Thursday, 3 November 2016

ਹਰਮਨਪ੍ਰੀਤ ਸਿੰਘ ਪ੍ਰਿੰਸ ਨੂੰ ਸਰਬਸੰਮਤੀ ਨਾਲ ਚੁਣਿਆ ਸਕੂਲ ਮੈਨੇਜ਼ਮੈਨਟ ਕਮੇਟੀ ਦਾ ਪ੍ਰਧਾਨ

By Tricitynews Reporter
Chandigarh 03rd November:- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 3ਬੀ1 ਐਸ..ਐਸ ਨਗਰ ਦੀ ਮੈਨੇਜ਼ਮੈਂਟ ਕਮੇਟੀ ਦੀ ਮੀਟਿੰਗ ਪ੍ਰਿੰਸੀਪਲ ਅਮਰਜੀਤ ਕੌਰ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 3ਬੀ1 ਵਿਖੇ ਹੋਈ ਮੀਟਿੰਗ ਵਿਚ ਮੈਨੇਜ਼ਮੈਂਟ ਕਮੇਟੀ ਦੇ ਪ੍ਰਧਾਨ ਦੀ ਚੋਣ ਕੀਤੀ ਗਈ ਪ੍ਰਿੰਸੀਪਲ ਅਮਰਜੀਤ ਕੌਰ ਨੇ ਦੱਸਿਆ ਕਿ ਕਮੇਟੀ ਦੇ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਕੌਸਲਰ ਅਤੇ ਜਿਲ੍ਹਾ ਪ੍ਰਧਾਨ(ਸ਼ਹਿਰੀ) ਯੂਥ ਅਕਾਲੀ ਦਲ ਐਸ..ਐਸ ਨਗਰ ਹਰਮਨਪ੍ਰੀਤ ਸਿੰਘ ਪ੍ਰਿੰਸ  ਨੂੰ ਸਰਬਸਮਤੀ ਨਾਲ ਸਕੂਲ ਮੈਨੇਜ਼ਮੈਟ ਕਮੇਟੀ ਦਾ ਪ੍ਰਧਾਨ ਚੁਣਿਆਂ ਗਿਆ
ਮੈਨੇਜ਼ਮੈਂਟ ਕਮੇਟੀ ਦੇ ਪ੍ਰਧਾਨ ਚੁਣ ਜਾਣ ਉਪਰੰਤ  ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਉਨਾ੍ਹਂ ਦੀ ਸਰਬਸੰਮਤੀ ਨਾਲ ਪ੍ਰਧਾਨ ਵਜੋਂ ਚੋਣ ਕਰਨ ਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਸਕੂਲ ਅਤੇ ਵਿਦਿਆਰਥੀਆਂ ਦੀ ਬੇਹਤਰੀ ਲਈ ਹਰ ਸਮੇਂ ਤਤਪਰ ਰਹਿਣਗੇ ਸਕੂਲ ਲਈ ਲੋੜੀਂਦੇ ਫੰਡ ਮੁਹੱਈਆ ਕਰਵਾਉਣ ਲਈ ਉੱਚ ਅਧਿਕਾਰੀਆਂ ਨਾਲ ਤਾਲਮੇਲ ਰੱਖਣਗੇ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਜੋ ਵੀ ਕਾਰਜ ਚਲ ਰਹੇ ਹਨ ਉਨਾ੍ਹਂ ਨੂੰ ਸਮੇਂ ਸਿਰ ਪੂਰਾ ਕਰਵਾਇਆ ਜਾਵੇਗਾ  ਇਸ ਮੌਕੇ ਕੌਸਲਰ ਅਤੇ ਜਿਲ੍ਹਾ ਪ੍ਰਧਾਨ (ਸ਼ਹਿਰੀ) ਇਸਤਰੀ ਅਕਾਲੀ ਦਲ ਐਸ..ਐਸ ਨਗਰ ਬੀਬੀ ਕੁਲਦੀਪ ਕੌਕਰ ਕੰਗ, ਤਰੁਨਪ੍ਰੀਤ ਕੌਰ , ਕੁਲਵਿੰਦਰ ਸਿੰਘ, ਕੁਸ਼ਮ , ਸਤਵੀਰ ਕੌਰ ਵੀ ਮੌਜੂਦ ਸਨ


No comments: