By Tricitynews Reporter
Chandigarh 08th
December:- ਪੰਜਾਬ ਸਰਕਾਰ ਦੇ ਵਧੀਕ ਮੁੱਖ ਸਕੱਤਰ
(ਵਿਕਾਸ) ਡਾ. ਨਿਰਮਲਜੀਤ ਸਿੰਘ ਕਲਸੀ ਨੇ ਪਰਾਲੀ ਦੀ ਸੁਚੱਜੀ ਵਰਤੋਂ ਲਈ ਵਿਕਲਪ ਲੱਭਣ ਲਈ ਪੰਜਾਬ ਭਰ ਦੇ ਪਿੰਡਾਂ ਦੀਆਂ ਸੱਥਾਂ ਤੋਂ ਲੈ ਕੇ ਵਿਗਿਆਨੀਆਂ, ਵਾਤਾਵਰਣ ਕਾਰਕੁੰਨਾਂ, ਕਿਸਾਨਾਂ, ਕਿਸਾਨ ਜਥੇਬੰਦੀਆਂ, ਉਦਯੋਗਪਤੀਆਂ, ਇੰਜੀਨੀਅਰਾਂ, ਗੈਰ-ਸਰਕਾਰੀ ਅਤੇ ਸਮਾਜ ਸੇਵੀ ਜਥੇਬੰਦੀਆਂ, ਈਕੋ ਕਲੱਬਾਂ, ਆਮ ਵਿਅਕਤੀਆਂ ਪਾਸੋਂ ਮੰਗਵਾਏ ਗਏ ਸੁਝਾਵਾਂ ਨੂੰ ਖੇਤੀ ਭਵਨ, ਮੋਹਾਲੀ ਵਿਖੇ ਖੁੱਲ੍ਹੇ ਦਰਬਾਰ ਵਿੱਚ ਉਪਰੋਕਤ ਖੇਤੀ ਸ਼ੁਭਚਿੰਤਕਾਂ,
ਕਮਿਸਨਰ ਖੇਤੀਬਾੜੀ, ਪੰਜਾਬ ਡਾ.ਬਲਵਿੰਦਰ ਸਿੰਘ ਸਿਧੂ, ਡਾਇਰੈਕਟਰ ਖੇਤੀਬਾੜੀ ਡਾ.ਜਸਬੀਰ ਸਿੰਘ ਬੈਂਸ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਨੁਮਾਿੲਦਿਆਂ, ਸੰਯੁਕਤ ਡਾਇਰੈਕਟਰ (ਵਿਸਥਾਰ ਤੇ ਸਿਖਲਾਈ) ਸੁਤੰਤਰ ਕੁਮਾਰ ਐਰੀ, ਰਜਿੰਦਰ ਸਿੰਘ ਬਰਾੜ, ਸੰਯੁਕਤ ਡਾਇਰੈਕਟਰ (ਇਨਪੁਟਸ) ਅਤੇ ਹੋਰ ਅਧਿਕਾਰੀਆਂ ਦੀ ਮੌਜ਼ੂਦਗੀ ਵਿੱਚ ਵਿਚਾਰਿਆ।
ਪੰਜਾਬ,
ਹਰਿਆਣਾ,
ਰਾਜਸਥਾਨ
ਅਤੇ
ਉਤਰ
ਪ੍ਰਦੇਸ਼
ਦੇ
ਕਿਸਾਨਾਂ
ਵਲੋਂ
ਝੋਨੇ
ਦੀ
ਵਾਢੀ ਤੋਂ ਬਾਅਦ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਦਾ ਰੁਝਾਨ ਪਿਛਲੇ ਕੁਝ ਸਮੇਂ ਤੋਂ ਚੱਲ ਰਿਹਾ ਹੈ। ਜਿਸ ਦਾ ਜ਼ਮੀਨ ਦੀ ਉਪਜਾਊ ਸ਼ਕਤੀ, ਮਨੁੱਖੀ ਸਿਹਤ ਤੇ ਅਤੇ ਖੇਤੀ ਲਈ ਲੋੜੀਂਦੇ ਜੈਵਿਕ ਪਦਾਰਥਾਂ ਤੇ ਮਾੜਾ ਅਸਰ ਹੋ ਰਿਹਾ ਹੈ। ਡਾ.ਕਲਸੀ ਨੇ ਹਾਜਰ ਜਿਮੀਦਾਰਾਂ ਨੂੰ ਅਤੇ ਹਾਜਰ ਵਿਅਕਤੀਆਂ ਨੂੰ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਪੰਜਾਬ ਤੇ ਹਰਿਆਣਾ ਦੇ ਜਿਮੀਦਾਰਾਂ ਵੱਲੋ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਅੱਗ ਲਗਾਈ ਗਈ। ਜਿਸ ਕਾਰਨ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਹਵਾ ਦੇ ਪ੍ਰਦੂਸ਼ਣ ਦੇ ਮਾਪਦੰਡ ਪੀ.ਐਮ 2.5 ਵਿੱਚ ਬਹੁਤ ਜਿਆਦਾ ਵਾਧਾ ਰਿਕਾਰਡ ਕੀਤਾ ਗਿਆ। ਜਿਸ ਕਾਰਣ ਰਾਸਟਰੀ ਗਰੀਨ ਟ੍ਰਿਬਿਊਨਲ,ਦਿੱਲੀ ਹਾਈਕੋਰਟ, ਸੁਪਰੀਮ ਕੋਰਟ, ਭਾਰਤ ਸਰਕਾਰ ਦੇ ਖੇਤੀ ਅਤੇ ਵਾਤਾਵਰਣ ਮੰਤਰਾਲੇ ਅਤੇ ਵਾਤਾਵਾਰਨ ਸਬੰਧੀ ਬਣਾਈ ਗਈ ਪਾਰਲੀਮਾਨੀ ਕਮੇਟੀ ਵੱਲੋ ਬਹੁਤ ਸਖਤ ਨੋਟਿਸ ਲਿਆ ਗਿਆ ਹੈ।
ਡਾ. ਨਿਰਮਲਜੀਤ ਸਿੰਘ ਕਲਸੀ ਨੇ ਜਿਮੀਦਾਰਾਂ ਨਾਲ ਗੱਲ ਕਰਦਿਆਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਦੀ ਪਹਿਲੀ ਕੋਸ਼ਿਸ਼ ਸਦਕਾ ਪਰਾਲੀ ਦੇ ਸਹੀ ਇਸਤੇਮਾਲ ਕਰਨ ਲਈ ਬਹੁਪੱਖੀ ਪੁਹੰਚ ਅਪਣਾਈ ਗਈ ਹੈ ਅਤੇ ਪਰਾਲੀ ਨੂੰ ਖੇਤਾਂ ਵਿੱਚੋ ਇਕੱਠਾ ਕਰਾਉਣ ਅਤੇ ਗੰਢਾਂ ਬਣਾ ਕੇ ਬਿਜਲੀ ਪਲਾਟਾਂ ਅਤੇ ਕੱਤਾ ਮਿਲਾਂ ਪਰਾਲੀ ਤੋ ਈਥਾਨੋਲ ਬਣਾਉਣ ਦੀਆਂ ਫੈਕਟਰੀਆਂ ਨੂੰ ਵੀ ਉਤਸਾਹਿਤ ਕੀਤਾ ਜਾ ਰਿਹਾ ਹੈ। ਪਰੰਤੂ ਜਿਮੀਦਾਰਾਂ ਲਈ ਇਹ ਲਾਹੇਵੰਦ ਹੋਵੇਗਾ,ਜੇਕਰ ਇਸ ਪਰਾਲੀ ਨੂੰ ਜਮੀਨ ਵਿੱਚ ਬਤੌੋਰ ਮੱਲਚ ਜਾਂ ਜਮੀਨ ਵਿੱਚ ਰਲਾਇਆ ਜਾ ਸਕੇ,ਜਿਸ
ਨਾਲ
ਜਮੀਨਾਂ
ਦੀ
ਸਿਹਤ
ਬਰਕਰਾਰ
ਰੱਖੀ
ਜਾ
ਸਕਦੀ
ਹੈ।
ਡਾ.
ਕਲਸੀ
ਨੇ
ਖੇਤੀਬਾੜੀ
ਵਿਭਾਗ
ਦੇ
ਅਧਿਕਾਰੀਆਂ
ਨੂੰ
ਇਹ
ਆਦੇਸ
ਵੀ
ਦਿੱਤਾ
ਕਿ
ਜੋ
ਜਿਮੀਦਾਰ
ਪਰਾਲੀ
ਅਤੇ
ਹੋਰ
ਖੇਤੀ
ਦੀ
ਰਹਿੰਦ
ਖੂੰਹਦ
ਨੂੰ
ਇਸਤੇਮਾਲ
ਕਰਦੇ
ਆ
ਰਹੇ
ਹਨ।
ਉਨ੍ਹਾਂ
ਦੀਆਂ
ਕਾਮਯਾਬੀ
ਦੀਆਂ
ਕਹਾਣੀਆਂ
ਬਤੌਰ
ਵੀਡਿਊ
ਬਣਾ
ਕੇ
ਮੀਡਿਆਂ
ਰਾਹੀਂ
ਪ੍ਰਸਾਰਿਤ
ਕੀਤੀਆਂ
ਜਾਣ।
ਉਨ੍ਹਾਂ
ਨੇ
ਪੰਚਾਇਤਾਂ
ਨੂੰ
ਵੀ
ਅਪੀਲ
ਕੀਤੀ
ਕਿ
ਉਹ
ਨਾਬਾਰਡ
(ਕ੍ਰਿਸੀ
ਬੈਕ)
ਪਾਸੋਂ
ਸਸਤੀਆਂ
ਦਰਾਂ
ਉਤੇ
ਕਰਜੇ
ਲੈ
ਕੇ
ਆਪਣੇ
ਪਿੰਡਾਂ
ਦੇ
ਜਿਮੀਦਾਰਾਂ
ਦੇ
ਖੇਤਾਂ,
ਪਾਰਲੀ
ਦੇ
ਪ੍ਰਬੰਧਨ
ਲਈ
ਇਨ੍ਹਾਂ
ਮਸ਼ੀਨਾਂ
ਨੂੰ
ਜਿਮੀਦਾਰਾਂ
ਲਈ
ਸਸਤੇ
ਕਿਰਾਏ
ਦਰਾਂ
ਤੇ
ਉਪਲਬੱਧ
ਕਰਾਉਣ।
ਇਸ
ਮੋਕੇ
ਸੇਵਾ
ਨਿਵਿਰਤ
ਖੋਜ
ਵਿਗਿਆਨੀਆਂ,
ਗੈਰ
ਸਰਕਾਰੀ
ਸਸੰਥਾਵਾਂ
ਦੇ
ਪ੍ਰਤੀਨਿਧ,
ਕਿਸਾਨ
ਗਰੁੱਪਾਂ
ਦੇ
ਪ੍ਰਤੀਨਿਧ,ਅਗਾਂਹਵਧੂ ਕਿਸਾਨਾਂ ਨੇ ਭਾਗ ਲੈ ਕੇ ਦਿੱਤੇ ਆਪਣੇ ਵਿਚਾਰ ਸਾਂਝੇ ਕੀਤੇ ।
ਕਮਿਸ਼ਨਰ
ਖੇਤੀਬਾੜੀ
ਡਾ.ਬਲਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਵਿੱਚ 1697 ਖੇਤੀਬਾੜੀ ਮਸ਼ੀਨਰੀ ਸੇਵਾ ਸੈਂਟਰ ਬਣਾਏ ਗਏ ਜਿਨ੍ਹਾਂ ਵਿੱਚੋ 1436 ਸਹਿਕਾਰੀ ਸੁਸਾਇਟੀਆਂ ਵਿੱਚ ਖੁਲ੍ਹੇ ਗਏ। ਇਸ ਤੋ ਇਲਾਵਾ 32 ਮਸ਼ੀਨਰੀ ਬੈਂਕ ਵੀ ਸਥਾਪਿਤ ਕੀਤੇ ਗਏ। ਪਰੰਤੂ ਇਹ ਸਾਰੀ ਮਸ਼ੀਨਰੀ ਦੇ ਨਾਲ ਸਿਰਫ 5 ਲੱਖ ਟਨ ਪਰਾਲੀ ਹੀ ਸੰਭਾਲੀ ਜਾ ਸਕਦੀ ਹੈ, ਜਦੋਕਿ ਪੂਰੇ ਪੰਜਾਬ ਵਿੱਚ ਝੋਨੇ ਦੀ ਪਰਾਲੀ 197 ਲੱਖ ਟਨ ਪੈਦਾ ਹੁੰਦੀ ਹੈ। ਪੰਜਾਬ ਵਿੱਚ 7 ਅਜਿਹੇ ਪਾਵਰ ਪਲਾਂਟ ਵੀ ਸਥਾਪਿਤ ਕੀਤੇ ਗਏ , ਜਿਨ੍ਰਾਂ ਵਿੱਚ 15 ਲੱਖ ਟਨ ਪਰਾਲੀ ਦੀ ਵਰਤੋਂ ਕੀਤੀ ਜਾ ਰਹੀ ਹੈ। ਕੁਝ ਹੋਰ ਉਪਰਾਲਿਆਂ ਨਾਲ 43 ਲੱਖ ਟਨ ਪਰਾਲੀ ਦੀ ਵਰਤੋ ਕਰਨ ਵਿੱਚ ਕਾਮਯਾਬੀ ਮਿਲੀ ਹੈ ਪਰੰਤੂ ਵੱਖ-ਵੱਖ ਅਦਾਲਤਾਂ ਵੱਲੋ ਦਿੱਤੇ ਗਏ ਆਦੇਸਾਂ ਅਨੁਸਾਰ ਆਉਂਦੇ ਸਾਉਣੀ ਦੇ ਸੀਜਨ ਵਿੱਚ ਖੇਤਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ
ਹੈ।
No comments:
Post a Comment