ਗਿਆ ਜਿਸ ਵਿਚ ਉਨਾ੍ਹਂ ਨੂੰ ਖੁਲ੍ਹੇ ਵਿਚ ਸੌਚ ਜਾਣ ਨਾਲ ਫੈਲਣ ਵਾਲੀਆਂ ਬੀਮਾਰੀਆਂ ਬਾਰੇ ਵੀ ਜਾਗਰੂਕ ਕੀਤਾ ਗਿਆ ਇਸ ਤੋਂ ਇਲਾਵਾ ਕਲੌਨੀ ਦੀ ਸਫਾਈ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਤਾਂ ਜੋ ਕਲੌਨੀ ਵਿਚ ਰਹਿਣ ਵਾਲੇ ਲੋਕਾਂ ਦਾ ਮੱਖੀਆਂ ਮੱਛਰਾਂ ਤੋਂ ਫੈਲਣ ਵਾਲੀਆਂ ਬੀਮਾਰੀਆਂ ਤੋਂ ਬਚਾਅ ਹੋ ਸਕੇ

No comments: