Thursday 6 July 2017

ਪੰਜਾਬ ਕਲਾ ਪਰਿਸ਼ਦ ਵਲੋਂ ਤੀਜ ਦਾ ਤਿਉਹਾਰ 'ਤੀਆਂ ਤੀਜ ਦੀਆਂ' ਪ੍ਰੋਗਰਾਮ ਚੰਡੀਗੜ੍ਹ ਵਿੱਚ 22 ਜੁਲਾਈ 2017 ਨੂੰ ਆਯੋਜਿਤ ਕੀਤਾ ਜਾਵੇਗਾ

By Tricitynews Reporter
Chandigarh 06th July:- ਪੰਜਾਬ ਕਲਾ ਪਰਿਸ਼ਦ ਵਲੋਂ ਤੀਜ ਦਾ ਤਿਉਹਾਰ 'ਤੀਆਂ ਤੀਜ ਦੀਆਂ' ਪ੍ਰੋਗਰਾਮ ਚੰਡੀਗੜ੍ਹ ਅਤੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਦੀ ਸ਼ੁਰੂਆਤ ਚੰਡੀਗੜ੍ਹ ਤੋਂ ਮਿਤੀ 22 ਜੁਲਾਈ 2017 ਤੋਂ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਪੰਜਾਬ ਵਿੱਚ ਮਾਝਾ, ਮਾਲਵਾ ਅਤੇ ਦੁਆਬਾ ਨੂੰ ਕਵਰ ਕਰਦੇ ਚਾਰ ਸ਼ਹਿਰਾਂ ਵਿੱਚ ਜਿਵੇਂ ਬਠਿੰਡਾ, ਪਟਿਆਲਾ, ਜਲੰਧਰ ਅਤੇ ਗੁਰਦਾਸਪੁਰ ਵਿੱਚ  ਆਯੋਜਿਤ ਕੀਤਾ ਜਾਵੇਗਾ ਇਹ ਤਿਉਹਾਰ ਸਾਵਣ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਜਿਸ ਵਿੱਚ ਕੁੜੀਆਂ, ਔਰਤਾਂ ਪੀਂਘਾਂ ਝੂਟਦੀਆਂ ਹਨ ਅਤੇ ਸਾਵਣ ਦੇ ਗੀਤ ਗਾਉਂਦੀਆਂ ਹਨਲੜਕੀਆਂ ਪੰਜਾਬ ਦੇ ਲੋਕ ਨਾਚ 'ਗਿੱਧਾ' ਸੰਮੀ ਆਦਿ ਦਾ ਆਨੰਦ ਵੀ ਮਾਣਦੀਆਂ ਹਨ
ਸਤਿੰਦਰ ਸੱਤੀ, ਚੇਅਰਪਰਸਨ, ਪੰਜਾਬ ਕਲਾ ਪ੍ਰੀਸ਼ਦ ਨੇ ਕਿਹਾ ਕਿ ਅਸੀਂ ਪੰਜਾਬ ਦੀਆਂ ਪੁਰਾਤਨ ਅਤੇ ਪ੍ਰੰਪਰਾਗਤ ਸਭਿਆਚਾਰਕ ਕਲਾਵਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਜਾਣੂ ਕਰਵਾਉਣ ਲਈ ਪੂਰੇ ਯਤਨ ਕਰਾਂਗੇ ਉਨ੍ਹਾਂ ਕਿਹਾ ਕਿ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਮਾਨਯੋਗ ਕੈਬਨਿਟ ਮੰਤਰੀ, ਪੰਜਾਬ ਅੱਜ ਸਾਡੇ ਪੰਜਾਬ ਦੇ ਕਲਚਰ ਅਫੇਅਰ ਵਿਭਾਗ ਦੇ ਮੰਤਰੀ ਹਨਉਹਨਾਂ ਦੀ ਅਗਵਾਈ ਵਿੱਚ ਪੰਜਾਬ ਕਲਾ ਪ੍ਰੀਸ਼ਦ ਪੁਰਜੋਰ ਤਰੀਕਿਆਂ ਨਾਲ ਪੰਜਾਬ ਦੇ ਸਆਿਚਾਰ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਵਿੱਚ ਯਤਨਸ਼ੀਲ ਹੈਆਉਣ ਵਾਲੇ ਸਮੇਂ ਵਿੱਚ ਵੀ ਪੰਜਾਬ ਕਲਾ ਪ੍ਰੀਸ਼ਦ ਇਸ ਤਰ੍ਹਾਂ ਦੇ ਉਪਰਾਲੇ ਨਿਰੰਤਰ ਕਰਨ ਲਈ ਤੱਤਪਰ ਰਹੇਗਾ
ਇਹ ਤੋਂ ਇਲਾਵਾ ਇਹ ਵੀ ਵਰਨਨਯੋਗ ਹੈ ਕਿ ਜਿਸ ਜਿਸ ਥਾਂ ਤੇ ਇਹ ਮੇਲੇ ਕਰਵਾਏ ਜਾ ਰਹੇ ਹਨ, ਉੱਥੇ ਕੂੜੀਆਂ ਤੋਂ ਘੱਟੋ-ਘੱਟ 50-50 ਰੁੱਖ ਵੀ ਲਗਵਾਏ ਜਾਣਗੇ





No comments: