Tuesday, 1 November 2016

ਡੈਂਟਲ ਪੰਦਰਵਾੜੇ ਦੌਰਾਨ ਲੋੜਬੰਦਾਂ ਨੂੰ 2300 ਡੈਂਚਰ ਮੁਫਤ ਦਿੱਤੇ ਜਾਣਗੇ:ਡਾ.ਐਚ.ਐਸ.ਬਾਲੀ

By Tricitynews Reporter
Chandigarh 01st November:- ਮੁਫਤ ਡੈਂਟਲ ਪੰਦਰਵਾੜੇ ਦੌਰਾਨ ਗਰੀਬ ਲੋੜਬੰਦਾਂ ਨੂੰ 2300 ਡੈਂਚਰ ਮੁਫਤ ਵੰਡੇ ਜਾਣਗੇ ਅਤੇ ਦੰਦਾਂ ਦੀਆਂ ਮੁੱਖ ਬੀਮਾਰੀਆਂ ਦੀ ਰੋਕਥਾਮ ਕਰਨ ਬਾਰੇ ਜਾਗਰੂਕ ਕੀਤਾ ਜਾਵੇਗਾ ਇਹ ਜਾਣਕਾਰੀ ਡਾਇਰੈਕਟਰ ਸਿਹਤ ਸੇਵਾਵਾਂ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਡਾ. ਐਚ.ਐਸ.ਬਾਲੀ ਨੇ ਸਿਵਲ ਹਸਪਤਾਲ ਐਸ..ਐਸ ਨਗਰ ਵਿਖੇ ਮੁਫਤ ਡੈਂਟਲ ਪੰਦਰਵਾੜੇ ਦਾ ਰਸਮੀ ਉਦਘਾਟਨ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ 
ਡਾ. ਐਚ.ਐਸ. ਬਾਲੀ ਨੇ ਦੱਸਿਆ ਕਿ ਇਹ 26ਵਾਂ ਮੁਫਤ ਡੈਂਟਲ ਪੰਦਰਵਾੜਾ 15 ਨਵੰਬਰ ਤੱਕ ਜਾਰੀ ਰਹੇਗਾ ਇਸ ਦੌਰਾਨ ਦੰਦਾਂ ਦੀਆਂ ਮੁੱਖ ਬੀਮਾਰੀਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਪੇਟਿੰਗ ਮੁਕਾਬਲੇ ਕਰਵਾਏ ਜਾਣਗੇ ਤਾਂ ਜੋ ਬੱਚਿਆਂ ਨੂੰ ਵੀ ਦੰਦਾਂ ਦੀ ਸਾਂਭ ਸੰਭਾਲ ਪ੍ਰਤੀ ਜਗਾਰੂਕ ਕੀਤਾ ਜਾ ਸਕੇ ਉਨਾ੍ਹਂ ਦੰਦਾਂ ਨੂੰ ਸਿਹਤਮੰਦ ਰੱਖਣ ਸਬੰਧੀ ਦੱਸਿਆ ਕਿ ਸਾਨੂੰ ਹਰ 6 ਮਹੀਨੇ ਵਿਚ ਆਪਣੇ ਦੰਦਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਕਿਉਂਕਿ ਦੰਦਾਂ ਦੀਆਂ ਬੀਮਾਰੀਆਂ ਸ਼ੁਰੂ ਹੋਣ ਸਮੇਂ ਕੋਈ ਦਰਦ ਜਾਂ ਤਕਲੀਫ ਨਹੀਂ ਹੁੰਦੀ ਅਤੇ ਮਰੀਜ਼ ਨੂੰ ਉਦੋਂ ਪਤਾ ਲੱਗਦਾ ਹੈ ਜਦੋਂ ਨੁਕਸਾਨ ਜ਼ਿਆਦਾ ਹੋ ਜਾਂਦਾ ਹੈ ਡਾ. ਐਚ.ਐਸ.ਬਾਲੀ ਨੇ ਦੱਸਿਆ ਕਿ ਦੰਦਾਂ ਨੂੰ ਮਜ਼ਬੂਤ ਬਣਾਉਣ ਲਈ ਅਜਿਹਾ ਭੋਜਨ ਕਰਨਾ ਚਾਹੀਦਾ ਹੈ ਜਿਸ ਵਿਚ ਵਿਟਾਮਿਨ ਅਤੇ ਖਣਿਜ ਪਦਾਰਥ ਹੋਣ ਹਰੀਆਂ ਸਬਜ਼ੀਆਂ, ਫਲ , ਦੁੱਧ ਆਦਿ ਪਦਾਰਥਾਂ ਦੀ ਖਾਣੇ ਵਿਚ ਵਰਤੋਂ ਵਧੇਰੇ ਕਰਨੀ ਚਾਹੀਦੀ ਹੈ ਅਤੇ ਹਰ ਖਾਣੇ ਤੋਂ ਬਾਅਦ ਬੁਰਸ਼ ਕਰਨਾ ਚਾਹੀਦਾ ਹੈ ਸਵੇਰ ਵੇਲੇ ਤਾਂ ਬੁਰਸ਼ ਕਰਦੇ ਹਾਂ ਪਰ ਰਾਤ ਨੂੰ ਸੌਣ ਸਮੇਂ ਵੀ ਬੁਰਸ਼ ਕਰਨਾ ਬਹੁਤ ਜਰੂਰੀ ਹੈ 
ਇਸ ਮੌਕੇ ਸਿਵਲ ਸਰਜਨ ਡਾ. ਰਣਜੀਤ ਕੌਰ ਗੁਰੂ ਨੇ ਦੱਸਿਆ ਕਿ ਪਲਾਕ ਹਟਾਣੇ, ਦੰਦਾਂ ਨੂੰ ਕੀੜਾ ਲੱਗਣ ਤੋਂ ਰੋਕਣ ਅਤੇ ਸਾਹ ਦੀ ਬਦਬੂ ਹਟਾਉਣ ਲਈ ਹਮੇਸ਼ਾ ਭਰੋਸੇਮੰਦ ਟੁਥ ਬੁਰਸ਼ ਅਤੇ ਟੁਥ ਪੇਸਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ 3 ਮਹੀਨੇ ਬਾਅਦ ਟੂਥ ਬੁਰਸ਼ ਨੂੰ ਬਦਲ ਦੇਣਾ ਚਾਹੀਦਾ ਹੈ ਕਿਉਂਕਿ ਖ਼ਰਾਬ ਟੂਥ ਬੁਰਸ਼ ਨਾਲ ਦੰਦਾਂ ਅਤੇ ਮਸੂੜਿਆਂ ਦਾ ਨੁਕਸਾਨ ਹੋਣ ਦਾ ਖਤਰਾ ਬਣ ਜਾਂਦਾ ਹੈ ਡਾ. ਰਣਜੀਤ ਕੌਰ ਗੁਰੂ ਨੇ ਬਨਾਉਟੀ ਦੰਦਾਂ ਦੀ ਸੰਭਾਲ ਬਾਰੇ ਦੱਸਿਆ ਕਿ ਡੈਂਚਰ ਨੂੰ ਨਰਮ ਬੁਰਚ ਨਾਲ ਸਾਫ ਕਰਨਾ ਚਾਹੀਦਾ ਹੈ ਅਤੇ ਹਰ ਰੋਜ਼ ਸਾਫ ਕੀਤਾ ਜਾਵੇ ਡੈਂਚਰ ਨੂੰ ਗਰਮ ਪਾਣੀ ਵਿਚ ਨਹੀਂ ਪਾਉਣਾ ਅਤੇ ਸਾਫ ਕਰਦੇ ਸਮੇਂ ਦਬਾਓ ਨਹੀਂ ਪਾਉਣਾ ਚਾਹੀਦਾ ਜਦੋਂ ਡੈਂਚਰ ਮੂੰਹ ਵਿਚ ਨਾ ਹੋਵੇ ਤਾਂ ਠੰਢੇ ਪਾਣੀ ਵਿਚ ਪਾ ਕੇ ਰੱਖਣਾ ਚਾਹੀਦਾ ਹੈ ਉਨਾ੍ਹਂ ਦੱਸਿਆ ਕਿ ਸਹੀ ਸਮੇਂ ਤੇ ਸਹੀ ਇਲਾਜ ਕਰਵਾਉਣ ਨਾਲ ਦੰਦ ਕਢਾਉਣ ਤੋਂ ਬਚਾਓ ਹੋ ਸਕਦਾ ਹੈ ਦੰਦ ਬਚਾਉਣ ਲਈ ਸਿਗਰੇਟ ਅਤੇ ਤੰਬਾਕੂ ਦਾ ਸੇਵਨ ਵੀ ਬੰਦ ਕਰਨਾ ਚਾਹੀਦਾ ਹੈ


No comments: