By Tricitynews Reporter
Chandigarh
03rd November:- ਪੰਜਾਬ ਸਰਕਾਰ ਵੱਲੋਂ ਰਾਜ ਦੇ ਦਿਹਾਤੀ ਇਲਾਕਿਆਂ ਵਿੱਚ ਜਨਤਕ ਸੇਵਾਵਾਂ ਦੀ ਪਹੁੰਚ ਆਮ ਲੋਕਾਂ ਦੇ ਨੇੜੇ ਤੱਕ ਪਹੁੰਚਾਉਣ ਦੇ ਮੰਤਵ ਨਾਲ ਸੂਬੇ ਵਿਚ 919 ਪੇਂਡੂ ਸੇਵਾ ਕੇਂਦਰ ਸਥਾਪਿਤ ਕੀਤੇ ਗਏ ਹਨ ਇਸ ਲੜੀ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੀਆਂ ਤਿੰਨ ਸਬ ਡਵੀਸ਼ਨਾਂ ਖਰੜ, ਡੇਰਾਬੱਸੀ ਅਤੇ ਮੁਹਾਲੀ ਦੇ ਪੇਂਡੂ ਖੇਤਰਾਂ ਵਿੱਚ 46 ਪੇਂਡੂ ਸੇਵਾ ਕੇਂਦਰ ਸਥਾਪਿਤ ਕੀਤੇ ਗਏ ਹਨ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡੀ.ਐਸ. ਮਾਂਗਟ ਨੇ ਦੱਸਿਆ ਕਿ ਭਲਕੇ 04 ਨਵੰਬਰ ਨੂੰ ਜ਼ਿਲੇ ਦੇ ਸਮੂਹ ਪੇਂਡੂ ਸੇਵਾ ਕੇਂਦਰਾਂ 'ਚ ਵੱਖ ਵੱਖ ਜਨਤਕ ਸੇਵਾਵਾਂ ਇੱਕੋ ਛੱਤ ਹੇਠ ਮਿਲਣੀਆਂ ਸ਼ੁਰੂ ਹੋ ਜਾਣਗੀਆਂ ।
ਡੀ.ਐਸ. ਮਾਂਗਟ ਨੇ ਦੱਸਿਆ ਹੁਣ ਜਨਤਕ ਸੇਵਾਵਾਂ ਲੈਣ ਲਈ ਕਿਸੇ ਸਰਕਾਰੀ ਦਫਤਰ ਵਿੱਚ ਜਾਣ ਦੀ ਜਰੂਰਤ ਨਹੀਂ ਹੈ ਅਤੇ ਜਨਤਕ ਸੇਵਾਵਾਂ ਦਾ ਲਾਭ ਲੈਣ ਲਈ ਆਪਣੇ ਨੇੜਲੇ ਸੇਵਾ ਕੇਂਦਰਾਂ ਵਿੱਚ ਪਹੁੰਚ ਕਰਕੇ ਸੇਵਾਵਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਉਨਾਂ ਦੱਸਿਆ ਕਿ ਜਿਲ੍ਹੇ ਦੇ ਪਿੰਡ ਸਿਊਂਕ , ਪੜੌਲ , ਮੀਆਂਪੁਰ ਚੰਗੜ , ਦੁਸਾਰਨਾ, ਮੁੱਲਾਂਪੁਰ ਗ਼ਰੀਬਦਾਸ, ਖਿਜ਼ਰਾਬਾਦ, ਬੜੌਦੀ, ਝਿੰਗਰਾਂ ਕਲਾਂ, ਕਾਲੇਵਾਲ, ਘੜੂੰਆਂ, ਭੁੱਖੜੀ, ਰਦਿਆਲਾ, ਮਾਜਰੀ, ਤਿਊੜ, ਰਾਣੀ ਮਾਜਰਾ, ਦਾਊਂ, ਰੋੜਾ, ਪਨੂੰਆਂ, ਮਛਲੀ ਕਲਾਂ, ਸਵਾੜਾ, ਚਾਹਰ ਮਾਜਰਾ, ਚੱਪੜ ਚਿੜੀ, ਰਾਏਪੁਰ, ਬਾਕਰਪੁਰ, ਕੁਰੜੀ, ਸਨੇਟਾ, ਕਰਾਲਾ, ਧਰਮਗੜ੍ਹ, ਮਨੌਲੀ ਸੁਰਤ, ਸਰਸਿਣੀ, ਜਰੌਤ, ਤਸਿੰਮਲੀ, ਅੰਟਾਲਾ, ਹੰਡੇਸਰਾ, ਰਾਣੀ ਮਾਜਰਾ, ਬਰਾਣਾ, ਬੱਲੋਂਪੁਰ, ਜੌਲਾ ਕਲਾਂ, ਸਮਗੌਲੀ, ਭਗਵਾਸੀ , ਮੁਕੰਦਪੁਰ, ਕਕਰਾਲੀ, ਅਮਲਾਲਾ, ਛੱਤ ਅਤੇ ਸੁੰਡੜਾਂ ਵਿਖੇ ਸਥਾਪਿਤ ਕੀਤੇ ਗਏ ਹਨ। ਇਨਾ੍ਹਂ ਦਾ ਆਮ ਲੋਕਾਂ ਨੂੰ ਜਨਤਕ ਸੇਵਾਵਾਂ ਪ੍ਰਾਪਤ ਕਰਨ ਵਿਚ ਬਹੁਤ ਲਾਭ ਮਿਲੇਗਾ । ਉਨਾ੍ਹਂ ਆਮ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਕੀਤੀ ਇਸ ਪਹਿਲ ਕਦਮੀ ਰਾਹੀਂ ਆਪਣੇ ਸਮੇਂ ਨੂੰ ਬਚਾਉਂਦੇ ਹੋਏ ਇਨਾ੍ਹਂ ਸੇਵਾ ਕੇਂਦਰਾਂ ਦਾ ਵੱਧ ਤੋਂ ਵੱਧ ਲਾਭ ਉਠਾਣ। ਇਥੇ ਇਹ ਵਰਨਣ ਯੋਗ ਹੈ ਕਿ ਇੰਨਾਂ ਪੇਡੂ ਸੇਵਾ ਕੇਂਦਰਾਂ ਦੇ ਸ਼ੂਰੂ ਹੋ ਜਾਣ ਨਾਲ ਇੰਨਾਂ ਵਿਚ ਸੁਵਿਧਾ ਕੇਂਦਰਾਂ ਤੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਵਾਂਗ ਹੀ ਸੇਵਾਵਾਂ ਮਿਲਣੀਆਂ ਸ਼ੂਰੂ ਹੋ ਜਾਣਗੀਆਂ। ਪੰਜਾਬ ਸਰਕਾਰ ਵੱਲੋ ਲਏ ਫੈਸਲੇ ਮੁਤਾਬਕ ਭਵਿੱਖ ਵਿੱਚ ਕੋਈ ਵੀ ਇਕੱਲਾ ਵਿਭਾਗ ਆਪਣੇ ਤੌਰ 'ਤੇ ਸੇਵਾ ਪ੍ਰਦਾਨ ਕੇਂਦਰ ਸਥਾਪਤ ਨਹੀਂ ਕਰ ਸਕੇਗਾ ਅਤੇ ਸਮੂਹ ਵਿਭਾਗਾਂ ਦੀਆਂ ਸਾਰੀਆਂ ਨਾਗਰਿਕ ਸੇਵਾਵਾਂ ਇਨ੍ਹਾਂ ਕੇਂਦਰਾਂ ਰਾਹੀਂ ਹੀ ਮੁਹੱਈਆ ਕਰਵਾਈਆਂ ਜਾਣਗੀਆਂ।
No comments:
Post a Comment