By Tricitynews Reporter
Chandigarh 08th
March:- ਔਰਤ ਹੀ ਸਮਾਜ ਦੀ ਜਨਮ ਦਾਤੀ ਹੈ ਅਤੇ ਸੁਸਾਇਟੀ ਨੇ ਹੀ ਔਰਤ ਨੂੰ ਔਰਤ ਵਿਰੁੱਧ ਹੋ ਰਹੇ ਧੱਕੇ ਵਿਰੁੱਧ ਖੜ੍ਹੇ ਹੋਣ ਲਈ ਮਜਬੂਰ ਕੀਤਾ ਹੈ| ਇਹਨਾਂ ਵਿਚਾਰਾਂ ਦਾ ਪ੍ਰਗਟਾਵਾ 'ਗਰਲਜ਼ ਰਾਈਜ਼ ਫਾਰ ਮੋਹਾਲੀ' ਵੱਲੋਂ ਅੱਜ 'ਕੌਮਾਂਤਰੀ ਔਰਤ ਦਿਹਾੜੇ' ਨੂੰ ਸਮਰਪਿਤ ਕਾਨਫਰੰਸ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਕੀਤਾ| ਇਹ ਪ੍ਰੋਗਰਾਮ ਚਾਰ ਸੈਸ਼ਨਾਂ ਵਿੱਚ ਮੁਕੰਮਲ ਹੋਇਆ|
ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸੰਸਥਾ ਦੀ ਸੰਸਥਾਪਕ ਅਤੇ ਵਾਰਡ ਨੰਬਰ 29 ਫੇਜ਼ 11 ਤੋਂ ਮਿਉਂਸਪਲ ਕੌਾਸਲਰ ਬੀਬੀ ਉਪਿੰਦਰਪ੍ਰੀਤ ਕੌਰ ਬੋਲਦਿਆਂ ਕਿਹਾ ਕਿ ਔਰਤਾਂ ਨੂੰ ਆਪਣੇ ਹੱਕਾਂ ਲਈ ਲੜਨ ਦੇ ਨਾਲ ਨਾਲ ਮਾੜੇ ਸਮਾਜਿਕ ਪ੍ਰਬੰਧ 'ਤੇ ਵੀ ਪ੍ਰਸ਼ਨ ਚੁੱਕਣ ਦੀ ਜ਼ਰੂਰਤ ਹੈ ਜਿਸ ਕਾਰਨ ਔਰਤਾਂ ਨੂੰ ਦਾਬੇ 'ਚ ਰਹਿਣਾ ਪਿਆ| ਉਹਨਾਂ ਕਿਹਾ ਕਿ ਸਮਾਜ ਔਰਤ ਬਿਨਾ ਸਰਵਾਈਵ ਨਹੀਂ ਕਰ ਸਕਦਾ| ਘਰ 'ਚ ਕੀਤੇ ਕੰਮ ਦੀ ਕਿਰਤ ਦੇਸ਼ ਦੀ ਇਕਾਨਮੀ ਦੀ ਹਿੱਸਾ ਨਹੀਂ| ਇਹ ਅਨਪੇਡ ਵਰਕ ਹੈ| ਉਹਨਾਂ ਕਿਹਾ ਕਿ ਔਰਤ ਦਾ ਕੰਮ ਜੇਕਰ ਦੇਸ਼ ਦੀ ਜੀਡੀਪੀ ਚ ਜੋੜਿਆ ਜਾਵੇ ਤਾਂ ਇਹ 27 ਫੀਸਦੀ ਦੇ ਵਾਧੇ ਨਾਲ ਅੱਗੇ ਵਧੇਗੀ | ਉਹਨਾਂ ਕਿਹਾ ਕਿ ਅੱਜ ਦੇ ਸਮੇਂ ਔਰਤ ਦੀ ਜੇਕਰ ਮਰਦ ਘਰ ਦੇ ਕੰਮ ਵਿੱਚ ਸਹਾਇਤਾ ਵੀ ਕਰਦਾ ਹੈ ਤਾਂ ਔਰਤ ਨੂੰ ਧੰਨਵਾਦ ਕਰਨਾ ਪੈਦਾ ਹੈ ਪਰੰਤੂ ਉਸ ਨੂੰ ਰੋਜ਼ਾਨਾ ਦੇ ਕੰਮ ਕਰ ਲਈ, ਘਰ ਚਲਾਉਣ ਲਈ ਕਦੇ ਧੰਨਵਾਦ ਨਹੀਂ ਮਿਲਦਾ|
'ਕਾਰਪੋਰੇਟ ਜਗਤ ਅਤੇ ਔਰਤ' ਸੈਸ਼ਨ ਵਿੱਚ ਮਨਦੀਪ ਕੌਰ, ਜਨਰਲ ਮੈਨੇਜਰ, ਗਾਹਕ ਸੇਵਾ, ਵੋਡਾਫੋਨ ਨੇ ਕਿਹਾ ਕਿ ਬਰਾਬਰ ਕੰਮ, ਬਰਾਬਰ ਤਨਖਾਹ ਕੋਈ ਫਿਲਾਸਫੀ ਨਹੀਂ ਸਗੋਂ ਕਿਰਤ ਕਾਨੂੰਨਾਂ ਗੱਲ ਹੈ| ਉਹਨਾਂ ਕਿਹਾ ਕਿ ਕੰਪਨੀਆਂ ਵਿੱਚ ਔਰਤਾਂ ਨੂੰ ਮਰਦਾਂ ਨਾਲ ਘੱਟ ਤਨਖਾਹ ਦਿੱਤੀ ਜਾਂਦੀ ਹੈ| ਘਰ 'ਚ ਬੱਚਿਆਂ ਨੂੰ ਪਾਲਣ ਦੀ ਜੰਮੇਵਾਰੀ ਵੀ ਔਰਤਾਂ ਦੇ ਹਿੱਸੇ ਹੀ ਆਉਂਦੀ ਹੈ| ਤਨਖਾਹ ਦੇ ਮਸਲੇ ਵਿੱਚ ਯੂਐਸਏ ਵਿੱਚ ਵੀ ਔਰਤਾਂ ਨਾਲ ਧੱਕਾ ਹੁੰਦਾ ਹੈ |
ਸ਼੍ਰੀਮਤੀ ਗਨੀਤ ਸੇਠੀ ਨੇ ਕਿਹਾ ਕਿ ਕਈ ਵਾਰ ਮੁੱਦਾ ਜੇਡਰ ਦਾ ਨਹੀਂ ਹੁੰਦਾ, ਸਗੋਂ ਸਿਸਟਮ ਦਾ ਹੁੰਦਾ ਹੈ| ਔਰਤਾਂ ਦੀ ਅਡਜਸਟ ਕਰਨ ਦੀ ਪ੍ਰਵਿਰਤੀ ਵੀ ਪਿੱਛੇ ਧੱਕਦੀ ਹੈ| ਕੰਮ ਕਾਰ ਦੀਆ ਥਾਂਵਾਂ 'ਤੇ ਸੈਕਸੁਅਲ ਹਰਾਸਮੈਂਟ ਦੀਆਂ ਘਟਨਾਵਾਂ ਵਧ ਰਹੀਆਂ ਹਨ ਹਾਲਾਂਕਿ ਕੰਪਨੀ ਵਿੱਚ ਪੰਜ ਤੋਂ ਵੱਧ ਔਰਤਾਂ ਜੇਕਰ ਕੰਮ ਕਰਦੀਆਂ ਹਨ ਤਾਂ ਕਾਨੂੰਨੀ ਤੌਰ 'ਤੇ ਕੰਪਨੀ ਵਿੱਚ ਸੈਕਸੂਅਲ ਹਰਾਸਮੈਂਟ ਕਮੇਟੀ ਹੋਣੀ ਚਾਹੀਦੀ ਹੈ ਪਰੰਤੂ ਜ਼ਿਆਦਾਤਰ ਕੰਪਨੀਆਂ ਵਿੱਚ ਨਹੀਂ ਹਨ|
ਸੈਸ਼ਨ ਦੌਰਾਨ ਬੀਬੀ ਗੁਰਪ੍ਰੀਤ ਕੇ. ਭਾਟੀਆ, ਤਾਲਮੇਲ ਅਫਸਰ, ਇੰਟਰਨੈਸ਼ਨਲ ਯੂਨੀਅਨ ਅਗੇਂਸਟ ਟਿਊਬਰਕੁਲੋਸਿਸ ਐਾਡ ਲੰਗ ਡਿਸੀਜ ਨੇ ਕਿਹਾ ਕਿ ਵਿਆਹ ਤੋਂ ਬਾਅਦ ਦੀਆਂ ਸਥਿਤੀਆਂ ਵੀ ਕੁੜੀਆਂ ਨੂੰ ਨੌਕਰੀਆਂ ਛੱਡਣੀਆਂ ਪੈਂਦੀਆਂ ਹਨ ਅਤੇ ਬੱਚੇ ਪਾਲਣੇ ਪੈਂਦੇ ਹਨ | ਔਰਤਾਂ ਨੂੰ ਬੋਲਣਾ, ਕਿਤਾਬਾਂ ਪੜਨਾਂ, ਹੋਰ ਅਧਿਐਨ ਕਰਨਾ ਚਾਹੀਦਾ ਹੈ| ਉਹਨਾਂ ਕਿਹਾ ਕਿ ਕੰਪਨੀਆਂ ਵਿੱਚ ਬੱਚਿਆਂ ਲਈ ਥਾਂ, ਬ੍ਰੈਸਟਫੀਡਿੰਗ ਲਈ ਥਾਂ ਆਦਿ ਹੋਣੀ ਚਾਹੀਦੀ ਹੈ ਤਾਂ ਕਿ ਔਰਤਾਂ ਨੂੰ ਨੌਕਰੀਆਂ ਛੱਡਣੀਆਂ ਨਾ ਪੈਣ|
'ਸਵਿਧਾਨ ਅਤੇ ਔਰਤ' ਸੈਸ਼ਨ ਦੌਰਾਨ ਪੁੱਜੇ ਡਾ. ਅਨਮੋਲ ਰਤਨ ਸਿੱਧੂ, ਸਹਾਇਕ ਸੁਲਿਸਟਰ ਜਨਰਲ ਆਫ ਇੰਡੀਆ ਨੇ ਕਿਹਾ ਕਿ ਭਾਰਤ ਦਾ ਸਵਿਧਾਨ ਬਣਨ ਤੋਂ ਪਹਿਲਾਂ ਹੋਈਆਂ ਆਜ਼ਾਦੀ ਦੀਆਂ ਲੜਾਈਆਂ ਵਿੱਚ ਵੀ ਔਰਤਾਂ ਦਾ ਹਿੱਸਾ ਲਿਆ ਅਤੇ ਉਹਨਾਂ ਦਾ ਵੱਡਾ ਯੋਗਦਾਨ ਰਿਹਾ| ਇਸ ਦੌਰਾਨ ਡਾ. ਮੀਰਾ ਬੀ ਆਗ੍ਹੀ, ਮਨੁੱਖੀ ਸੁਭਾਅ ਵਿਗਿਆਨੀ ਅਤੇ ਯੂਐਨ ਕੰਸਲਟੈਂਟ, ਸਿਹਤ ਅਤੇ ਵਿਕਾਸ ਨੇ ਵੀ ਸੰਬੋਧਨ ਕੀਤਾ|
ਔਰਤ ਅਤੇ ਸਿਆਸਤ ਸੈਸ਼ਨ ਦੌਰਾਨ ਕਾਂਗਰਸ ਬੁੱਧੀਜੀਵੀ ਸੈੱਲ ਦੇ ਚੇਅਰਮੈਨ ਡਾ. ਗੁਰਪ੍ਰੀਤ ਸੰਧੂ ਨੇ ਕਿਹਾ ਕਿ ਔਰਤ ਨੂੰ ਸਵੈਵਿਸ਼ਵਾਸ ਹੋਣਾ ਚਾਹੀਦਾ ਹੈ ਅਤੇ ਵਧੀਕੀਆਂ ਵਿਰੁੱਧ ਬੋਲਣ ਦੀ ਆਦਤ ਪਾਉਣੀ ਚਾਹੀਦੀ ਹੈ |ਉਹਨਾਂ ਕਿਹਾ ਕਿ ਔਰਤਾਂ ਜੇਕਰ ਇੱਕ ਦਿਨ ਲਈ ਵੀ ਬੱਚੇ ਨਾਲ ਨਾ ਪੈਦਾ ਕਰਨ ਦਾ ਐਲਾਨ ਕਰ ਦੇਣ, ਉਸੇ ਦਿਨ ਸਮਾਜ ਨੂੰ ਉਸ ਦੀ ਅਹਿਮੀਅਤ ਪਤਾ ਲੱਗ ਜਾਵੇਗੀ |
ਚੰਡੀਗੜ੍ਹ ਦੀ ਸਾਬਕਾ ਮੇਅਰ ਬੀਬੀ ਹਰਜਿੰਦਰ ਕੌਰ ਨੇ ਇਸੇ ਸੈਸ਼ਨ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਦੀ ਹੁਣ ਤੱਕ ਜੋ ਵੀ ਪ੍ਰਾਪਤੀ ਹੈ, ਉਹ ਕਿਸੇ ਪਾਰਟੀ ਕਰਕੇ ਨਹੀਂ ਸਗੋਂ ਉਸ ਦੇ ਔਰਤ ਹੋਣ ਕਰਕੇ ਹੈ |ਇਸ ਸੈਸ਼ਨ ਵਿੱਚ ਨੌਜਵਾਨ ਆਗੂ ਨਿਰਜੋਗ ਸਿੰਘ ਮਾਨ,ਪ੍ਰਧਾਨ,ਪੁਸੂ ਨੇ ਵੀ ਭਾਗ ਲਿਆ| ਇਸ ਪ੍ਰੋਗਰਾਮ ਦੇ ਚੌਥੇ ਸੈਸ਼ਨ ਵਿੱਚ ਪ੍ਰਸਿੱਧ ਥੀਏਟਰ ਅਤੇ ਫਿਲਮ ਕਲਾਕਾਰ ਅਨੀਤਾ ਸ਼ਬਦੀਸ਼ ਆਦਿ ਨੇ ਵੀ ਭਾਗ ਲਿਆ|
No comments:
Post a Comment